15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਡਾ. ਰਵਜੋਤ ਸਿੰਘ ਵਲੋਂ ਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨ ਐਂਡ ਸਕਿੱਲ ਸੈਂਟਰ ਦਾ ਉਦਘਾਟਨ

ਹੁਸ਼ਿਆਰਪੁਰ, 13 ਅਕਤੂਬਰ (ਬਲਜਿੰਦਰਪਾਲ ਸਿੰਘ)-ਕੈਬਨਿਟ ਮੰਤਰੀ ਪੰਜਾਬ ਡਾ. ਰਵਜੋਤ ਸਿੰਘ ਵਲੋਂ ਪੰਜਾਬ ਇਨਕਲੇਵ ਪਿੱਪਲਾਂਵਾਲਾ ਵਿਖੇ ਡਾ.

Ad Position 21
No active advertisement
ਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨ ਐਂਡ ਸਕਿੱਲ ਸੈਂਟਰ ਦੇ ਉਦਘਾਟਨ ਉਪਰੰਤ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਸਨਮਾਨ ਕਰਦੇ ਹੋਏ ਐਕਸੀਅਨ ਜਗਦੀਸ਼ ਲਾਲ ਬੱਧਣ ਤੇ ਹੋਰ। ਤਸਵੀਰ : ਹਮਸ਼ਾਇਨ ਸਟੂਡੀਓ 14-10-2026
ਹੁਸ਼ਿਆਰਪੁਰ, 13 ਅਕਤੂਬਰ (ਬਲਜਿੰਦਰਪਾਲ ਸਿੰਘ)-ਕੈਬਨਿਟ ਮੰਤਰੀ ਪੰਜਾਬ ਡਾ. ਰਵਜੋਤ ਸਿੰਘ ਵਲੋਂ ਪੰਜਾਬ ਇਨਕਲੇਵ ਪਿੱਪਲਾਂਵਾਲਾ ਵਿਖੇ ਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨ ਐਂਡ ਸਕਿੱਲ ਸੈਂਟਰ ਦਾ ਉਦਘਾਟਨ ਕੀਤਾ। ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਵਲੋਂ ਕੀਤੇ ਇਸ ਉਦਮ ਦੀ ਸ਼ੁਰੂਆਤ ਮੌਕੇ ਸਮਾਜ ਦੇ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਸਭਾ ਦੇ ਐਨ. ਆਰ. ਆਈ. ਅਹੁਦੇਦਾਰਾਂ ਚੇਅਰਮੈਨ ਸੁਰਿੰਦਰ ਸਿੰਘ ਸੰਧੂ, ਸਰਪ੍ਰਸਤ ਵਿਜੈ ਸਵੈਨ ਦੇ ਨਿਰਦੇਸ਼ਾਂ ਤਹਿਤ ਪ੍ਰਧਾਨ ਐਕਸੀਅਨ ਜਗਦੀਸ਼ ਲਾਲ ਬੱਧਣ, ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ, ਸੀਨੀਅਰ ਪ੍ਰਬੰਧਕ ਇੰਜੀਨੀਅਰ ਸਰਬਜੀਤ ਸਿੰਘ ਵਿਰਦੀ, ਡਾ. ਮਨੋਹਰ ਲਾਲ ਸੇਵਾ ਮੁਕਤ ਐੱਸ. ਐਮ. ਓ., ਡਾ. ਸ਼ਵਿੰਦਰ ਕੌਰ, ਐਡਵੋਕੇਟ ਕਮਲਜੀਤ ਸਿੰਘ ਸਰੋਆ ਦੇ ਪ੍ਰਬੰਧਾਂ ਹੇਠ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਵਜੋਤ ਸਿੰਘ ਨੇ ਕਿਹਾ ਕਿ ਡਾ. ਬੀ. ਆਰ. ਅੰਬੇਡਕਰ ਦੇ ਜੀਵਨ ਅਤੇ ਸੰਘਰਸ਼ ਨੇ ਅੱਜ ਵੀ ਲੋਕਾਂ ਦਾ ਰਾਹ ਰੁਸ਼ਨਾਇਆ ਹੋਇਆ ਹੈ । ਇਸ ਮੌਕੇ ਡਾ. ਰਵਜੋਤ ਸਿੰਘ ਨੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ। ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਦੇ ਇਸ ਉਦਮ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸ ਸੈਂਟਰ ਤੇ ਇਹੋ ਜਿਹੇ ਹੋਰ ਉੱਦਮਾਂ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਹਮੇਸ਼ਾ ਤਿਆਰ ਹਨ। ਸਭਾ ਦੇ ਪ੍ਰਧਾਨ ਐਕਸੀਅਨ ਜਗਦੀਸ਼ ਲਾਲ ਬੱਧਣ ਨੇ ਆਈ ਹੋਈ ਸੰਗਤ ਤੇ ਡਾ. ਰਵਜੋਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕੈਪ: ਨਿਰਵੈਰ ਸਿੰਘ, ਅਜੀਤ ਸਿੰਘ ਐਸ. ਡੀ. ਓ., ਬਲਦੇਵ ਸਿੰਘ ਪਠਾਨਕੋਟ, ਬਾਬਾ ਜਗੀਰ ਸਿੰਘ ਨੰਦਾਚੌਰ, ਬਲਵਿੰਦਰ ਸਿੰਘ ਕਜਲਾ, ਸੂਬੇਦਾਰ ਜਗਤ ਸਿੰਘ, ਕਸ਼ਮੀਰਾ ਸਿੰਘ, ਰਜਿੰਦਰ ਸਿੰਘ, ਸਤਨਾਮ ਸਿੰਘ, ਪ੍ਰੋ. ਬਹਾਦਰ ਸਿੰਘ ਸੁਨੇਤ, ਪ੍ਰੋ. ਮੋਹਣ ਲਾਲ, ਡਾ. ਮਨੋਜ ਸ਼ਰਮਾ, ਐਸ. ਡੀ. ਓ. ਮਹਿੰਦਰ ਪਾਲ, ਜਗਦੀਪ ਸਿੰਘ ਰਮਦਾਸਪੁਰ, ਇੰਜੀਨੀਅਰ ਸੁਲੱਖਣਪਾਲ, ਇੰਜੀਨੀਅਰ ਸੰਤੋਖ ਸਿੰਘ, ਹਰੀ ਸਿੰਘ, ਰੂਪ ਸਿੰਘ, ਐਡ. ਸੁਨੀਲ ਕੁਮਾਰ, ਕੌਂਸਲਰ ਬਲਵੰਤ ਰਾਏ ਕਾਲਾ, ਅਵਤਾਰ ਹੀਰ, ਲਵਦੀਪ ਸਿੰਘ ਗਿੱਲ, ਓ. ਪੀ. ਰਾਣਾ, ਸੇਵਾ ਮੁਕਤ ਡੀ.ਐਸ.ਪੀ. ਸਤੀਸ਼ ਕੁਮਾਰ, ਡਾ. ਸੁੱਚਾ ਰਾਮ ਹੀਰ, ਮਾ. ਰੇਸ਼ਮ ਸਿੰਘ, ਰਾਮਜੀ ਮੜੂਲੀ ਬ੍ਰਾਹਮਣਾ, ਚੰਦਨ ਬਸਰਾ, ਹੈਪੀ, ਗੁਰਨਾਮ ਸਿੰਘ ਮਾਹਿਲਪੁਰ, ਕਸ਼ਮੀਰ ਲੱਧੜ, ਲਖਵਿੰਦਰ ਲੱਕੀ, ਬਲਜਿੰਦਰ ਸੋਨੀ, ਗੁਰਦੀਪ ਜੱਸਲ, ਓਮੀ, ਨਰਿੰਦਰ ਬਸਰਾ, ਮੈਨੇਜਰ ਰਜਨੀਸ਼ ਸ਼ਰਮਾ, ਪਰਮਿੰਦਰ ਸਾਗਰ, ਪ੍ਰੀਤਮ ਸਿੰਘ, ਸੁਰਜੀਤ ਸਿੰਘ, ਤਰਸੇਮ ਕੌਰ, ਕ੍ਰਿਸ਼ਨਾ ਦੇਵੀ, ਪ੍ਰਭਜੀਤ ਕੌਰ, ਰੇਨੂੰ ਲੱਧੜ, ਕੁਲਦੀਪ ਕੌਰ, ਪਰਵੀਨ ਕੁਮਾਰੀ, ਜਸਵੀਰ ਕੌਰ, ਮਹਿਕ, ਰੀਆ ਰਾਣੀ, ਐਡਵੋਕੇਟ ਮਨਜੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦੇ ਗੁਰਪੁਰਬ ਸੰਬੰਧੀ ਸਮਾਗਮ 23 ਨੂੰ ਅਗਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਨਵੀਂ ਆਬਾਦੀ ਸਕੂਲ ਨੂੰ ਵਾਟਰ ਕੂਲਰ ਤੇ ਵਾਟਰ ਪਿਊਰੀਫਾਇਰ ਭੇਟ
Ad Position 24