ਕੈਬਨਿਟ ਮੰਤਰੀ ਮੁੰਡੀਆਂ ਤੇ ਵਿਧਾਇਕ ਘੁੰਮਣ ਨੇ ਪਿੰਡ ਪੱਸੀ ਕੰਢੀ ਵਿਖੇ ਪਾਣੀ ਵਾਲੇ ਬੋਰ ਦਾ ਨੀਂਹ ਪੱਥਰ ਰੱਖਿਆ
ਦਸੂਹਾ, 21 ਨਵੰਬਰ (ਭੁੱਲਰ)- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਪਿੰਡ ਪੱਸੀ ਕੰਢੀ ਵਿਖੇ 93. 50 ਲੱਖ ਦੀ ਲਾਗਤ ਨਾਲ ਕੀਤੇ ਜਾ ਰਹੇ ਪਾਣੀ ਬਾਰੇ ਬੋਰ ਦਾ ਨੀਂਹ ਪੱਥਰ ਕਰ ਕਮਲਾ ਨਾਲ ਰੱਖਿਆ ਗਿਆ।
ਦਸੂਹਾ, 21 ਨਵੰਬਰ (ਭੁੱਲਰ)- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਪਿੰਡ ਪੱਸੀ ਕੰਢੀ ਵਿਖੇ 93.50 ਲੱਖ ਦੀ ਲਾਗਤ ਨਾਲ ਕੀਤੇ ਜਾ ਰਹੇ ਪਾਣੀ ਬਾਰੇ ਬੋਰ ਦਾ ਨੀਂਹ ਪੱਥਰ ਕਰ ਕਮਲਾ ਨਾਲ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਆਮ ਆਦਮੀ ਪਾਰਟੀ ਵਲੋਂ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੰਮ 9 ਮਹੀਨੇ ਦੇ ਵਿੱਚ ਪੂਰਾ ਹੋਵੇਗਾ। ਵਿਧਾਇਕ ਘੁੰਮਣ ਨੇ ਕੈਬਨਟ ਮੰਤਰੀ ਹਰਦੀਪ ਹਰਦੀਪ ਸਿੰਘ ਮੁੰਡੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪਿੰਡ ਵਾਸੀਆਂ ਵਲੋਂ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੈਕਟਰੀ ਰਾਮਵੀਰ, ਅਨੁਜ ਸ਼ਰਮਾ, ਸਰਪੰਚ ਜਸਵੀਰ ਕੌਰ, ਚਰਨ ਸਿੰਘ, ਪੰਚ ਮੋਹਨ ਲਾਲ, ਪੰਚ ਮਨਮੋਹਨ ਸਿੰਘ, ਪੰਚ ਰਜਿੰਦਰ ਕੌਰ, ਪੰਚ ਕੁਲਵਿੰਦਰ ਸਿੰਘ, ਰਾਜੂ ਮਠਾਰੂ, ਪੰਚ ਬੇਬੀ ਰਾਣੀ, ਪੰਚ ਕੁਲਵੀਰ ਸਿੰਘ, ਮਾਸਟਰ ਸੋਨੂੰ, ਮਲਕੀਤ ਸਿੰਘ ਰਿੰਕਾ, ਸਮਿਤੀ ਮੈਂਬਰ ਊਸ਼ਾ ਰਾਣੀ, ਸਮਿਤੀ ਮੈਂਬਰ ਗੁਰਪ੍ਰੀਤ ਸਿੰਘ ਲਵਲੀ, ਮਾਰਕੀਟ ਕਮੇਟੀ ਚੇਅਰਮੈਨ ਕੇਪੀ ਸੰਧੂ, ਅਸ਼ਵਨੀ ਕੁਮਾਰ, ਲਲਿਤ ਕੁਮਾਰ ਲੱਡੂ, ਦਿਲਬਾਗ ਸਿੰਘ, ਸੁਰਜੀਤ ਸਿੰਘ ਭੀਚਾ ਤੋ ਇਲਾਵਾ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।