14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪਿੰਡ ਜਮਸ਼ੇਰ ਚਠਿਆਲ ਛਿੰਝ ਮੇਲੇ ਦੀ ਵੱਡੀ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਮੁਸਤਫ਼ਾ ਇਰਾਨ ਨੇ ਜਿੱਤੀ

ਪੱਸੀ ਕੰਢੀ, 13 ਸਤੰਬਰ (ਜਗਤਾਰ ਸਿੰਘ ਰਜਪਾਲਮਾ)-ਗੜ੍ਹਦੀਵਾਲਾ ਦੇ ਨੇੜਲੇ ਪਿੰਡ ਜਮਸ਼ੇਰ ਚਠਿਆਲ ਵਿਖੇ ਲੱਖ ਦਾਤਾ ਪੀਰ ਮੀਰਾ ਸ਼ਾਹ ਛਿੰਝ ਮੇਲਾ ਕਮੇਟੀ ਵਲੋਂ ਬਾਬਾ ਅਵਤਾਰ ਨਾਥ ਚਠਿਆਲੀਆਂ ਦੇ ਅਸ਼ੀਰਵਾਦ ਸਦਕਾ ਤੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਪੱਸੀ ਕੰਢੀ, 13 ਸਤੰਬਰ (ਜਗਤਾਰ ਸਿੰਘ ਰਜਪਾਲਮਾ)-ਗੜ੍ਹਦੀਵਾਲਾ ਦੇ ਨੇੜਲੇ ਪਿੰਡ ਜਮਸ਼ੇਰ ਚਠਿਆਲ ਵਿਖੇ ਲੱਖ ਦਾਤਾ ਪੀਰ ਮੀਰਾ ਸ਼ਾਹ ਛਿੰਝ ਮੇਲਾ ਕਮੇਟੀ ਵਲੋਂ ਬਾਬਾ ਅਵਤਾਰ ਨਾਥ ਚਠਿਆਲੀਆਂ ਦੇ ਅਸ਼ੀਰਵਾਦ ਸਦਕਾ ਤੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਐਨ. ਆਰ. ਆਈ. ਵੀਰਾਂ ਤੇ ਸਮੂਹ ਪਿੰਡ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਾਇਆ, ਜਿਸ ਵਿਚ ਲਗਪਗ 70 ਦੇ ਕਰੀਬ ਪਹਿਲਵਾਨਾਂ ਨੇ ਅਖਾੜੇ ਅੰਦਰ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਜਿਸ ਵਿਚ ਛੋਟੀ ਰੁਮਾਲੀ ਦੀ ਕੁਸ਼ਤੀ ਦੌਰਾਨ ਜੋਂਟੀ ਗੁੱਜਰ ਨੇ ਪਹਿਲਾਂ ਸਥਾਨ ਜਦਕਿ ਮੁਜ਼ਲਫੀ ਇਰਾਨ ਨੇ ਦੂਜਾ ਸਥਾਨ ਹਾਸਿਲ ਕਰਕੇ ਪ੍ਰਬੰਧਕਾਂ ਪਾਸੋਂ ਮਾਈਕ ਸਹਾਇਤਾ ਤੇ ਪਗਾਂ ਪ੍ਰਾਪਤ ਕੀਤੀਆਂ। ਇਸ ਮੌਕੇ ਵੱਡੀ ਰੁਮਾਲੀ ਦੀ ਫਾਈਨਲ ਕੁਸ਼ਤੀ ਵਿਚ ਮੁਸਤਫ਼ਾ ਇਰਾਨ ਨੂੰ ਪਹਿਲਾਂ ਸਥਾਨ ਹਾਸਿਲ ਕਰਨ ’ਤੇ ਪ੍ਰਬੰਧਕਾਂ ਨੇ ਮਾਈਕ ਸਹਾਇਤਾ ਤੇ ਪੱਗ ਦੇ ਕੇ ਨਿਵਾਜਿਆ, ਜਦਕਿ ਦੂਜੇ ਸਥਾਨ ’ਤੇ ਰਹੇ ਉਮੇਸ਼ ਮਥੁਰਾ ਦੀ ਪ੍ਰਬੰਧਕਾਂ ਨੇ ਮਾਈਕ ਸਹਾਇਤਾ ਤੇ ਬਣਦਾ ਸਨਮਾਨ ਦੇ ਕੇ ਹੌਸਲਾ ਅਫਜਾਈ ਕੀਤੀ। ਇਸ ਮੌਕੇ ਜੇਤੂ ਪਹਿਲਵਾਨਾਂ ਨੂੰ ਨਕਦੀ ਤੇ ਬਣਦਾ ਮਾਨ-ਸਨਮਾਨ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਡੇਰਾ ਬਾਬਾ ਭੋਲਾ ਗਿਰ ਰਾਜਪੁਰ ਕੰਢੀ ਗੱਦੀ ਨਸ਼ੀਨ ਮਹੰਤ ਰਾਮ ਗਿਰ ਤੇ ਸੰਤ ਰਾਜਨ ਗਿਰ ਵਲੋਂ ਵਿਸ਼ੇਸ਼ ਤੌਰ ’ਤੇ ਪਹਿਲਵਾਨਾਂ ਨੂੰ ਅਸ਼ੀਰਵਾਦ ਦੇਣ ਪੁੱਜੇ, ਜਿਨ੍ਹਾਂ ਵਲੋਂ ਵੱਡੀ ਰੁਮਾਲੀ ਦੀ ਕੁਸ਼ਤੀ ਸ਼ੁਰੂ ਕਰਵਾ ਕੇ ਪ੍ਰਬੰਧਕਾਂ ਨੂੰ ਛਿੰਝ ਕਰਵਾਉਣ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਕੁਮੈਂਟੇਟਰ ਦੇ ਸੇਵਾ ਹਰਦੀਪ ਰੰਧਾਵਾ ਵਲੋਂ ਨਿਭਾਈ ਗਈ। ਇਸ ਮੌਕੇ ਛਿੰਝ ਮੇਲਾ ਕਮੇਟੀ ਵਲੋਂ ਛਿੰਝ ਮੇਲੇ ਦੌਰਾਨ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ, ਓਂਕਾਰ ਨਾਥ ਗੋਗੀ, ਬ੍ਰਿਜ ਭੂਸ਼ਣ ਸ਼ਰਮਾ, ਭਾਰਤ ਭੂਸ਼ਣ ਲਾਡੀ, ਐਸ. ਐਚ. ਓ. ਗੜ੍ਹਦੀਵਾਲਾ ਪਰਵਿੰਦਰ ਸਿੰਘ ਧੂਤ, ਏ. ਐਸ. ਆਈ. ਹਰਜਿੰਦਰ ਸਿੰਘ, ਸਰਪੰਚ ਜਗਰੂਪ ਸਿੰਘ, ਸੰਜੀਵ ਮਿਨਹਾਸ, ਬਲਜੀਤ ਸਿੰਘ ਬੰਟੀ, ਸੰਦੀਪ ਪੀ. ਪੀ., ਪਾਲ ਜੱਟ, ਦਵਿੰਦਰ ਜੱਟ, ਸ਼ਿੰਦਾ, ਜੁਲਫ਼ੀ, ਨੰਬਰਦਾਰ ਸੰਜੀਵ, ਨੰਬਰਦਾਰ ਖੁਸ਼ਹਾਲ ਸਿੰਘ, ਨਰਿੰਦਰ ਸ਼ਰਮਾ, ਅਮਰਜੀਤ ਸਿੰਘ, ਪਰਮਜੀਤ ਪੰਮੀਂ, ਵਿਜੈ ਕੁਮਾਰ, ਪਰਮਜੀਤ ਸਿੰਘ ਪੰਮਾ, ਸੰਤੋਖ ਸਿੰਘ, ਮਾਸਟਰ ਇਟਲੀ, ਅਸ਼ਵਨੀ ਇੰਗਲੈਂਡ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤਰੀ ਕੀਰਤਨ ਤੇ ਢਾਡੀ ਦਰਬਾਰ ਕਰਵਾਇਆ ਅਗਲੀ ਖ਼ਬਰ ਵਕੀਲਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਅਤੇ ਬਾਰ ਤੇ ਬੈਂਚ ਵਿਚਕਾਰ ਚੰਗੇ ਸੰਬੰਧਾਂ ਲਈ ਯਤਨਸ਼ੀਲ ਰਹਾਂਗਾ-ਐਡਵੋਕੇਟ ਭੁੱਲਰ
Ad Position 24