19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਦੁਆਬੇ ਦੇ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਵਲੋਂ ਡਾ. ਅਮਨਦੀਪ ਦੀ ਹਮਾਇਤ ਦਾ ਐਲਾਨ

ਨਵਾਂਸ਼ਹਿਰ, 19 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣ ਵਿਚ ਗਰੈਜੂਏਟ ਕੰਸਟੀਚੁਐਂਸੀ ਤੋਂ ਉਮੀਦਵਾਰ ਡਾ. ਅਮਨਦੀਪ ਸਿੰਘ ਖਿਓਵਾਲੀ ਦੀ ਹਮਾਇਤ ਵਿਚ ਦੁਆਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਸਾਹਿਤਕਾਰਾਂ, ਬੁੱਧੀਜੀਵੀਆਂ ਦੀਆਂ ਭਰਵੀਆਂ ਮੀਟਿੰਗਾਂ ਹੋਈਆਂ ਤੇ ਜ਼ੋਰਦਾਰ ਹਮਾਇਤ ਮਿਲੀ ।

Ad Position 21
No active advertisement
ਅਜੀਤ ਡੈਸਕ 20-09-2026
ਨਵਾਂਸ਼ਹਿਰ, 19 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣ ਵਿਚ ਗਰੈਜੂਏਟ ਕੰਸਟੀਚੁਐਂਸੀ ਤੋਂ ਉਮੀਦਵਾਰ ਡਾ. ਅਮਨਦੀਪ ਸਿੰਘ ਖਿਓਵਾਲੀ ਦੀ ਹਮਾਇਤ ਵਿਚ ਦੁਆਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਸਾਹਿਤਕਾਰਾਂ, ਬੁੱਧੀਜੀਵੀਆਂ ਦੀਆਂ ਭਰਵੀਆਂ ਮੀਟਿੰਗਾਂ ਹੋਈਆਂ ਤੇ ਜ਼ੋਰਦਾਰ ਹਮਾਇਤ ਮਿਲੀ । ਨਵਾਂਸ਼ਹਿਰ, ਬਲਾਚੌਰ, ਗੜਸ਼ੰਕਰ, ਬੰਗਾ ਵਿਖੇ ਹੋਈਆਂ ਮੀਟਿੰਗਾਂ ਵਿਚ ਵੱਡੀ ਗਿਣਤੀ ਵਿਚ ਸਾਹਿਤਕਾਰ, ਸਾਹਿਤ ਪ੍ਰੇਮੀ, ਬੁੱਧੀਜੀਵੀ, ਅਧਿਆਪਕ ਤੇ ਹੋਰ ਵਰਗਾਂ ਦੀਆਂ ਸ਼ਖ਼ਸੀਅਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਡਾਕਟਰ ਅਮਨਦੀਪ ਸਿੰਘ ਦੇ ਸੰਘਰਸ਼ਾਂ ਭਰੀ ਜ਼ਿੰਦਗੀ ਦੀ ਹਮਾਇਤ ਕਰਦੇ ਹੋਏ ਭਰਪੂਰ ਸਾਥ ਦੇਣ ਦਾ ਵਾਅਦਾ ਕੀਤਾ। ਨਵਾਂਸ਼ਹਿਰ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਗੁਰਮੀਤ ਸਿੰਘ ਸਰਾਂ, ਭੁਪਿੰਦਰ ਸਿੰਘ ਵੜੈਚ, ਪ੍ਰੋ. ਇਕਬਾਲ ਸਿੰਘ ਚੀਮਾ, ਦਲਜੀਤ ਸਿੰਘ ਐਡਵੋਕੇਟ, ਜਸਬੀਰ ਦੀਪ, ਅਜਮੇਰ ਸਿੱਧੂ, ਸੁਨੀਲ ਚੰਦਿਆਣਵੀ, ਐਡਵੋਕੇਟ ਪਰਮਜੀਤ ਸਿੰਘ ਖਟੜਾ, ਨਰਿੰਦਰ ਸਿੰਘ ਉੜਾਪੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਸੈਨੇਟ ਨੂੰ ਬਚਾਉਣ ਲਈ ਪੀ. ਐਸ. ਯੂ. ਵਲੋਂ ਡਾਕਟਰ ਅਮਨਦੀਪ ਦਾ ਰੋਲ ਬਹੁਤ ਮਹੱਤਵਪੂਰਨ ਰਿਹਾ ਹੈ। ਡਾ. ਅਮਨਦੀਪ ਵਰਗੇ ਸੰਘਰਸ਼ੀ ਯੋਧੇ ਸੈਨੇਟ ਦਾ ਹਿੱਸਾ ਬਣ ਕੇ ਯੂਨੀਵਰਸਿਟੀ ਲਈ ਮਹੱਤਵਪੂਰਨ ਰੋਲ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਡਾ. ਅਮਨਦੀਪ ਪੀ. ਐੱਸ. ਯੂ. ਦੇ ਸੰਘਰਸ਼ਾਂ ’ਚੋਂ ਨਿਕਲਿਆ ਤਰਾਸ਼ਿਆ ਹੀਰਾ ਹੈ ਜੋ ਲੋਕ ਵਿਰੋਧੀ ਨੀਤੀਆਂ ਦਾ ਡਟਵਾਂ ਮੁਕਾਬਲਾ ਕਰੇਗਾ। ਇਨ੍ਹਾਂ ਮੀਟਿੰਗਾਂ ਵਿਚ ਪ੍ਰਿੰਸੀਪਲ ਡਾ. ਬਿਕਰ ਸਿੰਘ ਗੜ੍ਹਸ਼ੰਕਰ, ਮਾਸਟਰ ਮੁਕੇਸ਼ ਕੁਮਾਰ, ਮਾਸਟਰ ਸੁਖਦੇਵ, ਹਰਮੇਸ਼ ਸਿੰਘ ਢੇਸੀ, ਰਣਵੀਰ ਰੰਧਾਵਾ, ਡਾ. ਕੇਵਲ, ਐਡਵੋਕੇਟ ਸੁਨੀਲ ਕੁਮਾਰ, ਕੁਲਵਿੰਦਰ ਕੁੱਲਾ, ਜਸਵੰਤ ਖਟਕੜ, ਰਾਜਿੰਦਰ ਜੱਸਲ, ਅਨੀ ਕਾਠਗੜ੍ਹ, ਅਵਤਾਰ ਸਿੰਘ ਤਾਰੀ, ਤਰਸੇਮ ਸਿੰਘ ਬੈਂਸ, ਕੁਲਵਿੰਦਰ ਸਿੰਘ ਚਾਹਲ ਪਹਿਲਾਂ ਹੀ ਮੀਟਿੰਗਾਂ ਕਰਕੇ ਡਾ.ਅਮਨਦੀਪ ਸਿੰਘ ਦੀ ਹਮਾਇਤ ਦਾ ਐਲਾਨ ਕਰ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਕੌਂਸਲਰ ਜਸਵਿੰਦਰ ਸਿੰਘ ਮਾਨ ਤੇ ਜਤਿੰਦਰ ਸਿੰਘ ਮਾਨ ਦਾ ਸਨਮਾਨ ਅਗਲੀ ਖ਼ਬਰ ਬੰਗਾ ਵਿਖੇ ਮਾਰਸ਼ਲ ਆਰਟ ਅਕੈਡਮੀ ‘ਵੀਰ ਫਾਈਟਰ’ ਕਰਾਟੇ ਕਲੱਬ ਬੰਗਾ ਦਾ ਉਦਘਾਟਨ
Ad Position 24