27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਲੋਕ ਜਨ ਸ਼ਕਤੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਗ ਲਵੇਗੀ-ਐਡਵੋਕੇਟ ਖ਼ੁਸ਼ਬੂ ਮਿਸ਼ਰਾ

ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)-ਲੋਕ ਜਨ ਸ਼ਕਤੀ ਪਾਰਟੀ ਪੰਜਾਬ ’ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ’ਚ ਭਾਗ ਲਵੇਗੀ ਅਤੇ ਕੋਸ਼ਿਸ਼ ਹੈ ਕਿ ਭਾਜਪਾ ਦੇ ਨਾਲ ਗਠਬੰਧਨ ਕਰਕੇ ਚੋਣਾਂ ਲੜੀਆਂ ਜਾਣ ਜੇਕਰ ਕਿਸੇ ਤਰੀਕੇ ਨਾਲ ਗਠਬੰਧਨ ਨਹੀਂ ਹੁੰਦਾ ਤਾਂ ਲੋਕ ਜਨ ਸ਼ਕਤੀ ਪਾਰਟੀ ਆਪਣੇ ਦਮ ’ਤੇ ਚੋਣਾ ਲੜੇਗੀ। ਇਹ ਵਿਚਾਰ ਲੋਕ ਜਨ ਸ਼ਕਤੀ ਪਾਰਟੀ ਦੇ ਲੀਗਲ ਸੈੱਲ ਦੀ ਸੂਬਾ ਪ੍ਰਧਾਨ ਐਡ.

Ad Position 21
No active advertisement
ਹੁਸ਼ਿਆਰਪੁਰ ’ਚ ਗੱਲਬਾਤ ਦੌਰਾਨ ਲੋਕ ਜਨ ਸ਼ਕਤੀ ਪਾਰਟੀ ਦੀ ਲੀਗਲ ਸੈੱਲ ਦੀ ਪ੍ਰਧਾਨ ਐਡ. ਖ਼ੁਸ਼ਬੂ ਮਿਸ਼ਰਾ ਤੇ ਹੋਰ। ਤਸਵੀਰ : ਹਮਸ਼ਾਇਨ ਸਟੂਡੀਓ 28-09-2026
ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)-ਲੋਕ ਜਨ ਸ਼ਕਤੀ ਪਾਰਟੀ ਪੰਜਾਬ ’ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ’ਚ ਭਾਗ ਲਵੇਗੀ ਅਤੇ ਕੋਸ਼ਿਸ਼ ਹੈ ਕਿ ਭਾਜਪਾ ਦੇ ਨਾਲ ਗਠਬੰਧਨ ਕਰਕੇ ਚੋਣਾਂ ਲੜੀਆਂ ਜਾਣ ਜੇਕਰ ਕਿਸੇ ਤਰੀਕੇ ਨਾਲ ਗਠਬੰਧਨ ਨਹੀਂ ਹੁੰਦਾ ਤਾਂ ਲੋਕ ਜਨ ਸ਼ਕਤੀ ਪਾਰਟੀ ਆਪਣੇ ਦਮ ’ਤੇ ਚੋਣਾ ਲੜੇਗੀ। ਇਹ ਵਿਚਾਰ ਲੋਕ ਜਨ ਸ਼ਕਤੀ ਪਾਰਟੀ ਦੇ ਲੀਗਲ ਸੈੱਲ ਦੀ ਸੂਬਾ ਪ੍ਰਧਾਨ ਐਡ. ਖ਼ੁਸ਼ਬੂ ਮਿਸ਼ਰਾ ਨੇ ਗੱਲਬਾਤ ਦੌਰਾਨ ਪ੍ਰਗਟ ਕੀਤੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਭਾਜਪਾ ਦੇ ਨਾਲ ਪਹਿਲਾਂ ਹੀ 5 ਸੂਬਿਆਂ ਖ਼ਾਸ ਕਰ ਬਿਹਾਰ ’ਚ ਗਠਬੰਧਨ ਹੈ ਤੇ ਉਹ ਚਾਹੁੰਦੇ ਹਨ ਕਿ ਪੰਜਾਬ ’ਚ ਭਾਜਪਾ ਨਾਲ ਰਲ ਕੇ ਹੀ ਚੋਣਾਂ ਲੜੀਆਂ ਜਾਣ। ਲੋਕ ਜਨ ਸ਼ਕਤੀ ਪਾਰਟੀ ਕਿੰਨੀਆਂ ਸੀਟਾਂ ’ਤੇ ਚੋਣ ਲੜੇਗੀ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਹ ਕੌਮੀ ਆਗੂ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਸੂਬੇ ਦੇ 4 ਜ਼ਿਲ੍ਹੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਹੁਸ਼ਿਆਰਪੁਰ ਵਿਚ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਸ਼ਹਿਰਾਂ ਤੇ ਪਿੰਡਾਂ ’ ਚ ਲੋਕ ਜਨ ਸੰਪਰਕ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਸ਼ਿਆਰਪੁਰ ’ਚ ਵੱਡੀ ਰੈਲੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮਰਹੂਮ ਆਗੂ ਰਾਮ ਬਿਲਾਸ ਪਾਸਵਾਨ ਨੇ ਆਪਣੇ ਕਾਰਜਕਾਲ ਦੌਰਾਨ ਵੱਖ-ਵੱਖ ਵਰਗਾਂ ਖ਼ਾਸ ਕਰਕੇ ਦਲਿਤ ਵਰਗ ਲਈ ਬਹੁਤ ਕੰਮ ਕੀਤਾ ਹੈ ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਦੇ ਨਕਸ਼ੇ ਕਦਮ ’ਤੇ ਚੱਲ ਕੇ ਪਾਰਟੀ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਚਿਰਾਗ਼ ਪਾਸਵਾਨ ਵੀ ਲੋਕ ਹਿਤ ਲਈ ਕੰਮ ਕਰਨ ਲਈ ਦਿਨ ਰਾਤ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਹੁਸ਼ਿਆਰਪੁਰ ਵਿਧਾਨ ਸਭਾ ਤੋਂ ਚੋਣ ਲੜਨਗੇ ਪਰ ਆਖ਼ਰੀ ਫ਼ੈਸਲਾ ਪਾਰਟੀ ਆਗੂਆਂ ਵਲੋਂ ਕੀਤੇ ਐਲਾਨ ਤੋਂ ਹੀ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਡਿਤ ਸ਼ੰਭੂ ਪ੍ਰਸ਼ਾਦ ਜੋਤਸ਼ੀ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਸਾਹਿਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ‘ਪੰਜਾਬ ਹਿੰਦੀ ਸਾਹਿੱਤ ਰਤਨ’ ਨਾਲ ਕੀਤਾ ਜਾਵੇਗਾ ਸਨਮਾਨਿਤ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼- ਸਰਪੰਚ ਦਲਜੀਤ ਕੌਰ ਕੰਗ
Ad Position 24