ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
ਨੁਸ਼ਹਿਰਾ ਪੱਤਣ, 16 ਅਕਤੂਬਰ (ਗੁਰਜੀਤ ਸਿੰਘ ਭੰਮਰਾ)-ਅੱਜ ਰਾਤ ਤੋਂ ਮੁਕੇਰੀਆਂ ਇਲਾਕੇ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਪਿੰਡ ਧਨੋਆ, ਹਿੰਮਤਪੁਰ, ਚੱਕਵਾਲ, ਟਾਂਡਾ ਰਾਮ ਸਹਾਏ, ਬਰੋਟਾ, ਕੋਲੀਆ, ਨੁਸ਼ਹਿਰਾ ਆਦਿ ਪਿੰਡਾਂ ਵਿਚ ਖੜ੍ਹੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ਵਿਚ ਪਾਣੀ ਇਸ ਤਰ੍ਹਾਂ ਖੜ੍ਹਾ ਹੈ ਜਿਵੇਂ ਬਰਸਾਤ ਦੇ ਦਿਨਾਂ ਵਿਚ ਖੇਤਾਂ ਵਿਚ ਪਾਣੀ ਖੜ੍ਹਦਾ ਹੈ।
ਨੁਸ਼ਹਿਰਾ ਪੱਤਣ, 16 ਅਕਤੂਬਰ (ਗੁਰਜੀਤ ਸਿੰਘ ਭੰਮਰਾ)-ਅੱਜ ਰਾਤ ਤੋਂ ਮੁਕੇਰੀਆਂ ਇਲਾਕੇ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਪਿੰਡ ਧਨੋਆ, ਹਿੰਮਤਪੁਰ, ਚੱਕਵਾਲ, ਟਾਂਡਾ ਰਾਮ ਸਹਾਏ, ਬਰੋਟਾ, ਕੋਲੀਆ, ਨੁਸ਼ਹਿਰਾ ਆਦਿ ਪਿੰਡਾਂ ਵਿਚ ਖੜ੍ਹੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ਵਿਚ ਪਾਣੀ ਇਸ ਤਰ੍ਹਾਂ ਖੜ੍ਹਾ ਹੈ ਜਿਵੇਂ ਬਰਸਾਤ ਦੇ ਦਿਨਾਂ ਵਿਚ ਖੇਤਾਂ ਵਿਚ ਪਾਣੀ ਖੜ੍ਹਦਾ ਹੈ। ਇਸ ਮੀਂਹ ਕਾਰਨ ਜਿਥੇ ਖੜ੍ਹੀ ਝੋਨੇ ਦੀ ਫਸਲ, ਬਾਸਮਤੀ ਦੀ ਫ਼ਸਲ ਪੂਰੀ ਤਰ੍ਹਾਂ ਵਿਛ ਗਈ ਹੈ ਉਥੇ ਕਮਾਦ ਦੀ ਫ਼ਸਲ ਵੀ ਤੇਜ਼ ਹਨੇਰੀ ਕਾਰਨ ਜੜ੍ਹਾਂ ਤੋਂ ਉਖੜ ਗਈ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਇੰਜ. ਸਤਨਾਮ ਸਿੰਘ ਧਨੋਆ, ਸਰਬਜੀਤ ਸਿੰਘ ਟਿੰਕੂ ਅਧਿਕਾਰਿਤ ਪੰਚ ਧਨੋਆ, ਬਲਵੀਰ ਸਿੰਘ ਟੀਟਾ, ਅਸ਼ਵਨੀ ਕੁਮਾਰ ਸਰਪੰਚ ਕੋਲੀਆ ਆਦਿ ਨੇ ਦੱਸਿਆ ਕਿ ਭਾਰੀ ਮੀਂਹ ਨੇ ਇਸ ਵਾਰ ਜੋ ਨੁਕਸਾਨ ਕੀਤਾ ਹੈ, ਅਜਿਹਾ ਨੁਕਸਾਨ ਬਹੁਤ ਸਮੇਂ ਤੋਂ ਬਾਅਦ ਹੋਇਆ ਹੈ। ਇਨ੍ਹਾਂ ਨੇਤਾਵਾਂ ਨੇ ਮੰਗ ਕੀਤੀ ਕਿ ਸਰਕਾਰ ਜ਼ਿੰਮੀਂਦਾਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਵਾਸਤੇ ਤੁਰੰਤ ਕਾਰਵਾੀ ਕਰਦੇ ਹੋਏ ਕਿਸਾਨਾਂ ਦੀ ਬਾਂਹ ਫੜੇ।