17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕੈਮਿਸਟ ਐਸੋਸੀਏਸ਼ਨ ਵਲੋਂ ਐੱਸ. ਐੱਚ. ਓ. ਗੜ੍ਹਦੀਵਾਲਾ ਨਾਲ ਮੀਟਿੰਗ

ਗੜ੍ਹਦੀਵਾਲਾ, 17 ਅਕਤੂਬਰ (ਚੱਗਰ)-ਕੈਮਿਸਟ ਐਸੋਸੀਏਸ਼ਨ ਗੜ੍ਹਦੀਵਾਲਾ ਵਲੋਂ ਚੇਅਰਮੈਨ ਹਰਨਾਮ ਦਾਸ ਪਾਸੀ ਤੇ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਹੇਠ ਐੱਸ. ਐੱਚ.

Ad Position 21
No active advertisement
ਅਜੀਤ ਡੈਸਕ 18-10-2026
ਗੜ੍ਹਦੀਵਾਲਾ, 17 ਅਕਤੂਬਰ (ਚੱਗਰ)-ਕੈਮਿਸਟ ਐਸੋਸੀਏਸ਼ਨ ਗੜ੍ਹਦੀਵਾਲਾ ਵਲੋਂ ਚੇਅਰਮੈਨ ਹਰਨਾਮ ਦਾਸ ਪਾਸੀ ਤੇ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਹੇਠ ਐੱਸ. ਐੱਚ. ਓ. ਗੜ੍ਹਦੀਵਾਲਾ ਪਰਮਿੰਦਰ ਸਿੰਘ ਧੂਤ ਨਾਲ ਮੀਟਿੰਗ ਕੀਤੀ ਗਈ। ਜਿਸ ਦੌਰਾਨ ਦਵਾਈਆਂ ਦੇ ਨਸ਼ਿਆਂ ਦੇ ਰੂਪ ਵਿਚ ਦੁਰਵਰਤੋਂ ਦੇ ਖ਼ਾਤਮੇ ਲਈ ਪੁਲਿਸ ਤੇ ਕੈਮਿਸਟ ਐਸੋਸੀਏਸ਼ਨ ਵਲੋਂ ਆਪਸੀ ਸਹਿਯੋਗ ਨਾਲ ਕੰਮ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ।ਮੀਟਿੰਗ ਦੌਰਾਨ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਐਸ. ਐਚ. ਓ. ਗੜ੍ਹਦੀਵਾਲਾ ਵਿਚ ਨੂੰ ਵਿਸ਼ਵਾਸ ਪੱਤਰ ਸੌਂਪਦਿਆਂ ਐ ਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਜਿਹੜਾ ਮੈਡੀਕਲ ਸਟੋਰ ਵਾਲਾ ਨਸ਼ੇ ਰੂਪੀ ਵਰਤੋਂ ਵਿਚ ਆਉਣ ਵਾਲੀ ਦਵਾਈ ਵੇਚੇਗਾ ਐਸੋਸੀਏਸ਼ਨ ਉਸ ਦਾ ਸਾਥ ਨਹੀਂ ਦੇਵੇਗੀ। ਇਸ ਮੌਕੇ ਦਵਾਈਆਂ ਦੀ ਵਿਕਰੀ ਦੌਰਾਨ ਨਿਯਮਾਂ ਦੀ ਪਾਲਣਾ ਕਰਨ, ਨਸ਼ੇ ਵਜੋਂ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਅਤੇ ਸ਼ੱਕੀ ਗਤੀਵਿਧੀਆਂ ਬਾਰੇ ਪੁਲਿਸ ਨੂੰ ਸੂਚਿਤ ਕਰਨ ਵਰਗੇ ਅਹਿਮ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਐੱਸ. ਐਚ. ਓ. ਗੜ੍ਹਦੀਵਾਲਾ ਨੇ ਨਸ਼ਿਆਂ ਦੀ ਰੋਕਥਾਮ ਲਈ ਸਾਂਝੇ ਯਤਨਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕੈਮਿਸਟ ਐਸੋਸੀਏਸ਼ਨ ਨੂੰ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨ ਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਮੀਤ ਪ੍ਰਧਾਨ ਸੁਸ਼ੀਲ ਠਾਕੁਰ, ਕੈਸ਼ੀਅਰ ਅਜੇ ਭਾਰਦਵਾਜ, ਸਕੱਤਰ ਹਰਦੇਸ਼ ਮੋਹਨ, ਦੀਪਕ ਸ਼ਰਮਾ, ਅਮਿਤ ਥੰਮਣ, ਬਲਵਿੰਦਰ ਸਿੰਘ, ਰਾਜ ਕੁਮਾਰ, ਸੋਮ ਰਾਜ, ਭੁਪਿੰਦਰ ਸਿੰਘ ਹੁੰਦਲ, ਚੰਚਲ ਸਿੰਘ, ਜੀਵਨ ਕੁਮਾਰ, ਵਿਜੈ ਕੁਮਾਰ, ਅਮਨ, ਮਨਜੀਤ ਸਿੰਘ ਸਮੇਤ ਮੈਡੀਕਲ ਸਟੋਰਾਂ ਦੇ ਮਾਲਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਡਰ-15 ਵੁਮੈਨ ਕ੍ਰਿਕਟ ਦੇ ਪੰਜਾਬ ਕੈਂਪ ਲਈ ਹੁਸ਼ਿਆਰਪੁਰ ਦੇ 3 ਖਿਡਾਰਨਾਂ ਦੀ ਚੋਣ ਅਗਲੀ ਖ਼ਬਰ ਕੰਪਨੀ ਵਲੋਂ ਪੈਸੇ ਨਾ ਮਿਲਣ ’ਤੇ ਕੰਪਨੀ ਦੇ ਗੇਟ ਮੂਹਰੇ ਦੇਵਾਂਗੇ ਧਰਨਾ-ਕਿਸਾਨ ਆਗੂ
Ad Position 24