19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਲੈਮਰਿਨ ਟੈੱਕ ਸਕਿਲ ਯੂਨੀਵਰਸਿਟੀ ਰੈਲਮਾਜਰਾ ਵਿਖੇ ਰਾਸ਼ਟਰੀ ਸੰਕਲਪ ਸਮਾਗਮ

ਕਾਠਗੜ੍ਹ, 19 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਲੈਮਰਿਨ ਟੈੱਕ ਸਕਿਲ ਯੂਨੀਵਰਸਿਟੀ, ਰੈਲਮਾਜਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਰਾਸ਼ਟਰੀ ਸੰਕਲਪ ਸਮਾਗਮ ਕਰਵਾਇਆ, ਜਿਸ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਸੰਕਲਪ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਲਿਆ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 20-09-2026
ਕਾਠਗੜ੍ਹ, 19 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਲੈਮਰਿਨ ਟੈੱਕ ਸਕਿਲ ਯੂਨੀਵਰਸਿਟੀ, ਰੈਲਮਾਜਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਰਾਸ਼ਟਰੀ ਸੰਕਲਪ ਸਮਾਗਮ ਕਰਵਾਇਆ, ਜਿਸ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਸੰਕਲਪ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਲਿਆ। ਮੇਰਾ ਯੁਵਾ ਭਾਰਤ ਤੇ ਰਾਸ਼ਟਰੀ ਸੇਵਾ ਯੋਜਨਾ ਰਾਹੀਂ ਅੱਜ 100 ਹਫ਼ਤਿਆਂ ਦੀ ਨਸ਼ਾ ਮੁਕਤ ਯੁਵਾ ਮੁਹਿੰਮ ਦੀ ਸ਼ੁਰੂਆਤ ਰਾਸ਼ਟਰੀ ਸੰਕਲਪ ਸਮਾਗਮ ਨਾਲ ਕੀਤੀ ਗਈ। ਇਸ ਤਹਿਤ ਦੇਸ਼-ਵਿਆਪੀ ਯੁਵਾ ਸੰਕਲਪ ਤੇ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਪਹਿਲ ਦਾ ਉਦੇਸ਼ ਦੇਸ਼ ਭਰ ਦੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਦੇ ਸਾਂਝੇ ਸੰਕਲਪ ਨਾਲ ਜੋੜਨਾ ਅਤੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਨੌਜਵਾਨਾਂ ਦੀ ਨਿਰੰਤਰ ਭਾਗੀਦਾਰੀ, ਜਾਗਰੂਕਤਾ ਤੇ ਭਾਈਚਾਰਕ ਪੱਧਰ ’ਤੇ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ। ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਸੰਕਲਪ ਅਭਿਆਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2 ਅਗਸਤ 2026 ਨੂੰ ਇਕ ਵਰਚੁਅਲ ਸੰਬੋਧਨ ਰਾਹੀਂ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਨੇ ਧਾਰਮਿਕ ਸੰਸਥਾਵਾਂ, ਉਦਯੋਗਿਕ ਸੰਗਠਨਾਂ, ਗੈਰ-ਸਰਕਾਰੀ ਸੰਗਠਨਾਂ ਤੇ ਯੂਨੀਵਰਸਿਟੀ ਐਸੋਸੀਏਸ਼ਨਾਂ ਨੂੰ ਸੰਬੋਧਨ ਕੀਤਾ। ਇਹ ਮੁਹਿੰਮ ਚਾਰ ਥੰਮ੍ਹਾਂ-ਰੋਕਥਾਮ, ਸੁਰੱਖਿਆ, ਪੁਨਰ-ਪ੍ਰਾਪਤੀ ਅਤੇ ਅਗਵਾਈ ’ਤੇ ਆਧਾਰਿਤ ਹੈ। ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਇਸ ਤਹਿਤ 30,200 ਤੋਂ ਵੱਧ ਸਥਾਨਾਂ ’ਤੇ ਭਾਗੀਦਾਰੀ, 2.5 ਕਰੋੜ ਤੋਂ ਵੱਧ ਦਰਸ਼ਕ ਤੇ 1 ਕਰੋੜ ਤੋਂ ਵੱਧ ਸੰਕਲਪ ਦਰਜ ਕੀਤੇ ਗਏ ਹਨ। ਇਹ ਮੁਹਿੰਮ ਮੇਰਾ ਯੁਵਾ ਭਾਰਤ ਦੇ ਯੁਵਾ, ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਾਂ, ਵਿੱਦਿਅਕ ਸੰਸਥਾਵਾਂ ਤੇ ਸਾਂਝੇਦਾਰ ਸੰਗਠਨਾਂ, ਜਿਨ੍ਹਾਂ ਵਿਚ ਧਾਰਮਿਕ, ਉਦਯੋਗਿਕ, ਯੂਨੀਵਰਸਿਟੀ ਅਤੇ ਗੈਰ-ਸਰਕਾਰੀ ਸੰਗਠਨ ਸ਼ਾਮਿਲ ਹਨ, ਨੂੰ ਇਕੱਠਾ ਕਰੇਗੀ। 100 ਹਫ਼ਤਿਆਂ ਦੀ ਨਸ਼ਾ ਮੁਕਤ ਯੁਵਾ ਮੁਹਿੰਮ ਦਾ ਉਦੇਸ਼ ਨੌਜਵਾਨਾਂ ਦੀ ਅਗਵਾਈ ਹੇਠ ਨਿਯਮਿਤ ਗਤੀਵਿਧੀਆਂ ਰਾਹੀਂ ਲਗਾਤਾਰ ਭਾਗੀਦਾਰੀ ਨੂੰ ਕਾਇਮ ਰੱਖਣਾ ਹੈ। ਇਨ੍ਹਾਂ ਗਤੀਵਿਧੀਆਂ ਵਿਚ ਸਿਹਤ, ਤੰਦਰੁਸਤੀ, ਜੀਵਨ ਕੌਸ਼ਲ, ਜਾਗਰੂਕਤਾ ਅਤੇ ਭਾਈਚਾਰਕ ਭਾਗੀਦਾਰੀ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਅਤੇ ਨੌਜਵਾਨਾਂ ਦੇ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਦੇ ਸਾਂਝੇ ਸੰਕਲਪ ਨੂੰ ਮਜ਼ਬੂਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰੈਲਮਾਜਰਾ ਤੋਂ ਤੀਰਥ ਯਾਤਰਾ ਲਈ ਬੱਸ ਰਵਾਨਾ ਅਗਲੀ ਖ਼ਬਰ ਲਾਇਨਜ਼ ਕਲੱਬ ਮੁਕੰਦਪੁਰ ਡਿਸਟ੍ਰਿਕਟ 321 ਡੀ ਵਲੋਂ ਬਲਾਕ ਸੜੋਆ ਦੇ ਤਿੰਨ ਅਧਿਆਪਕ ਸਨਮਾਨਿਤ
Ad Position 24