ਜੇ. ਸੀ. ਡੀ. ਏ. ਵੀ. ਕਾਲਜ ਵਿਚ ‘ਵਿੱਤੀ ਧੋਖਾਧੜੀ’ ਸੰਬੰਧੀ ਜਾਗਰੂਕਤਾ ਸੈਮੀਨਾਰ
ਦਸੂਹਾ, 23 ਸਤੰਬਰ (ਭੁੱਲਰ)- ਜੇ. ਸੀ.
ਦਸੂਹਾ, 23 ਸਤੰਬਰ (ਭੁੱਲਰ)- ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੀ ਕਾਮਰਸ ਐਸੋਸੀਏਸ਼ਨ ਵੱਲੋਂ ਸਿਕਿਉਰਿਟੀਜ ਐਕਸਚੇਂਜ ਬੋਰਡ ਆਫ਼ ਇੰਡੀਆ ਐਕਸਚੇਂਜ ਬੋਰਡ ਦੁਆਰਾ ਪ੍ਰਾਯੋਜਿਤ ‘ਵਿੱਤ ਧੋਖਾਧੜੀ’ ਵਿਸ਼ੇ ਉੱਪਰ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਵਿਚ ਸਿਕਿਉਰਿਟੀਜ ਐਕਸਚੇਂਜ ਬੋਰਡ ਆਫ਼ ਇੰਡੀਆ ਦੇ ਸੂਚੀਬੱਧ ਸਮਾਰਟ ਟਰੇਨਰ ਅਤੇ ਵਿੱਤੀ ਜਾਗੁਕਤਾ ਅਤੇ ਨਿਵੇਸ਼ ਸੁਰੱਖਿਆ ਦੇ ਮਾਹਿਰ ਡਾ. ਜਸਵਿੰਦਰ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਭਾਨੂੰ ਗੁਪਤਾ ਨੇ ਮੁੱਖ ਬੁਲਾਰੇ ਡਾ ਜਸਵਿੰਦਰ ਕੌਰ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ ਅੱਜ ਅਸੀਂ ਡਿਜੀਟਲ ਵਿੱਤੀ ਵਾਤਾਵਰਨ ਵਿਚ ਵਿਚਰ ਰਹੇ ਹਾਂ ਜਿਸ ਵਿਚ ਇੰਟਰਨੈੱਟ, ਮੋਬਾਈਲ ਫ਼ੋਨ ਅਤੇ ਡਿਜੀਟਲ ਤਕਨਾਲੋਜੀ ਦੀ ਮਦਦ ਨਾਲ ਪੈਸੇ ਨਾਲ ਸੰਬੰਧਿਤ ਕੰਮ ਕੀਤੇ ਜਾਂਦੇ ਹਨ। ਇਸ ਨਾਲ ਬੈਂਕਿੰਗ ਅਤੇ ਵਿੱਤੀ ਲੈਣ ਦੇਣ ਤੇਜ਼ ਅਤੇ ਆਸਾਨ ਹੋ ਗਿਆ ਹੈ ਪਰ ਵਿੱਤੀ ਧੋਖਾਧੜੀ ਵੀ ਵੱਧ ਗਈ ਹੈ ਇਸ ਲਈ ਡਿਜੀਟਲ ਸੁਰੱਖਿਆ ਅਤੇ ਵਿੱਤੀ ਜਾਗਰੂਕਤਾ ਵੀ ਬਹੁਤ ਜ਼ਰੂਰੀ ਹੈ । ਉਨ੍ਹਾਂ ਨੇ ਕਾਮਰਸ ਵਿਭਾਗ ਵੱਲੋਂ ਇਸ ਢੁਕਵੇਂ ਵਿਸ਼ੇ ਉੱਪਰ ਸੈਸ਼ਨ ਆਯੋਜਿਤ ਕਰਨ ਲਈ ਵਿਭਾਗ ਦੀ ਸ਼ਲਾਘਾ ਕੀਤੀ। ਮੁੱਖ ਬੁਲਾਰੇ ਡਾ. ਜਸਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਿੱਤ ਧੋਖਾ ਧੜੀ ਲਈ ਅਪਣਾਏ ਜਾ ਰਹੇ ਵੱਖ ਵੱਖ ਤਰੀਕਿਆਂ ਜਿਵੇਂ ਫ਼ੋਨ ਕਾਲ, ਯੂ.ਪੀ.ਆਈ, ਕਿਊ ਆਰ ਕੋਡ, ਨਕਲੀ ਨਿਵੇਸ਼ ਯੋਜਨਾਵਾਂ, ਫਿਸ਼ਿੰਗ , ਨਕਲੀ ਲਿੰਕ ਬਾਰੇ ਜਾਣਕਾਰੀ ਦਿੰਦਿਆਂ ਇਸ ਦੇ ਨਾਲ- ਨਾਲ ਵਿੱਤੀ ਧੋਖਾਧੜੀ ਤੋਂ ਬਚਾਅ ਅਤੇ ਉਪਾਅ ਬਾਰੇ ਵੀ ਵਿਸਤਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲੋਕਾਂ ਨਾਲ ਹੋ ਰਹੀਆਂ ਡਿਜੀਟਲ ਵਿੱਤੀ ਧੋਖਾ ਧੜੀਆਂ ਦੀਆਂ ਉਦਾਹਰਨਾਂ ਦੇ ਕੇ ਧੋਖਾ ਧੜੀ ਤੋਂ ਸਾਵਧਾਨ ਰਹਿਣ ਲਈ ਪ੍ਰੇਰਿਤ ਕੀਤਾ। ਕਾਮਰਸ ਵਿਭਾਗ ਦੇ ਮੁਖੀ ਡਾ. ਕਾਜਲ ਕਿਰਨ ਨੇ ਮੁੱਖ ਬੁਲਾਰੇ ਦਾ ਇਸ ਜਾਣਕਾਰੀ ਭਰਪੂਰ ਅਤੇ ਡਿਜੀਟਲ ਯੁੱਗ ਵਿਚ ਢੁੱਕਵੇ ਵਿਸ਼ੇ ਸਬੰਧਿਤ ਜਾਗਰੂਕਤਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਵਧਾਨ ਸੁਰੱਖਿਅਤ ਰਹਿ ਕੇ ਆਪਣੇ ਪੈਸੇ ਅਤੇ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਕਾਲਜ ਦੇ ਵਾਈਸ ਪ੍ਰਿੰਸੀਪਲ ਰਾਕੇਸ਼ ਕੁਮਾਰ ਮਹਾਜਨ, ਰਜਿਸਟਰਾਰ ਡਾ. ਅਮਿਤ ਸ਼ਰਮਾ, ਡਾ. ਹਰਜੀਤ ਸਿੰਘ, ਡਾ. ਲਖਵੀਰ ਕੌਰ, ਪ੍ਰੋਫੈਸਰ ਭਾਵਨਾ, ਪ੍ਰੋਫੈਸਰ ਵੰਸ਼ਿਕਾ ਅਤੇ ਪ੍ਰੋਫੈਸਰ ਆਂਚਲ ਹਾਜ਼ਰ ਰਹੇ। ਮੰਚ ਦਾ ਸੰਚਾਲਨ ਬੀ ਕਾਮ ਦੀ ਵਿਦਿਆਰਥਣ ਜਸਲੀਨ ਦੁਆਰਾ ਬਾਖ਼ੂਬੀ ਕੀਤਾ ਗਿਆ।