14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

21 ਵੀਂ ਪੰਜਾਬ ਸਟੇਟ ਸੈਕਿੰਡ ਡਵੀਜ਼ਨ ਫੁੱਟਬਾਲ ਲੀਗ ਦੇ ਮੁਕਾਬਲੇ ’ਚ ਮਾਹਿਲਪੁਰ ਨੇ ਗੜ੍ਹਸ਼ੰਕਰ ਨੂੰ 4-2 ਦੇ ਫ਼ਰਕ ਨਾਲ ਹਰਾਇਆ

ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ 21ਵੀਂ ਪੰਜਾਬ ਸਟੇਟ ਸੈਕੰਡ ਡਵੀਜ਼ਨ ਫੁੱਟਬਾਲ ਲੀਗ ਦਾ ਮੁਕਾਬਲਾ ਇੱਥੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਸਟੇਡੀਅਮ ਵਿਖੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਕਮੇਟੀ ਦੇ ਪ੍ਰਬੰਧਾਂ ਹੇਠ ਕਰਵਾਇਆ ਗਿਆ। ਲੀਗ ਦੇ ਮੁਕਾਬਲੇ ਵਿਚ ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਕਲੱਬ ਮਾਹਿਲਪੁਰ ਦੀ ਟੀਮ ਨੇ 4-2 ਗੋਲਾਂ ਦੇ ਫ਼ਰਕ ਨਾਲ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਨੂੰ ਹਰਾ ਕੇ ਜਿੱਤ ਦਰਜ਼ ਕੀਤੀ।

Ad Position 21
No active advertisement
ਫੁੱਟਬਾਲ ਲੀਗ ਦਾ ਮੈਚ ਸ਼ੁਰੂ ਕਰਵਾਉਣ ਸਮੇਂ ਟੂਰਨਾਮੈਂਟ ਕਮੇਟੀ ਦੇ ਪ੍ਰਬੰਧਕ ਤੇ ਮੋਹਤਵਰ ਸ਼ਖ਼ਸੀਅਤਾਂ। ਤਸਵੀਰ : ਧਾਲੀਵਾਲ 15-10-2026
ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ 21ਵੀਂ ਪੰਜਾਬ ਸਟੇਟ ਸੈਕੰਡ ਡਵੀਜ਼ਨ ਫੁੱਟਬਾਲ ਲੀਗ ਦਾ ਮੁਕਾਬਲਾ ਇੱਥੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਸਟੇਡੀਅਮ ਵਿਖੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਕਮੇਟੀ ਦੇ ਪ੍ਰਬੰਧਾਂ ਹੇਠ ਕਰਵਾਇਆ ਗਿਆ। ਲੀਗ ਦੇ ਮੁਕਾਬਲੇ ਵਿਚ ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਕਲੱਬ ਮਾਹਿਲਪੁਰ ਦੀ ਟੀਮ ਨੇ 4-2 ਗੋਲਾਂ ਦੇ ਫ਼ਰਕ ਨਾਲ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਨੂੰ ਹਰਾ ਕੇ ਜਿੱਤ ਦਰਜ਼ ਕੀਤੀ। ਇਸ ਮੌਕੇ ਉਲੰਪੀਅਨ ਜਰਨੈਲ ਸਿੰਘ ਪਨਾਮ ਨੂੰ ਵਿਸ਼ੇਸ਼ ਤੌਰ ‘ ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਫੁੱਟਬਾਲ ਪਲੇਅਰਜ਼ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੁਸਾਇਟੀ ਵਲੋਂ ਦੋਵੇਂ ਟੀਮਾਂ ਵਿਚੋਂ 1-1 ਬੈੱਸਟ ਪਲੇਅਰਾਂ ਦੀ ਚੋਣ ਕਰਕੇ ਉਨ੍ਹਾਂ ਦਾ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ, ਯੋਗ ਰਾਜ ਗੰਭੀਰ, ਸ਼ਲਿੰਦਰ ਰਾਣਾ ਡੀ.ਪੀ.ਈ. , ਮਹਿੰਦਰ ਪਾਲ ਸਿੰਘ ਡੀ.ਪੀ.ਈ., ਪ੍ਰਮੋਦ ਰਾਣਾ ਸਾਬਕਾ ਸਰਪੰਚ , ਸੰਜੀਵ ਕੁਮਾਰ ਡੀ.ਪੀ.ਈ., ਰਾਕੇਸ਼ ਕੁਮਾਰ ਪਨਾਮ, ਰਾਜ ਕੁਮਾਰ ਰਾਣਾ, ਦਿਨੇਸ਼ ਕੁਮਾਰ, ਹਰਦੀਪ ਸਿੰਘ ਗਿੱਲ, ਤਰਲੋਚਨ ਸਿੰਘ ਗੋਲੀਆਂ, ਸੁਪਰਡੈਂਟ ਪਰਮਿੰਦਰ ਸਿੰਘ ਤੇ ਹੋਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਜੌਹਲਾਂ ਵਿਖੇ ਦੋ ਦਿਨਾ ਦੁਸਹਿਰਾ ਮੇਲਾ ਤੇ ਕਬੱਡੀ ਟੂਰਨਾਮੈਂਟ 19 ਤੋਂ ਅਗਲੀ ਖ਼ਬਰ ਨਸ਼ਾ ਤਸਕਰਾਂ ਵਰਗੇ ਦੋਸ਼ੀਆਂ ਨੂੰ ਹੋਣ ਸਖ਼ਤ ਸਜ਼ਾਵਾਂ - ਚੀਫ਼ ਨਿਰਮਲ ਸਿੰਘ
Ad Position 24