02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਜ਼ਿਲ੍ਹਾ ਪ੍ਰਧਾਨ ਬਣਨ ’ਤੇ ਮੂਨਕ ਤੇ ਸਿੰਘਪੁਰ ਦਾ ਚੀਫ਼ ਨਿਰਮਲ ਸਿੰਘ ਟਾਂਡਾ ਰਾਮ ਸਹਾਏ ਵਲੋਂ ਭਰਵਾਂ ਸਨਮਾਨ

ਮੁਕੇਰੀਆਂ, 1 ਅਕਤੂਬਰ (ਰਾਮਗੜ੍ਹੀਆ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਹੁਸ਼ਿਆਰਪੁਰ ਐੱਸ. ਸੀ.

Ad Position 21
No active advertisement
ਜ਼ਿਲ੍ਹਾ ਪ੍ਰਧਾਨ ਬਣਨ ’ਤੇ ਮੂਨਕ ਤੇ ਸਿੰਘਪੁਰ ਦਾ ਵਿਸ਼ੇਸ਼ ਸਨਮਾਨ ਕਰਦੇ ਚੀਫ਼ ਨਿਰਮਲ ਸਿੰਘ ਤੇ ਸਰਬਜੀਤ ਸਿੰਘ ਗੋਲਡੀ ਦਸੂਹਾ। ਤਸਵੀਰ : ਰਾਮਗੜ੍ਹੀਆ 02-10-2026
ਮੁਕੇਰੀਆਂ, 1 ਅਕਤੂਬਰ (ਰਾਮਗੜ੍ਹੀਆ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਹੁਸ਼ਿਆਰਪੁਰ ਐੱਸ. ਸੀ. ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਨੌਜਵਾਨ ਆਗੂ ਸੁਖਵਿੰਦਰ ਸਿੰਘ ਮੂਨਕ ਤੇ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਪੁਨਰ ਸੁਰਜੀਤ ਸੁਖਜਿੰਦਰ ਸਿੰਘ ਸਿੰਘਪੁਰ ਦਾ ਸਰਕਲ ਪ੍ਰਧਾਨ ਮੁਕੇਰੀਆਂ ਚੀਫ਼ ਨਿਰਮਲ ਸਿੰਘ ਟਾਂਡਾ ਰਾਮ ਸਹਾਏ ਵਲੋਂ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ ਵਿਚ ਭਰਵਾਂ ਸਵਾਗਤ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਚੀਫ਼ ਨਿਰਮਲ ਸਿੰਘ ਮੁਕੇਰੀਆਂ ਨੇ ਕਿਹਾ ਕਿ ਸੁਖਵਿੰਦਰ ਸਿੰਘ ਮੂਨਕ ਜਿਨ੍ਹਾਂ ਵਿਚ ਬਹੁਤ ਵੱਡਾ ਕੰਮ ਕਰਨ ਦਾ ਜਜ਼ਬਾ ਹੈ ਤੇ ਜਿੱਥੇ ਇਲਾਕੇ ਵਿਚ ਇਨ੍ਹਾਂ ਦਾ ਬਹੁਤ ਵੱਡਾ ਐੱਸ. ਸੀ. ਸਮਾਜ ਵਿਚ ਸਤਿਕਾਰ ਹੈ ਉੱਥੇ ਇਨ੍ਹਾਂ ਨੇ ਹਮੇਸ਼ਾ ਐੱਸ. ਸੀ. ਭਾਈਚਾਰੇ ਦੇ ਲੋਕਾਂ ਦੀ ਅੱਗੇ ਹੋ ਕੇ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਮੂਨਕ ਤੋਂ ਵੱਡੀਆਂ ਆਸਾਂ ਹਨ ਕਿ ਉਹ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਅੱਗੇ ਹੋ ਕੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਵਿਚ ਕੰਮ ਕਰਨਗੇ। ਉਨ੍ਹਾਂ ਯੂਥ ਵਿੰਗ ਦੇ ਨਵ ਪ੍ਰਧਾਨ ਸੁਖਜਿੰਦਰ ਸਿੰਘ ਸਿੰਘਪੁਰ ਜੱਟਾਂ ਦੀ ਗੱਲ ਕਰਦਿਆਂ ਕਿਹਾ ਕਿ ਨੌਜਵਾਨਾਂ ਵਿਚ ਸੁਖਜਿੰਦਰ ਸਿੰਘ ਦਾ ਬਹੁਤ ਵੱਡਾ ਆਧਾਰ ਹੈ ਤੇ ਆਸ ਹੈ ਕਿ ਇਹ ਪਾਰਟੀ ਦੇ ਹਰਿਆਵਲ ਦਸਤੇ ਯੂਥ ਵਿੰਗ ਨੂੰ ਪਾਰਟੀ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਕੰਮ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਨੌਜਵਾਨ ਲੀਡਰ ਸਰਬਜੀਤ ਸਿੰਘ ਗੋਲਡੀ ਦਸੂਹਾ ਨੇ ਮੂਨਕ ਤੇ ਸਿੰਘਪੁਰ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਵਧਾਈ ਦਿੱਤੀ ਤੇ ਕਿਹਾ ਕਿ ਇਹ ਦੋਨੋਂ ਹੀ ਨੌਜਵਾਨ ਬੜੀ ਮਿਹਨਤ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹਨ। ਇਨ੍ਹਾਂ ਤੋਂ ਪਾਰਟੀ ਨੂੰ ਬਹੁਤ ਵੱਡੀਆਂ ਆਸਾਂ ਹਨ। ਇਸ ਮੌਕੇ ਮੂਨਕ ਤੇ ਸਿੰਘਪੁਰ ਨੇ ਚੀਫ਼ ਨਿਰਮਲ ਸਿੰਘ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਪਾਰਟੀ ਦੇ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਵਲੋਂ ਮਾਣ ਤੇ ਸਤਿਕਾਰ ਦਿੱਤਾ ਗਿਆ ਹੈ, ਉਸ ਨੂੰ ਬਰਕਰਾਰ ਰੱਖਦਿਆਂ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕਰਨਗੇ। ਇਸ ਮੌਕੇ ਸਰਕਲ ਪ੍ਰਧਾਨ ਟਾਂਡਾ ਜਥੇਦਾਰ ਕਿਰਪਾਲ ਸਿੰਘ ਜਾਜਾ, ਜਥੇਦਾਰ ਮੋਹਨ ਸਿੰਘ ਟਾਂਡਾ ਰਾਮ ਸਹਾਏ, ਸੁਖਵਿੰਦਰ ਸਿੰਘ ਸੁੱਖਾ, ਮਨੀ ਸਿੰਘ, ਜਸਵਿੰਦਰ ਸਿੰਘ, ਕਰਨੈਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਦੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਜ਼ ਮੁਕੇਰੀਆਂ ਵਿਖੇ ਗੈਸਟ ਲੈਕਚਰ ਅਗਲੀ ਖ਼ਬਰ ਹੁਸ਼ਿਆਰਪੁਰ ਦੇ ਕਰਨਪ੍ਰੀਤ ਨੇ ਕਰਾਟੇ ਚੈਂਪੀਅਨਸ਼ਿਪ ’ਚ ਲਗਾਤਾਰ ਤੀਜੀ ਵਾਰ ਤਗਮਾ ਜਿੱਤ ਕੇ ਰਚਿਆ ਇਤਿਹਾਸ
Ad Position 24