13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਵਿਕਟੋਰੀਆ ਗਰੁੱਪ ਆਫ਼ ਸਕੂਲਜ਼ ਵਿਚ ‘ਇੰਟਰਪਰਸਨਲ ਸਕਿੱਲਜ਼’ ਵਿਸ਼ੇ ’ਤੇ ਵਰਕਸ਼ਾਪ

ਮੁਕੇਰੀਆਂ, 11 ਅਕਤੂਬਰ (ਰਾਮਗੜ੍ਹੀਆ)-ਵਿਕਟੋਰੀਆ ਗਰੁੱਪ ਆਫ਼ ਸਕੂਲਜ਼ ਵਲੋਂ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਤੇ ਸ਼ਖ਼ਸੀਅਤ ਨਿਖਾਰਨ ਦੇ ਉਦੇਸ਼ ਨਾਲ ‘ਇੰਟਰਪਰਸਨਲ ਸਕਿੱਲਜ਼’ (ਆਪਸੀ ਤਾਲਮੇਲ ਤੇ ਪਾਰਸਪਰਿਕ ਹੁਨਰ) ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ’ਚ ਮੈਕਮਿਲਨ ਪਬਲੀਕੇਸ਼ਨ ਵਲੋਂ ਸੱਦੇ ਰਿਸੋਰਸ ਪਰਸਨ ਜਸਪ੍ਰੀਤ ਕੌਰ ਢਿੱਲੋਂ ਨੇ ਅਧਿਆਪਕਾਂ ਨੂੰ ਆਪਸੀ ਤਾਲਮੇਲ ਤੇ ਪਾਰਸਪਰਿਕ ਹੁਨਰਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।

Ad Position 21
No active advertisement
ਅਜੀਤ ਡੈਸਕ 12-10-2026
ਮੁਕੇਰੀਆਂ, 11 ਅਕਤੂਬਰ (ਰਾਮਗੜ੍ਹੀਆ)-ਵਿਕਟੋਰੀਆ ਗਰੁੱਪ ਆਫ਼ ਸਕੂਲਜ਼ ਵਲੋਂ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਤੇ ਸ਼ਖ਼ਸੀਅਤ ਨਿਖਾਰਨ ਦੇ ਉਦੇਸ਼ ਨਾਲ ‘ਇੰਟਰਪਰਸਨਲ ਸਕਿੱਲਜ਼’ (ਆਪਸੀ ਤਾਲਮੇਲ ਤੇ ਪਾਰਸਪਰਿਕ ਹੁਨਰ) ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ’ਚ ਮੈਕਮਿਲਨ ਪਬਲੀਕੇਸ਼ਨ ਵਲੋਂ ਸੱਦੇ ਰਿਸੋਰਸ ਪਰਸਨ ਜਸਪ੍ਰੀਤ ਕੌਰ ਢਿੱਲੋਂ ਨੇ ਅਧਿਆਪਕਾਂ ਨੂੰ ਆਪਸੀ ਤਾਲਮੇਲ ਤੇ ਪਾਰਸਪਰਿਕ ਹੁਨਰਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੈਕਮਿਲਨ ਪਬਲੀਕੇਸ਼ਨ ਵਲੋਂ ਜਗਦੀਪ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਵਰਕਸ਼ਾਪ ਦਾ ਸ਼ੁਭ ਆਰੰਭ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੀ ਪ੍ਰਿੰਸੀਪਲ ਅਰਚਨਾ ਸੂਦਨ ਵਲੋਂ ਰਿਸੋਰਸ ਪਰਸਨ ਜਸਪ੍ਰੀਤ ਕੌਰ ਢਿੱਲੋਂ ਦਾ ਸਵਾਗਤ ਕਰਕੇ ਕੀਤਾ। ਉਨ੍ਹਾਂ ਨੇ ਰਿਸੋਰਸ ਪਰਸਨ ਦਾ ਸਨਮਾਨ ਕਰਦਿਆਂ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਲਈ ਅਜਿਹੀਆਂ ਵਰਕਸ਼ਾਪਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਵਰਕਸ਼ਾਪ ਦੌਰਾਨ ਜਸਪ੍ਰੀਤ ਕੌਰ ਢਿੱਲੋਂ ਨੇ ਪ੍ਰਭਾਵਸ਼ਾਲੀ ਸੰਚਾਰ, ਆਪਸੀ ਸਹਿਯੋਗ, ਟੀਮ ਭਾਵਨਾ , ਸਕਾਰਾਤਮਕ ਸੋਚ, ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨ ਅਤੇ ਕਾਰਜ ਸਥਾਨ ’ਤੇ ਬਿਹਤਰ ਸਬੰਧ ਸਥਾਪਿਤ ਕਰਨ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਇਨ੍ਹਾਂ ਗਤੀਵਿਧੀਆਂ ਨੇ ਨਾ ਸਿਰਫ਼ ਅਧਿਆਪਕਾਂ ਵਿਚਕਾਰ ਆਪਸੀ ਸੰਚਾਰ ਅਤੇ ਸਹਿਯੋਗ ਨੂੰ ਉਤਸ਼ਾਹਿਤ ਕੀਤਾ, ਸਗੋਂ ਉਨ੍ਹਾਂ ਨੂੰ ਆਪਣੇ ਨਿੱਜੀ ਅਤੇ ਪੇਸ਼ੇਵਰ ਜੀਵਨ ਵਿਚ ਇਨ੍ਹਾਂ ਹੁਨਰਾਂ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਵਰਕਸ਼ਾਪ ਦੀ ਸਮਾਪਤੀ ਮੌਕੇ ਰਿਸੋਰਸ ਪਰਸਨ ਜਸਪ੍ਰੀਤ ਕੌਰ ਢਿੱਲੋਂ ਨੂੰ ਸਕੂਲ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੇ ਅਨਮੋਲ ਮਾਰਗਦਰਸ਼ਨ ਤੇ ਯੋਗਦਾਨ ਲਈ ਧੰਨਵਾਦ ਪ੍ਰਗਟ ਕੀਤਾ ਗਿਆ। ਵਰਕਸ਼ਾਪ ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਜੀ. ਐੱਸ. ਮੁਲਤਾਨੀ ਅਤੇ ਨੀਰੂ ਮੁਲਤਾਨੀ ਦੇ ਮਾਰਗਦਰਸ਼ਨ ਹੇਠ ਆਯੋਜਿਤ ਕੀਤੀ ਗਈ। ਸਮਾਗਮ ’ਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੀ ਪ੍ਰਿੰਸੀਪਲ ਅਰਚਨਾ ਸੂਦਨ ਤੇ ਵਿਕਟੋਰੀਆ ਗਰੁੱਪ ਦੀ ਟਾਂਡਾ ਸ਼ਾਖਾ ਦੀ ਪ੍ਰਿੰਸੀਪਲ ਪੂਜਾ ਪਟਿਆਲ ਦਾ ਮਾਰਗਦਰਸ਼ਨ ਅਤੇ ਸਹਿਯੋਗ ਵੀ ਮਹੱਤਵਪੂਰਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ ’ਚ ਝੋਨੇ ਦੀ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਜਾਰੀ-ਡੀ. ਸੀ. ਅਗਲੀ ਖ਼ਬਰ ਭਾਰੀ ਬਾਰਿਸ਼ ਕਾਰਨ ਭੰਗਾਲਾ ਦਾਣਾ ਮੰਡੀ ਵਿਚ ਝੋਨਾ ਪਾਣੀ ਵਿਚ ਡੁੱਬਿਆ, ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵਧੀਆਂ
Ad Position 24