ਖ਼ਾਲਸਾ ਕਾਲਜ ’ਚ ‘ਬਲੂਟੁਥ ਲੋਅ ਐਨਰਜੀ’ ਵਿਸ਼ੇ ’ਤੇ ਲੈਕਚਰ ਕਰਵਾਇਆ
ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪ੍ਰਿੰ. ਡਾ.
ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪ੍ਰਿੰ. ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਆਈ. ਆਈ. ਸੀ. ਤੇ ਕਰੀਅਰ ਗਾਈਡੈਂਸ ਤੇ ਪਲੇਸਮੈਂਟ ਸੈੱਲ ਵਲੋਂ ‘ਬਲੂਟੁਥ ਲੋਅ ਐਨਰਜੀ : ਸਮਾਰਟ ਸਿਹਤ ਸੰਭਾਲ ਤੇ ਇਸ ਦੀਆਂ ਉਪਯੋਗਤਾਵਾਂ ਦੀ ਅਗਲੀ ਪੀੜ੍ਹੀ ਲਈ ਸੰਭਾਵਨਾਵਾਂ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ, ਜਿਸ ’ਚ ਸ. ਸੁਖਦੀਪ ਸਿੰਘ ਸੀਨੀਅਰ ਕੰਸਲਟੈਂਟ ਡਿਵੈਲਪਮੈਂਟ ਤੈਨਰਾਈ ਨੋਇਡਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਮੁੱਖ ਬੁਲਾਰੇ ਸ. ਸੁਖਦੀਪ ਸਿੰਘ ਦਾ ਰਸਮੀ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਇਸ ਤਰ੍ਹਾਂ ਦੇ ਲੈਕਚਰ ਕਰਵਾਉਣ ਸਮੇਂ ਦੀ ਲੋੜ ਹੈ। ਮੁੱਖ ਬੁਲਾਰੇ ਸੁਖਦੀਪ ਸਿੰਘ ਨੇ ਬਲੂਟੁਥ ਲੋਅਰ ਐਨਰਜੀ ਦੀ ਕਾਰਜ ਪ੍ਰਣਾਲੀ, ਘੱਟ ਊਰਜਾ ਦੀ ਖਪਤ ਤੇ ਸਮਾਰਟ ਤਕਨਾਲੋਜੀ ਵਿਚ ਇਸ ਦੀ ਵੱਧ ਰਹੀ ਮਹੱਤਤਾ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਤਕਨੀਕ ਆਧੁਨਿਕ ਸਿਹਤ ਸੇਵਾਵਾਂ ਨੂੰ ਵਧੇਰੇ ਸਮਾਰਟ, ਕੁਸ਼ਲ ਤੇ ਊਰਜਾ ਬੱਚਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਪ੍ਰੋਗਰਾਮ ਦੌਰਾਨ ਡਾ. ਗੁਰਪ੍ਰੀਤ ਸਿੰਘ ਕੋਆਰਡੀਨੇਟਰ ਪਲੇਸਮੈਂਟ ਸੈੱਲ ਨੇ ਮੁੱਖ ਵਕਤਾ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਪ੍ਰੋ. ਗੁਰਜਿੰਦਰ ਕੌਰ ਵਲੋਂ ਕੀਤਾ। ਇਸ ਮੌਕੇ ਡਾ. ਅਜੇ ਦੱਤਾ ਪੈ੍ਰਜ਼ੀਡੈਂਟ ਆਈ. ਆਈ. ਸੀ., ਪ੍ਰੋ. ਦੀਪਿਕਾ ਕਨਵੀਨਰ, ਡਾ. ਜਾਨਕੀ ਅਗਰਵਾਲ, ਪ੍ਰੋ. ਕਾਮਿਨੀ, ਪ੍ਰੋ. ਨਰਿੰਦਰਜੀਤ ਕੌਰ ਹਾਜ਼ਰ ਹੋਏ।