27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਅੱਠ ਦਿਨਾ ਨਾਮ ਅਭਿਆਸ ਕਮਾਈ ਸਮਾਗਮ ਸੰਬੰਧੀ ਸੇਵਾਦਾਰਾਂ ਦੀ ਮੀਟਿੰਗ

ਗੜ੍ਹਦੀਵਾਲਾ, 27 ਸਤੰਬਰ (ਚੱਗਰ)-ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ 4 ਤੋਂ 11 ਅਕੂਤਬਰ ਤੱਕ ਕਰਵਾਏ ਜਾ ਰਹੇ ਸਾਲਾਨਾ ਅੱਠ ਦਿਨਾ ਨਾਮ ਅਭਿਆਸ ਕਮਾਈ ਸਮਾਗਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਇਲਾਕੇ ਦੇ ਸਮੂਹ ਸੇਵਾਦਾਰਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਸੰਬੰਧੀ ਸੰਤ ਸੇਵਾ ਸਿੰਘ ਤੇ ਸਿੱਖ ਵਿਦਵਾਨ ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ ਨੇ ਦੱਸਿਆ ਕਿ 8 ਦਿਨ ਤੱਕ ਚੱਲਣ ਵਾਲੇ ਇਸ ਨਿਰੋਲ ਗੁਰਮਤਿ ਸਮਾਗਮ ਦੌਰਾਨ ਰੋਜ਼ਾਨਾ ਸਵੇਰੇ-ਸ਼ਾਮ ਦਾ ਨਿਤਨੇਮ, ਸਵੇਰੇ ਕੀਰਤਨ ਆਸਾ ਦੀ ਵਾਰ, ਇਕ-ਇਕ ਘੰਟਾ ਸਵੇਰੇ-ਸ਼ਾਮ ਨਾਮ ਸਿਮਰਨ ਦਾ ਅਭਿਆਸ, ਦੁਪਹਿਰ ਨੂੰ ਪਾਠ ਸੁਖਮਨੀ ਸਾਹਿਬ, ਦੋ ਟਾਈਮ ਸਵੇਰੇ-ਦੁਪਹਿਰ ਕਥਾ ਤੇ ਸਵੇਰੇ-ਸ਼ਾਮ ਗੁਰਬਾਣੀ ਕੀਰਤਨ ਹੋਵੇਗਾ।

Ad Position 21
No active advertisement
ਅਜੀਤ ਡੈਸਕ 28-09-2026
ਗੜ੍ਹਦੀਵਾਲਾ, 27 ਸਤੰਬਰ (ਚੱਗਰ)-ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ 4 ਤੋਂ 11 ਅਕੂਤਬਰ ਤੱਕ ਕਰਵਾਏ ਜਾ ਰਹੇ ਸਾਲਾਨਾ ਅੱਠ ਦਿਨਾ ਨਾਮ ਅਭਿਆਸ ਕਮਾਈ ਸਮਾਗਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਇਲਾਕੇ ਦੇ ਸਮੂਹ ਸੇਵਾਦਾਰਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਸੰਬੰਧੀ ਸੰਤ ਸੇਵਾ ਸਿੰਘ ਤੇ ਸਿੱਖ ਵਿਦਵਾਨ ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ ਨੇ ਦੱਸਿਆ ਕਿ 8 ਦਿਨ ਤੱਕ ਚੱਲਣ ਵਾਲੇ ਇਸ ਨਿਰੋਲ ਗੁਰਮਤਿ ਸਮਾਗਮ ਦੌਰਾਨ ਰੋਜ਼ਾਨਾ ਸਵੇਰੇ-ਸ਼ਾਮ ਦਾ ਨਿਤਨੇਮ, ਸਵੇਰੇ ਕੀਰਤਨ ਆਸਾ ਦੀ ਵਾਰ, ਇਕ-ਇਕ ਘੰਟਾ ਸਵੇਰੇ-ਸ਼ਾਮ ਨਾਮ ਸਿਮਰਨ ਦਾ ਅਭਿਆਸ, ਦੁਪਹਿਰ ਨੂੰ ਪਾਠ ਸੁਖਮਨੀ ਸਾਹਿਬ, ਦੋ ਟਾਈਮ ਸਵੇਰੇ-ਦੁਪਹਿਰ ਕਥਾ ਤੇ ਸਵੇਰੇ-ਸ਼ਾਮ ਗੁਰਬਾਣੀ ਕੀਰਤਨ ਹੋਵੇਗਾ। 9 ਅਕਤੂਬਰ ਨੂੰ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ ਜਦਕਿ 10 ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਵੱਖ-ਵੱਖ ਦਿਨਾਂ ’ਚ ਭਾਈ ਸ਼ੌਕੀਨ ਸਿੰਘ, ਭਾਈ ਸਤਨਾਮ ਸਿੰਘ ਕੁਹਾੜਕਾ, ਭਾਈ ਗੁਰਕੀਰਤ ਸਿੰਘ, ਭਾਈ ਸੁਭਦੀਪ ਸਿੰਘ (ਸਾਰੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਭਾਈ ਮਨਜੀਤ ਸਿੰਘ ਪਠਾਨਕੋਟ, ਭਾਈ ਇੰਦਰਜੀਤ ਸਿੰਘ ਸੋਹਾਣਾ, ਭਾਈ ਹਰਜੋਤ ਸਿੰਘ ਜ਼ਖਮੀ, ਭਾਈ ਤਰਨਜੀਤ ਸਿੰਘ ਰੱਬੀ ਲੁਧਿਆਣਾ, ਭਾਈ ਜੀਤ ਸਿੰਘ ਗੁਰਦਾਸਪੁਰ, ਭਾਈ ਤ੍ਰਿਲੋਚਨ ਸਿੰਘ ਗੁਰਦਾਸਪੁਰ ਆਦਿ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਨਗੇ ਜਦਕਿ ਨਾਮਵਰ ਕਥਾਕਾਰ ਗਿਆਨੀ ਹਰਵਿੰਦਰ ਸਿੰਘ ਸੁਹਾਣਾ ਸੰਗਤਾਂ ਨੂੰ ਅੱਠੇ ਦਿਨ ਸਵੇਰ ਤੇ ਦੁਪਹਿਰ ਦੇ ਦੀਵਾਨ ਵਿਚ ਗੁਰਮਤਿ ਵਿਚਾਰਾਂ ਦ੍ਰਿੜ੍ਹ ਕਰਾਉਣਗੇ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਵਿਖੇ ਰਿਹਾਇਸ਼ ਤੋਂ ਇਲਾਵਾ ਅੱਠੇ ਦਿਨ 24 ਘੰਟੇ ਹੋਮਿਉਪੈਥੀ, ਐਲੋਪੈਥੀ ਆਦਿ ਮੈਡੀਕਲ ਸਹੂਲਤ ਅਤੇ ਗੜ੍ਹਦੀਵਾਲਾ ਤੋਂ ਸੰਗਤਾਂ ਨੂੰ ਜਾਣ-ਆਉਣ ਦੀ ਮੁਫ਼ਤ ਸੇਵਾ ਉਪਲਬਧ ਹੋਵੇਗੀ। ਇਸ ਮੌਕੇ ਭਾਈ ਸੁਖਬੀਰ ਸਿੰਘ ਚੋਹਕਾ, ਕੁਲਦੀਪ ਸਿੰਘ ਮਿਰਜ਼ਾਪੁਰ, ਜਗਜੀਤ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਮਹੰਤ, ਭਾਈ ਜਵਾਲਾ ਸਿੰਘ, ਭਾਈ ਦੀਦਾਰ ਸਿੰਘ, ਨੰਬਰਦਾਰ ਪਰਮਜੀਤ ਸਿੰਘ ਬੈਂਸ ਬਾਹਲਾ, ਸੁਖਵਿੰਦਰ ਸਿੰਘ ਗੋਂਦਪੁਰ, ਕਮਲਜੀਤ ਸਿੰਘ ਹਰਦੋਪੱਟੀ, ਨਾਹਰ ਸਿੰਘ ਬਾਹਲਾ, ਸਤਵਿੰਦਰ ਸਿੰਘ ਮਾਛੀਆਂ, ਜਤਿੰਦਰ ਸਿੰਘ ਲਾਲੀ ਮਿਰਜ਼ਾਪੁਰ, ਜਗਤਾਰ ਸਿੰਘ ਪਟਵਾਰੀ, ਗਿਆਨੀ ਹਰਭਜਨ ਸਿੰਘ, ਕਸ਼ਮੀਰ ਸਿੰਘ ਮਾਂਗਾ, ਗੁਰਵਿੰਦਰ ਸਿੰਘ ਬੱਲ੍ਹੋਵਾਲ, ਹਰਕਮਵਲ ਸਿੰਘ ਸੀਕਰੀ, ਸਤਵੰਤ ਸਿੰਘ ਕੰਧਾਲੀ ਨਾਰੰਗਪੁਰ, ਲਵਪ੍ਰੀਤ ਸਿੰਘ ਦਸੂਹਾ, ਭਜਨ ਸਿੰਘ ਨਰਾਇਣਗੜ੍ਹ, ਸਤਵੀਰ ਸਿੰਘ ਐਮਪੀ, ਸਿਮਰਜੀਤ ਸਿੰਘ ਅਟਵਾਲ, ਸਰਤਾਜ ਸਿੰਘ ਮਾਛੀਆਂ, ਦਵਿੰਦਰ ਸਿੰਘ ਮੱਲੀਆਂ, ਅਵਤਾਰ ਸਿੰਘ ਸੀਕਰੀ ਆਦਿ ਸਮੇਤ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਭਾਜਪਾ ਦੀਆਂ ਨਸ਼ਾ ਵਿਰੋਧੀ ਰੈਲੀਆਂ ਸਿਰਫ਼ ਸਿਆਸੀ ਸਟੰਟ-ਵਿਧਾਇਕ ਘੁੰਮਣ ਅਗਲੀ ਖ਼ਬਰ ਵਿਧਾਇਕ ਜਸਬੀਰ ਰਾਜਾ ਨੇ ਬਾਬਾ ਧੰਨੇ ਦਰਬਾਰ ਵਿਖੇ ਵਾਲਮੀਕਿ ਧਰਮਸ਼ਾਲਾ ਦਾ ਕੰਮ ਸ਼ੁਰੂ ਕਰਵਾਇਆ
Ad Position 24