ਵਿਧਾਇਕ ਰਾਜਾ ਗਿੱਲ ਤੇ ਨਗਰ ਕੌਂਸਲ ਪ੍ਰਧਾਨ ਬਹਿਲ ਵਲੋਂ ਦੁਸਹਿਰਾ ਮੇਲੇ ਦਾ ਉਦਘਾਟਨ
ਗੜ੍ਹਦੀਵਾਲਾ, 12 ਅਕਤੂਬਰ (ਚੱਗਰ)-ਸਥਾਨਕ ਦੁਸਹਿਰਾ ਗਰਾਊਂਡ ਵਿਖੇ ਰਾਮ-ਲੀਲ੍ਹਾ ਦੁਸਹਿਰਾ ਕਮੇਟੀ ਗੜ੍ਹਦੀਵਾਲਾ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਮੇਲੇ ਦਾ ਉਦਘਾਟਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਤੇ ਨਗਰ ਕੌਂਸਲ ਦੇ ਪ੍ਰਧਾਨ ਦਿਸ਼ਾਂਤ ਬਹਿਲ ਵਲੋਂ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਕੀਤਾ। ਇਸ ਸਬੰਧੀ ਰਾਮ-ਲੀਲ੍ਹਾ ਦੁਸਹਿਰਾ ਕਮੇਟੀ ਗੜ੍ਹਦੀਵਾਲਾ ਦੇ ਚੇਅਰਮੈਨ ਮੁਨਿੰਦਰ ਕੁਮਾਰ ਸ਼ਰਮਾ ਤੇ ਪ੍ਰਧਾਨ ਯੋਗੇਸ਼ ਸਪਰਾ ਨੇ ਜਾਣਕਾਰੀ ਦੱਸਿਆ ਕਿ 10 ਦਿਨਾਂ ਤੱਕ ਚੱਲਣ ਵਾਲੇ ਇਸ ਦੁਸਹਿਰਾ ਮੇਲੇ ਵਿਚ ਆਦਰਸ਼ ਬਾਲ ਅਤੇ ਰਾਮ-ਲੀਲ੍ਹਾ ਮੰਡਲੀ ਗੋਵਰਧਨ ਬਰਸਾਨਾ ਰੋਜ਼ਾਨਾ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਰਾਮ-ਲੀਲ੍ਹਾ ਦਾ ਮੰਚਨ ਕਰੇਗੀ ਅਤੇ ਦੁਸਹਿਰਾ ਉਤਸਵ ਦੇ ਆਖ਼ਰੀ ਦਿਨ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਮਨੀ ਲੌਂਗੀਆ ਆਪਣੀ ਸਾਫ਼-ਸੁਥਰੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਅਜੀਤ ਡੈਸਕ
13-10-2026