10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਖ਼ਾਲਸਾ ਕਾਲਜ ਮਾਹਿਲਪੁਰ ’ਚ ਕਰਵਾਏ ਪ੍ਰਤਿਭਾ ਖੋਜ ਸਮਾਰੋਹ ਦੌਰਾਨ ‘ਕੰਟੀਨੀ ਮੁੰਡੀਰ’ ਨੇ ਲਾਈਆਂ ਰੌਣਕਾਂ

ਮਾਹਿਲਪੁਰ, 9 ਸਤੰਬਰ (ਰਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਚ ਕਾਲਜ ਦੇ ਕੰਪਿਊਟਰ ਵਿਭਾਗ ਦੇ ਵਿਸ਼ੇਸ਼ ਯਤਨਾਂ ਨਾਲ ਕੰਟੀਨੀ ਮੁੰਡੀਰ’ ਤਹਿਤ ਇਕ ਪ੍ਰਤਿਭਾ ਖੋਜ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਪ੍ਰੋਗਰਾਮ ਸੰਚਾਲਕ ਅਤੇ ਐਂਕਰ ਰਵਨੀਤ ਸਿੰਘ ਅਤੇ ਸਮੁੱਚੀ ਟੀਮ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਸਟਾਫ਼ ਵੱਲੋਂ ਅਦਾਕਾਰ ਅਤੇ ਐਂਕਰ ਰਵਨੀਤ ਸਿੰਘ ਦਾ ਸਵਾਗਤ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਮਾਹਿਲਪੁਰ, 9 ਸਤੰਬਰ (ਰਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਚ ਕਾਲਜ ਦੇ ਕੰਪਿਊਟਰ ਵਿਭਾਗ ਦੇ ਵਿਸ਼ੇਸ਼ ਯਤਨਾਂ ਨਾਲ ਕੰਟੀਨੀ ਮੁੰਡੀਰ’ ਤਹਿਤ ਇਕ ਪ੍ਰਤਿਭਾ ਖੋਜ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਪ੍ਰੋਗਰਾਮ ਸੰਚਾਲਕ ਅਤੇ ਐਂਕਰ ਰਵਨੀਤ ਸਿੰਘ ਅਤੇ ਸਮੁੱਚੀ ਟੀਮ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਸਟਾਫ਼ ਵੱਲੋਂ ਅਦਾਕਾਰ ਅਤੇ ਐਂਕਰ ਰਵਨੀਤ ਸਿੰਘ ਦਾ ਸਵਾਗਤ ਕੀਤਾ ਗਿਆ। ਪ੍ਰਿੰ. ਡਾ ਪਰਵਿੰਦਰ ਸਿੰਘ ਵੱਲੋਂ ਕਾਲਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਕਾਲਜ ਤੋਂ ਪੜ੍ਹ ਕੇ ਖੇਡਾਂ, ਸਾਹਿੱਤ ਅਤੇ ਕਲਾ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਬਾਰੇ ਦੱਸਿਆ ਗਿਆ। ਇਸ ਮੌਕੇ ਰਵਨੀਤ ਸਿੰਘ ਨੇ ਕਾਲਜ ਦੇ ਮੁੱਖ ਖੇਡ ਮੈਦਾਨ ਵਿਚ ਉਤਸ਼ਾਹ ਨਾਲ ਇਕੱਠੇ ਹੋਏ ਵਿਦਿਆਰਥੀਆਂ ਨਾਲ ਆਪਣੇ ਹਸਮੁਖ ਅੰਦਾਜ਼ ਵਿਚ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਪੜ੍ਹਾਈ, ਕਲਾ ਰੁਚੀਆਂ ਅਤੇ ਜੀਵਨ ਟੀਚਿਆਂ ਬਾਰੇ ਪੁੱਛਿਆ । ਇਸ ਮੌਕੇ ਕਾਲਜ ਦੇ ਕਰੀਬ ਸੱਤਰ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਸਕਿੱਟ, ਮਿਮਿਕਰੀ, ਗਾਇਕੀ, ਭੰਡ, ਸ਼ਬਦ ਗਾਇਣ ਆਦਿ ਸਮੇਤ ਵੱਖ ਵੱਖ ਪ੍ਰਤਿਭਾਵਾਨ ਕਲਾਵਾਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਐਂਕਰ ਰਵਨੀਤ ਸਿੰਘ ਨੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਆਪਣੀ ਹਾਜ਼ਰ ਜਵਾਬੀ ਭਰੀਆਂ ਟਿੱਪਣੀਆਂ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਇਸ ਉਪਰੰਤ ਕਾਲਜ ਵੱਲੋਂ ਰਵਨੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਕਾਲਜ ਵਿਚ ਵਿਦਿਆਰਥੀਆਂ ਵੱਲੋਂ ਰੱਖੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ। ਸਨਮਾਨ ਸਮਾਰੋਹ ਮੌਕੇ ਮੰਚ ਦੀ ਕਾਰਵਾਈ ਡਾ ਜੇ ਬੀ ਸੇਖੋਂ ਨੇ ਚਲਾਈ। ਸਮਾਰੋਹ ਮੌਕੇ ਕੰਪਿਊਟਰ ਵਿਭਾਗ ਦੇ ਮੁਖੀ ਅਤੇ ਪ੍ਰੋਗਰਾਮ ਕਨਵੀਨਰ ਪ੍ਰੋ ਗੁਰਪ੍ਰੀਤ ਕੌਰ, ਕੋ- ਕਨਵੀਨਰ ਪ੍ਰੋ ਸੰਦੀਪ ਕੌਰ, ਕੋ- ਕਨਵੀਨਰ ਪ੍ਰੋ ਮਨਪ੍ਰੀਤ ਸਿੰਘ, ਪ੍ਰੋ ਜਸਵਿੰਦਰ ਸਿੰਘ, ਡਾ ਬਲਵੀਰ ਕੌਰ, ਡਾ ਜਤਿੰਦਰ ਕੁਮਾਰ, ਪ੍ਰੋ ਸ਼ਵੇਤਾ, ਪ੍ਰੋ ਵਰਿੰਦਰ ਕੁਮਾਰ,ਪ੍ਰੋ ਰਜਿੰਦਰ ਪ੍ਰਸਾਦ ਆਦਿ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਐਸ.ਪੀ. ਰਾਣਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਮੁੜ ਪ੍ਰਧਾਨ ਬਣੇ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਵਲੋਂ ਭੰਗਾਲਾ ਵਿਖੇ ਵਿਸ਼ਾਲ ਇਕੱਠ
Ad Position 24