02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਧੀਮਾਨ ਦੀ ਸ਼ਿਕਾਇਤ ’ਤੇ ਕਮਿਸ਼ਨ ਨੂੰ ਨਿਗਮ ਕਮਿਸ਼ਨਰ ਨੇ ਦਿੱਤਾ ਜਵਾਬ

ਹੁਸ਼ਿਆਰਪੁਰ, 1 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਨਗਰ ਨਿਗਮ ਦੀ ਚਾਰਦੀਵਾਰੀ ਅੰਦਰ ਸਬਜ਼ੀ ਅਤੇ ਦਾਣਾ ਮੰਡੀ ਰਹੀਮਪੁਰ ਪਿਛਲੇ ਅਨੇਕਾਂ ਸਾਲਾਂ ਤੋਂ ਗੰਦਗੀ ਅਤੇ ਬੁਨਿਆਦੀ ਸਹੂਲਤਾਂ ਤੋਂ ਸਖਣੀ ਹੋਣ ਦਾ ਸੰਤਾਪ ਭੋਗ ਰਹੀ ਹੈ। ਇਸ ਸਬੰਧੀ ਜੈ ਗੋਪਾਲ ਧੀਮਾਨ ਨੇ ਦੱਸਿਆ ਕਿ ਉਨ੍ਹਾਂ ਇਸ ਸਮੱਸਿਆ ਨੂੰ ਲੈ ਕੇ ਸਾਰੇ ਸਬੂਤ ਇਕਠੇ ਕਰਕੇ ਜੁਲਾਈ 2025 ‘ਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮਾਮਲਾ ਧਿਆਨ ਹੇਠ ਲਿਆਂਦਾ ਸੀ।

Ad Position 21
No active advertisement
ਸਬਜ਼ੀ ਮੰਡੀ ਰਹੀਮਪੁਰ ’ਚ ਫੈਲੀ ਗੰਦਗੀ ਦਾ ਦ੍ਰਿਸ਼। 02-10-2026
ਹੁਸ਼ਿਆਰਪੁਰ, 1 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਨਗਰ ਨਿਗਮ ਦੀ ਚਾਰਦੀਵਾਰੀ ਅੰਦਰ ਸਬਜ਼ੀ ਅਤੇ ਦਾਣਾ ਮੰਡੀ ਰਹੀਮਪੁਰ ਪਿਛਲੇ ਅਨੇਕਾਂ ਸਾਲਾਂ ਤੋਂ ਗੰਦਗੀ ਅਤੇ ਬੁਨਿਆਦੀ ਸਹੂਲਤਾਂ ਤੋਂ ਸਖਣੀ ਹੋਣ ਦਾ ਸੰਤਾਪ ਭੋਗ ਰਹੀ ਹੈ। ਇਸ ਸਬੰਧੀ ਜੈ ਗੋਪਾਲ ਧੀਮਾਨ ਨੇ ਦੱਸਿਆ ਕਿ ਉਨ੍ਹਾਂ ਇਸ ਸਮੱਸਿਆ ਨੂੰ ਲੈ ਕੇ ਸਾਰੇ ਸਬੂਤ ਇਕਠੇ ਕਰਕੇ ਜੁਲਾਈ 2025 ‘ਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮਾਮਲਾ ਧਿਆਨ ਹੇਠ ਲਿਆਂਦਾ ਸੀ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਸਫ਼ਾਈ ਅਤੇ ਉਸ ਅੰਦਰ ਮੇਨਟੀਨੈਂਸ ਸਬੰਧੀ ਕਮਿਸ਼ਨਰ ਨਗਰ ਨਿਗਮ ਅਤੇ ਮਾਰਕੀਟ ਕਮੇਟੀ ‘ਚ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ ਦਸਤਖ਼ਤ ਹੋਇਆ ਸੀ, ਜਿਸ ‘ਤੇ ਕਮਿਸ਼ਨਰ ਨਗਰ ਨਿਗਮ ਨੇ 30 ਅਪ੍ਰੈਲ 2026 ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਜਵਾਬ ਦਿੱਤਾ। ਧੀਮਾਨ ਨੇ ਦੱਸਿਆ ਕਿ ਇਹ ਐਮ.ਓ.ਯੂ. 16 ਦਸੰਬਰ 2024 ਤੋਂ ਲੈ ਕੇ 15 ਦਸੰਬਰ 2025 ਤੱਕ ਸੀ। ਉਸ ਬਾਅਦ ਅੱਗੇ ਆਪਸੀ ਸਮਝੌਤਾ ਨਹੀਂ ਹੋਇਆ। ਜਿਸ ਦਾ ਕਾਰਨ ਮਾਰਕੀਟ ਕਮੇਟੀ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਦੀ ਬਕਾਇਆ ਰਾਸ਼ੀ 6,62,688/- ਸ਼ਰਤ ਅਨੁਸਾਰ ਨਹੀਂ ਦੇ ਸਕੇ, ਜਿਸ ਕਾਰਨ ਮੰਡੀ ਅੰਦਰ ਇਨ੍ਹਾਂ ਨੇ ਸਫ਼ਾਈ ਦਾ ਅਤੇ ਮੇਲਟੀਨੈਂਸ ਦਾ ਕੰਮ ਰੋਕ ਦਿਤਾ, ਪਰ ਲੋਕ ਤਾ ਮਾਰਕੀਟ ਕਮੇਟੀ ਨੂੰ ਲਗਾਤਾਰ ਫ਼ੀਸ ਵੀ ਦੇ ਰਹੇ ਹਨ ਤੇ ਲੋਕਾਂ ਤੋਂ ਕਰਾਇਆ ਵੀ ਵਸੂਲਿਆ ਜਾ ਰਿਹਾ ਹੈ ਤੇ ਮੰਡੀ ਅੰਦਰ ਠੇਕੇਦਾਰੀ ਦਾ ਪ੍ਰਬੰਧ ਵੀ ਚੱਲ ਰਿਹਾ ਹੈ, ਪਰ ਇਸ ਸਭ ਦੇ ਬਾਵਜੂਦ ਮੰਡੀ ਵਿਚ ਬਦਬੂ ਮਾਰਦੇ ਗੰਦਗੀ ਦੇ ਢੇਰਾਂ ਦਾ ਅੰਬਾਰ, ਥਾਂ-ਥਾਂ ਬਦਬੂ ਮਾਰਦਾ ਮਲ ਮੂਤਰ ਅਤੇ ਖੜ੍ਹੇ ਗੰਦੇ ਪਾਣੀ ‘ਚ ਬੈਕਟੀਰੀਆ ਆਮ ਵੇਖਿਆ ਜਾ ਸਕਦਾ ਹੈ। ਧੀਮਾਨ ਨੇ ਦੱਸਿਆ ਕਿ ਮੰਡੀ ਦੀ ਸਾਰੀ ਵਿਵਸਥਾ ਆਮ ਲੋਕਾਂ ਦੀ ਸਿਹਤ ਨਾਲ ਜੁੜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਸਿਹਤ ਨੂੰ ਵੇਖਦਿਆਂ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸੰਦੀਪ ਸਿੰਘ ਖ਼ਾਲਸਾ ਦਾ ਦਿਹਾਂਤ ਅਗਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ਵਿਖੇ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਸੰਬੰਧੀ ਵਰਕਸ਼ਾਪ
Ad Position 24