ਵਕੀਲਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਅਤੇ ਬਾਰ ਤੇ ਬੈਂਚ ਵਿਚਕਾਰ ਚੰਗੇ ਸੰਬੰਧਾਂ ਲਈ ਯਤਨਸ਼ੀਲ ਰਹਾਂਗਾ-ਐਡਵੋਕੇਟ ਭੁੱਲਰ
ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ)-ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਬਣੇ ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਕੀਲਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ, ਬਾਰ ਤੇ ਬੈਂਚ ਵਿਚਕਾਰ ਸਨਮਾਨਜਨਕ ਸੰਬੰਧਾਂ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਵਕੀਲਾਂ ਦੀਆਂ ਭਲਾਈ ਸਕੀਮਾਂ ਤੇ ਸੁਵਿਧਾਵਾਂ ਲਈ ਯਤਨ ਕਰਨ, ਨੌਜਵਾਨ ਵਕੀਲਾਂ ਲਈ ਬਿਹਤਰ ਮਾਹੌਲ ਪੈਦਾ ਕਰਨ, ਬਾਰ ਦੀ ਲਾਇਬ੍ਰੇਰੀ ਦਾ ਆਧੁਨਿਕੀਕਰਨ ਕਰਨ, ਬਾਰ ਰੂਮ ਨਾਲ ਸੰਬੰਧਿਤ ਸੁਵਿਧਾਵਾਂ ਵਿਚ ਸੁਧਾਰ ਕਰਨ, ਮਹਿਲਾ ਵਕੀਲਾਂ ਲਈ ਵੱਖਰੇ ਬਾਰ ਰੂਮ ਤੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੈਂ ਹਮੇਸ਼ਾ ਯਤਨਸ਼ੀਲ ਰਹਾਂਗਾ।
ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ)-ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਬਣੇ ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਕੀਲਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ, ਬਾਰ ਤੇ ਬੈਂਚ ਵਿਚਕਾਰ ਸਨਮਾਨਜਨਕ ਸੰਬੰਧਾਂ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਵਕੀਲਾਂ ਦੀਆਂ ਭਲਾਈ ਸਕੀਮਾਂ ਤੇ ਸੁਵਿਧਾਵਾਂ ਲਈ ਯਤਨ ਕਰਨ, ਨੌਜਵਾਨ ਵਕੀਲਾਂ ਲਈ ਬਿਹਤਰ ਮਾਹੌਲ ਪੈਦਾ ਕਰਨ, ਬਾਰ ਦੀ ਲਾਇਬ੍ਰੇਰੀ ਦਾ ਆਧੁਨਿਕੀਕਰਨ ਕਰਨ, ਬਾਰ ਰੂਮ ਨਾਲ ਸੰਬੰਧਿਤ ਸੁਵਿਧਾਵਾਂ ਵਿਚ ਸੁਧਾਰ ਕਰਨ, ਮਹਿਲਾ ਵਕੀਲਾਂ ਲਈ ਵੱਖਰੇ ਬਾਰ ਰੂਮ ਤੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੈਂ ਹਮੇਸ਼ਾ ਯਤਨਸ਼ੀਲ ਰਹਾਂਗਾ। ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਨੇ ਆਪਣੀ ਪ੍ਰਧਾਨਗੀ ਦੀ ਚੋਣ ਲਈ ਸਹਿਯੋਗ ਦੇਣ ਲਈ ਐਡਵੋਕੇਟ ਰਾਜ ਕੁਮਾਰ ਭੱਟੀ, ਐਡਵੋਕੇਟ ਹਰਵਿੰਦਰ ਪਾਲ, ਐਡਵੋਕੇਟ ਪਵਨ ਕੁਮਾਰ ਰੋਏ, ਐਡਵੋਕੇਟ ਜਸਵੀਰ ਸਿੰਘ ਰਾਏ, ਐਡਵੋਕੇਟ ਰਾਮ ਨਾਥ ਰੋਏ, ਐਡਵੋਕੇਟ ਸੰਜੀਵ ਡੋਡ, ਐਡਵੋਕੇਟ ਆਰ. ਐੱਸ. ਬੇਦੀ, ਐਡਵੋਕੇਟ ਕਰਨ ਭੱਟੀ, ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਆਰ. ਕੇ. ਸ਼ਰਮਾ, ਐਡਵੋਕੇਟ ਜੀ. ਐੱਸ. ਸੈਣੀ, ਚੇਅਰਮੈਨ ਐਡਵੋਕੇਟ ਭਾਗੂ ਰਾਮ, ਐਡਵੋਕੇਟ ਸੰਜੀਵ ਕੁਮਾਰ ਬੰਗਾ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ।