ਰਿਆਤ ਬਾਹਰਾ ਯੂਨੀਵਰਸਿਟੀ ’ਚ ਰਾਸ਼ਟਰੀ ਫਾਰਮੇਸੀ ਹਫ਼ਤੇ ਤੇ ਵਿਸ਼ਵ ਫਾਰਮਾਸਿਸਟ ਦਿਵਸ ਸੰਬੰਧੀ ਸਮਾਗਮ ਸ਼ੁਰੂ
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਤੇ ਯੂਨੀਵਰਸਿਟੀ ਸਕੂਲ ਆਫ਼ ਫਾਰਮੇਸੀ ਵਲੋਂ ਫਾਰਮੇਸੀ ਕੌਂਸਲ ਆਫ਼ ਇੰਡੀਆ ਤੇ ਪੰਜਾਬ ਫਾਰਮੇਸੀ ਕੌਂਸਲ ਦੇ ਸਹਿਯੋਗ ਨਾਲ ਰਾਸ਼ਟਰੀ ਫਾਰਮੇਸੀ ਹਫ਼ਤੇ ਅਤੇ ਵਿਸ਼ਵ ਫਾਰਮਾਸਿਸਟ ਦਿਵਸ ਸੰਬੰਧੀ 5 ਰੋਜ਼ਾ ਸਮਾਗਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਚੰਦਰ ਮੋਹਨ, ਡਾਇਰੈਕਟਰ ਡਾ.
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਤੇ ਯੂਨੀਵਰਸਿਟੀ ਸਕੂਲ ਆਫ਼ ਫਾਰਮੇਸੀ ਵਲੋਂ ਫਾਰਮੇਸੀ ਕੌਂਸਲ ਆਫ਼ ਇੰਡੀਆ ਤੇ ਪੰਜਾਬ ਫਾਰਮੇਸੀ ਕੌਂਸਲ ਦੇ ਸਹਿਯੋਗ ਨਾਲ ਰਾਸ਼ਟਰੀ ਫਾਰਮੇਸੀ ਹਫ਼ਤੇ ਅਤੇ ਵਿਸ਼ਵ ਫਾਰਮਾਸਿਸਟ ਦਿਵਸ ਸੰਬੰਧੀ 5 ਰੋਜ਼ਾ ਸਮਾਗਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਚੰਦਰ ਮੋਹਨ, ਡਾਇਰੈਕਟਰ ਡਾ. ਮਨਿੰਦਰ ਪਾਲ ਸਿੰਘ, ਵਿਭਾਗ ਮੁਖੀ ਡਾ. ਅਭਿਨਵ ਆਨੰਦ ਤੇ ਮਿਸ ਸਿਮਰਜੀਤ ਕੌਰ ਦੀ ਮੌਜੂਦਗੀ ‘ਚ ਹੋਈ। 25 ਸਤੰਬਰ ਤੱਕ ਚੱਲਣ ਵਾਲੇ ਇਸ ਸਮਾਗਮ ਦਾ ਮੁੱਖ ਥੀਮ ‘ਸਿਹਤਮੰਦ ਭਵਿੱਖ ਲਈ ਫਾਰਮਾਸਿਸਟਾਂ ਦਾ ਸਸ਼ਕਤੀਕਰਨ’ ਤੇ ਵਿਸ਼ੇਸ਼ ਜ਼ੋਰ ‘ਸਵੱਛ ਤੇ ਸਵਸਥ ਭਾਰਤ : ਐਂਟੀਮਾਈਕਰੋਬਾਇਲ ਰੇਜ਼ਿਸਟੈਂਸ ਖ਼ਿਲਾਫ਼ ਲੜਾਈ’ ਰੱਖਿਆ ਗਿਆ ਹੈ। ਪਹਿਲੇ ਦਿਨ ਵਿਦਿਆਰਥੀਆਂ ਦੇ ਗਿਆਨ ਅਤੇ ਰਚਨਾਤਮਿਕ ਹੁਨਰ ਨੂੰ ਪਰਖਣ ਲਈ ਫਾਰਮਾ ਕੁਇਜ਼ ਅਤੇ ਸਾਇ-ਟੂਨ ਮੁਕਾਬਲੇ ਕਰਵਾਏ ਗਏ। ਡੀ.ਫਾਰਮ, ਬੀ.ਫਾਰਮ, ਫਾਰਮ.ਡੀ ਤੇ ਐਮ.ਫਾਰਮ ਦੇ ਵਿਦਿਆਰਥੀਆਂ ਨੇ ਕੁਇਜ਼ ‘ਚ ਆਪਣੀ ਮੈਡੀਕਲ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਸਾਇ-ਟੂਨ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵਿਗਿਆਨ ਤੇ ਕਲਾ ਦਾ ਸੁਮੇਲ ਪੇਸ਼ ਕਰਦਿਆਂ ਕਾਰਟੂਨਾਂ ਤੇ ਵੀਜ਼ੂਅਲ ਚਿੱਤਰਾਂ ਰਾਹੀਂ ਐਂਟੀਬਾਇਓਟਿਕਸ ਦੀ ਬੇਲੋੜੀ ਵਰਤੋਂ ਦੇ ਨੁਕਸਾਨ ਅਤੇ ਸਾਵਧਾਨੀਆਂ ਬਾਰੇ ਗੰਭੀਰ ਸੰਦੇਸ਼ ਦਿੱਤਾ। ਇਸ ਮੌਕੇ ਮਹਿਮਾਨਾਂ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਾਰਮਾਸਿਸਟ ਸਿਰਫ਼ ਦਵਾਈਆਂ ਵੰਡਣ ਵਾਲੇ ਨਹੀਂ, ਸਗੋਂ ਲੋਕ-ਸਿਹਤ ਦੇ ਅਹਿਮ ਰਖਵਾਲੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਐਂਟੀਬਾਇਓਟਿਕ ਪ੍ਰਤੀਰੋਧ ਵਰਗੀਆਂ ਵਿਸ਼ਵ-ਵਿਆਪੀ ਚੁਣੌਤੀਆਂ ਨੂੰ ਹੱਲ ਕਰਨ ਲਈ ਫਾਰਮਾਸਿਸਟਾਂ ਨੂੰ ਜਾਗਰੂਕ ਅਤੇ ਜ਼ਿੰਮੇਵਾਰ ਬਣਾਉਣਾ ਅਤਿ ਜ਼ਰੂਰੀ ਹੈ।