23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਰਕਾਰੀ ਕਾਲਜ ’ਚ ਨਵੇਂ ਵਿਦਿਆਰਥੀਆਂ ਨੂੰ ਫਰੈਸ਼ਰਜ਼ ਪਾਰਟੀ ਦਿੱਤੀ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਬੀ. ਐੱਸ.

Ad Position 21
No active advertisement
ਅਜੀਤ ਡੈਸਕ 24-09-2026
ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਬੀ.ਐੱਸ.ਸੀ. ਮੈਡੀਕਲ ਦੇ ਵਿਦਿਆਰਥੀਆਂ ਵਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰਜ਼ ਪਾਰਟੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਪ੍ਰੋ. (ਡਾ.) ਸਵਿਤਾ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਰਿਬਨ ਕਟਿੰਗ, ਫੁੱਲਾਂ ਨਾਲ ਸਵਾਗਤ, ਦੀਪ ਜਲਾਉਣ ਅਤੇ ਕੇਕ ਕਟਿੰਗ ਗਤੀਵਿਧੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਬੀ.ਐੱਸ.ਸੀ. ਮੈਡੀਕਲ ਸਮੈਸਟਰ-9 ਦੇ ਵਿਦਿਆਰਥੀਆਂ ਵਲੋਂ ਰੈਂਪ ਵਾਕ ਪੇਸ਼ ਕੀਤੀ ਗਈ, ਜਿਸ ਦਾ ਮੁਲਾਂਕਣ ਸਹਾਇਕ ਪ੍ਰੋਫੈਸਰ ਹਰਜਿੰਦਰ ਪਾਲ ਸਿੰਘ, ਪ੍ਰਿਆ ਸ਼ਰਮਾ, ਪ੍ਰਵਾਲ ਸ਼ਰਮਾ ਅਤੇ ਮੁਨੀਸ਼ ਦੇਵ ਨੇ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਨਾਚ, ਗੀਤ ਆਦਿ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੀ ਐਂਕਰਿੰਗ ਭਾਵਨਾ, ਤਰਨਮੀਤ ਥਿਆੜਾ ਅਤੇ ਬੇਨਿਕਾ ਭੱਟੀ ਨੇ ਕੀਤੀ। ਇਸ ਮੌਕੇ ਹਰਲੀਨ ਕੌਰ ਮਿਸ ਫਰੈਸ਼ਰ, ਜਸਜੋਬਨ ਸਿੰਘ ਮਿਸਟਰ ਫਰੈਸ਼ਰ, ਸੰਜਨਾ ਮਿਸ ਚਾਰਮਿੰਗ, ਅੰਸ਼ ਮਿਸਟਰ ਹੈਂਡਸਮ ਅਤੇ ਦੀਪਤੀ ਤੇ ਸਕਸ਼ਮ ਸਟਾਰਜ਼ ਆਫ਼ ਦਿ ਈਵ ਚੁਣੇ ਗਏ। ਇਸ ਮੌਕੇ ਰੰਜਨਾ ਜੀਡ, ਸੂਰਜ ਕੁਮਾਰ, ਪ੍ਰਭਜੋਤ ਕੌਰ, ਸੰਦੀਪ ਕੌਰ, ਮਦਨ ਪਾਲ ਸਿੰਘ, ਗੁਰਜੀਤ ਸਿੰਘ ਅਤੇ ਜੀਵਨ ਸਿੰਘ ਸਮੇਤ ਲੈਬਾਰਟਰੀ ਸਟਾਫ਼ ਗੁਰਿੰਦਰ ਪਾਲ ਕੌਰ ਅਤੇ ਨੀਲਮ ਵੀ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਜੇ. ਸੀ. ਡੀ. ਏ. ਵੀ. ਕਾਲਜ ਵਿਚ ‘ਵਿੱਤੀ ਧੋਖਾਧੜੀ’ ਸੰਬੰਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਬੀਬੀ ਸਤਵੰਤ ਕੌਰ ਪਬਲਿਕ ਸਕੂਲ ਵਿਚ ‘ਪੰਜਾਬੀ ਦਿਵਸ’ ਮਨਾਇਆ
Ad Position 24