ਕਾਂਗਰਸ ਪਾਰਟੀ ’ਚ ਮਿਹਨਤੀ ਵਰਕਰਾਂ ਨੂੰ ਸਦਾ ਸਨਮਾਨ ਮਿਲਦਾ-ਚੌ. ਮੀਨਾ ਸੂੰਢ
ਬਹਿਰਾਮ, 19 ਸਤੰਬਰ (ਸਰਬਜੀਤ ਸਿੰਘ ਰਾਣਾ)-ਕਾਂਗਰਸ ਪਾਰਟੀ ਵਿਚ ਹਰ ਮਿਹਨਤੀ ਵਰਕਰ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਪਾਰਟੀ ਵਿਚ ਸਨਮਾਨਯੋਗ ਅਹੁਦੇ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਬੰਗਾ ਹਲਕਾ ਦੇ ਇੰਚਾਰਜ ਚੌਧਰੀ ਮੀਨਾ ਸਿੰਘ ਸੂੰਢ ਨੇ ਕਾਂਗਰਸ ਹਾਈਕਮਾਨ ਵਲੋਂ ਸਾਬਕਾ ਸਰਪੰਚ ਰੂਪ ਲਾਲ ਚੇਤਾ ਨੂੰ ਐਸ.
ਬਹਿਰਾਮ, 19 ਸਤੰਬਰ (ਸਰਬਜੀਤ ਸਿੰਘ ਰਾਣਾ)-ਕਾਂਗਰਸ ਪਾਰਟੀ ਵਿਚ ਹਰ ਮਿਹਨਤੀ ਵਰਕਰ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਪਾਰਟੀ ਵਿਚ ਸਨਮਾਨਯੋਗ ਅਹੁਦੇ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਬੰਗਾ ਹਲਕਾ ਦੇ ਇੰਚਾਰਜ ਚੌਧਰੀ ਮੀਨਾ ਸਿੰਘ ਸੂੰਢ ਨੇ ਕਾਂਗਰਸ ਹਾਈਕਮਾਨ ਵਲੋਂ ਸਾਬਕਾ ਸਰਪੰਚ ਰੂਪ ਲਾਲ ਚੇਤਾ ਨੂੰ ਐਸ. ਸੀ. ਵਿਭਾਗ ਪੰਜਾਬ ਦਾ ਸਕੱਤਰ ਨਿਯੁਕਤ ਕੀਤੇ ਜਾਣ ’ਤੇ ਕੀਤਾ। ਉਨ੍ਹਾਂ ਕਿਹਾ ਕਿ ਰੂਪ ਲਾਲ ਚੇਤਾ ਬਹੁਤ ਹੀ ਮਿਹਨਤੀ ਵਰਕਰ ਹਨ ਜੋ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਹਲਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਰੂਪ ਲਾਲ ਚੇਤਾ ਇਸ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨ ਦਾ ਯਤਨ ਕਰਨਗੇ। ਇਸ ਮੌਕੇ ਅਮਨਦੀਪ ਸਿੰਘ ਗੁਰੂ, ਕੁਲਵਰਨ ਸਿੰਘ ਗਿੱਲ ਬਲਾਕ ਪ੍ਰਧਾਨ ਬੰਗਾ, ਅਮਰਜੀਤ ਕਲਸੀ ਸੀਨੀਅਰ ਆਗੂ, ਡਾ. ਨਿਰੰਜਨ ਪਾਲ, ਸੁਖਦੇਵ ਸਿੰਘ ਚੇਤਾ, ਰਾਮ ਦਾਸ ਸਿੰਘ ਬਲਾਕ ਪ੍ਰਧਾਨ ਔੜ, ਜਥੇ. ਕੁਲਦੀਪ ਸਿੰਘ ਵਾਲੀਆ, ਜਥੇ. ਜੋਗਾ ਸਿੰਘ ਕੰਗਰੌੜ, ਰਾਜਵਿੰਦਰ ਸਿੰਘ ਕੰਗਰੌੜ, ਮਹਿੰਦਰ ਪਾਲ ਕਟਾਰੀਆਂ ਆਦਿ ਹਾਜ਼ਰ ਸਨ।