ਸੇਵਾਮੁਕਤ ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਮਹੀਨਾਵਾਰ ਮੀਟਿੰਗ
ਹੁਸ਼ਿਆਰਪੁਰ, 17 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸੇਵਾਮੁਕਤ ਨਗਰ ਨਿਗਮ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਪ੍ਰਸਤ ਸੰਜੀਵ ਅਰੋੜਾ, ਮੀਤ ਪ੍ਰਧਾਨ ਜੋਗਿੰਦਰ ਪਾਲ ਆਦੀਆ, ਅਸ਼ਵਨੀ ਸ਼ਰਮਾ, ਸੰਜੀਵ ਥਾਪਰ ਨੇ ਵੀ ਸੰਬੋਧਨ ਕੀਤਾ।
ਹੁਸ਼ਿਆਰਪੁਰ, 17 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਸੇਵਾਮੁਕਤ ਨਗਰ ਨਿਗਮ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਪ੍ਰਸਤ ਸੰਜੀਵ ਅਰੋੜਾ, ਮੀਤ ਪ੍ਰਧਾਨ ਜੋਗਿੰਦਰ ਪਾਲ ਆਦੀਆ, ਅਸ਼ਵਨੀ ਸ਼ਰਮਾ, ਸੰਜੀਵ ਥਾਪਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁਲਵੰਤ ਸਿੰਘ ਸੈਣੀ ਚੇਅਰਮੈਨ ਨੇ ਦਫ਼ਤਰ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਜਿਹੜੇ ਉਨ੍ਹਾਂ ਦੇ ਵਧੇ ਹੋਏ ਪੈਸੇ ਅਪ੍ਰੈਲ ‘ਚ ਮਿਲਣੇ ਸਨ, ਉਹ ਮਿਲ ਗਏ ਹਨ। ਉਨ੍ਹਾਂ ਨਿਗਮ ਦੇ ਅਫ਼ਸਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਮੁੱਦਿਆਂ ਤੋਂ ਭਟਕ ਗਈ ਹੈ ਅਤੇ ਹਾਈ ਕੋਰਟ ਨੂੰ ਵੀ ਡੀ . ਏ. ਦੇ ਮੁੱਦੇ ‘ਚ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ‘ਚ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ। ਇਸ ਮੌਕੇ ਨਰੇਸ਼ ਕੁਮਾਰ ਡਰਾਈਵਰ, ਸੁਰਜੀਤ ਬਹਿਲ, ਦਸ਼ਰਤ ਲਾਲ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਰਾਮ ਕੁਮਾਰ, ਬੋਧ ਰਾਜ, ਨਰੇਸ਼ ਕੁਮਾਰ ਟੈਕਨੀਸ਼ੀਅਨ, ਦਰਸ਼ਨ ਸਿੰਘ, ਹਰੀਸ਼ ਕੁਮਾਰ ਜੇ. ਈ., ਸੁਰਜੀਤ ਕੁਮਾਰ ਜੇ. ਈ., ਅਸ਼ਵਨੀ ਕੁਮਾਰ ਜੇ. ਈ., ਰਮੇਸ਼ ਕੁਮਾਰ ਫਾਇਰਮੈਨ, ਮੋਹਨ ਸਿੰਘ ਟੈਕਨੀਸ਼ੀਅਨ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।