10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਐਡਵੋਕੇਟ ਐਸ.ਪੀ. ਰਾਣਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਮੁੜ ਪ੍ਰਧਾਨ ਬਣੇ

ਹੁਸ਼ਿਆਰਪੁਰ, 9 ਸਤੰਬਰ (ਬਲਜਿੰਦਰਪਾਲ ਸਿੰਘ)-ਟੈਕਸੇਸ਼ਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਚੋਣ ਅੱਜ ਰਿਟਰਨਿੰਗ ਅਫ਼ਸਰ ਐਡਵੋਕੇਟ ਧਰਮਿੰਦਰ ਸਿੰਘ ਜੱਜ ਸਾਬਕਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਦੇਖ-ਰੇਖ ਹੇਠ ਹੋਈ। ਜਿਸ ‘ਚ ਟੈਕਸੇਸ਼ਨ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਹੁਸ਼ਿਆਰਪੁਰ, 9 ਸਤੰਬਰ (ਬਲਜਿੰਦਰਪਾਲ ਸਿੰਘ)-ਟੈਕਸੇਸ਼ਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਚੋਣ ਅੱਜ ਰਿਟਰਨਿੰਗ ਅਫ਼ਸਰ ਐਡਵੋਕੇਟ ਧਰਮਿੰਦਰ ਸਿੰਘ ਜੱਜ ਸਾਬਕਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਦੇਖ-ਰੇਖ ਹੇਠ ਹੋਈ। ਜਿਸ ‘ਚ ਟੈਕਸੇਸ਼ਨ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਚੋਣ ‘ਚ ਸਰਬਸੰਮਤੀ ਨਾਲ ਐਡਵੋਕੇਟ ਅਵਿਨਾਸ਼ ਰਾਏ ਖੰਨਾ ਨੂੰ ਪੈਟਰਨ, ਐਡਵੋਕੇਟ ਹਰੀਸ਼ ਐਰੀ ਨੂੰ ਚੇਅਰਮੈਨ, ਐਡਵੋਕੇਟ ਐਸ.ਪੀ. ਰਾਣਾ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਐਡਵੋਕੇਟ ਅਨੀਰੁੱਧ ਜੋਸ਼ੀ ਨੂੰ ਆਡੀਟਰ, ਐਡਵੋਕੇਟ ਰਾਜੇਸ਼ ਓਹਰੀ ਨੂੰ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਸੁਨੀਤਾ ਠਾਕੁਰ ਨੂੰ ਮੀਤ ਪ੍ਰਧਾਨ, ਐਡਵੋਕੇਟ ਰਾਹੁਲ ਪਾਸੀ ਨੂੰ ਜੁਆਇੰਟ ਸਕੱਤਰ, ਐਡਵੋਕੇਟ ਗੌਰਵ ਗਰਗ ਨੂੰ ਜਨਰਲ ਸੈਕਟਰੀ, ਐਡਵੋਕੇਟ ਅਵਤਾਰ ਸਿੰਘ ਕੰਗ ਨੂੰ ਉਪ ਜਨਰਲ ਸੈਕਟਰੀ, ਐਡਵੋਕੇਟ ਨਰਿੰਦਰ ਸ਼ਰਮਾ ਤੇ ਐਡਵੋਕੇਟ ਨੀਨਾ ਜੈਨ ਨੂੰ ਸੈਕਟਰੀ, ਐਡਵੋਕੇਟ ਸੁਪ੍ਰੀਆ ਐਰੀ ਤੇ ਐਡਵੋਕੇਟ ਰੋਹਿਤ ਡਡਵਾਲ ਨੂੰ ਕੈਸ਼ੀਅਰ, ਐਡਵੋਕੇਟ ਰਣਧੀਰ ਸਿੰਘ ਠਾਕੁਰ, ਐਡਵੋਕੇਟ ਕੰਵਲ ਪ੍ਰਕਾਸ਼, ਐਡਵੋਕੇਟ ਸਤਪਾਲ ਜੋਸ਼ੀ, ਐਡਵੋਕੇਟ ਸਤਵੀਰ ਸਿੰਘ ਠਾਕੁਰ ਤੇ ਐਡਵੋਕੇਟ ਨਿਧੀ ਠਾਕੁਰ ਨੂੰ ਸਲਾਹਕਾਰ, ਐਡਵੋਕੇਟ ਨਰਿੰਦਰ ਜੋਸ਼ੀ ਨੂੰ ਕੋਆਰਡੀਨੇਟਰ, ਐਡਵੋਕੇ ਟ ਵਿਕਾਸ, ਐਡਵੋਕੇਟ ਆਸ਼ੂ, ਐਡਵੋਕੇਟ ਦਵਿੰਦਰ, ਐਡਵੋਕੇਟ ਰੀਤੂ ਸ਼ਰਮਾ ਤੇ ਐਡਵੋਕੇਟ ਪੂਜਾ ਰਾਣੀ ਨੂੰ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ। ਇਸ ਮੌਕੇ ਐਡਵੋਕੇਟ ਰਜਨੀ ਨੰਦਾ ਮੈਂਬਰ ਬਾਰ ਕੌਂਸਲ, ਸੀਨੀਅਰ ਐਡਵੋਕੇਟ ਹਰਦੀਪ ਸਿੰਘ, ਐਡਵੋਕੇਟ ਗੁਰਪ੍ਰੀਤ ਕੌਰ, ਐਡਵੋਕੇਟ ਅਨੀਤਾ ਉੱਪਲ, ਐਡਵੋਕੇਟ ਵੰਦਨਾ ਰਾਣਾ, ਐਡਵੋਕੇਟ ਗੁਰਪ੍ਰੀਤ ਕੌਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਰਿਟਰਨਿੰਗ ਅਫ਼ਸਰ ਐਡਵੋਕੇਟ ਧਰਮਿੰਦਰ ਸਿੰਘ ਜੱਜ ਨੇ ਦੱਸਿਆ ਕਿ ਅੱਜ ਟੈਕਸੇਸ਼ਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਸਾਲਾਨਾ ਚੋਣ ਹੋਈ, ਜਿਸ ‘ਚ ਸਰਬਸੰਮਤੀ ਨਾਲ ਉਕਤ ਅਹੁਦੇਦਾਰ ਚੁਣੇ ਗਏ। ਉਨ੍ਹਾਂ ਟੈਕਸੇਸ਼ਨ ਬਾਰ ਐਸੋਸੀਏਸ਼ਨ ਦੇ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਦੀਆਂ ਹਦਾਇਤਾਂ ‘ਤੇ ਔਰਤ ਵਕੀਲਾਂ ਲਈ 30 ਫ਼ੀਸਦੀ ਰਾਖਵੇਂਕਰਨ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਐਸੋਸੀਏਸ਼ਨ ‘ਚ ਪੂਰੀ ਨੁਮਾਇੰਦਗੀ ਦਿੱਤੀ ਗਈ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਐਸ.ਪੀ. ਰਾਣਾ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਮੁੱਚੀ ਟੀਮ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਹਰ ਕਿਸਾਨ ਲਈ ਫਾਰਮਰ ਆਈ.ਡੀ. ਲਾਜ਼ਮੀ-ਮੁੱਖ ਖੇਤੀਬਾੜੀ ਅਫ਼ਸਰ ਅਗਲੀ ਖ਼ਬਰ ਖ਼ਾਲਸਾ ਕਾਲਜ ਮਾਹਿਲਪੁਰ ’ਚ ਕਰਵਾਏ ਪ੍ਰਤਿਭਾ ਖੋਜ ਸਮਾਰੋਹ ਦੌਰਾਨ ‘ਕੰਟੀਨੀ ਮੁੰਡੀਰ’ ਨੇ ਲਾਈਆਂ ਰੌਣਕਾਂ
Ad Position 24