ਦਿਲਬਾਗ ਸਿੰਘ ਧੂੜ ਨੇ ਪਿੰਡ ਨਾਲ ਪਿਆਰ ਦੀ ਅਨੋਖੀ ਮਿਸਾਲ ਕੀਤੀ ਕਾਇਮ
ਭੰਗਾਲਾ, 3 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਵਿਧਾਨ ਸਭਾ ਹਲਕਾ ਮੁਕੇਰੀਆਂ ਅਧੀਨ ਪੈਂਦੇ ਪਿੰਡ ਲਾਡਪੁਰ ਦੇ ਰਹਿਣ ਵਾਲੇ ਦਿਲਬਾਗ ਸਿੰਘ ਧੂੜ ਨੇ ਵਿਦੇਸ਼ ਵਿਚ ਰਹਿੰਦੇ ਹੋਏ ਵੀ ਆਪਣੇ ਪਿੰਡ ਨਾਲ ਮੋਹ ਪਿਆਰ ਨਹੀਂ ਛੱਡਿਆ ਅਤੇ ਉਨ੍ਹਾਂ ਨੇ ਪਿੰਡ ਦੀ ਸੁੰਦਰਤਾ ਤੇ ਵਿਕਾਸ ਲਈ ਅਨੇਕਾਂ ਕੰਮ ਕਰਵਾਏ ਹਨ ਜੋ ਹੋਰਨਾਂ ਲਈ ਮਿਸਾਲ ਬਣ ਕੇ ਉਭਰ ਰਹੇ ਹਨ। ਦਿਲਬਾਗ ਸਿੰਘ ਧੂੜ ਵਲੋਂ ਪਿੰਡ ਅੰਦਰ ਕਰਵਾਏ ਕੰਮਾਂ ਦੀ ਸ਼ਲਾਘਾ ਕਰਦਿਆਂ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਰੰਧਾਵਾ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਵਿਦੇਸ਼ਾਂ ਵਿਚ ਰਹਿੰਦੇ ਨੌਜਵਾਨ ਆਪਣੇ ਪਿੰਡਾਂ ਦਾ ਦਿਲਬਾਗ ਸਿੰਘ ਜਿਹਾ ਸੋਚਣ ਤਾਂ ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹਿ ਸਕਦਾ।
ਭੰਗਾਲਾ, 3 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਵਿਧਾਨ ਸਭਾ ਹਲਕਾ ਮੁਕੇਰੀਆਂ ਅਧੀਨ ਪੈਂਦੇ ਪਿੰਡ ਲਾਡਪੁਰ ਦੇ ਰਹਿਣ ਵਾਲੇ ਦਿਲਬਾਗ ਸਿੰਘ ਧੂੜ ਨੇ ਵਿਦੇਸ਼ ਵਿਚ ਰਹਿੰਦੇ ਹੋਏ ਵੀ ਆਪਣੇ ਪਿੰਡ ਨਾਲ ਮੋਹ ਪਿਆਰ ਨਹੀਂ ਛੱਡਿਆ ਅਤੇ ਉਨ੍ਹਾਂ ਨੇ ਪਿੰਡ ਦੀ ਸੁੰਦਰਤਾ ਤੇ ਵਿਕਾਸ ਲਈ ਅਨੇਕਾਂ ਕੰਮ ਕਰਵਾਏ ਹਨ ਜੋ ਹੋਰਨਾਂ ਲਈ ਮਿਸਾਲ ਬਣ ਕੇ ਉਭਰ ਰਹੇ ਹਨ। ਦਿਲਬਾਗ ਸਿੰਘ ਧੂੜ ਵਲੋਂ ਪਿੰਡ ਅੰਦਰ ਕਰਵਾਏ ਕੰਮਾਂ ਦੀ ਸ਼ਲਾਘਾ ਕਰਦਿਆਂ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਰੰਧਾਵਾ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਵਿਦੇਸ਼ਾਂ ਵਿਚ ਰਹਿੰਦੇ ਨੌਜਵਾਨ ਆਪਣੇ ਪਿੰਡਾਂ ਦਾ ਦਿਲਬਾਗ ਸਿੰਘ ਜਿਹਾ ਸੋਚਣ ਤਾਂ ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹਿ ਸਕਦਾ। ਉਨ੍ਹਾਂ ਦੱਸਿਆ ਕਿ ਦਿਲਬਾਗ ਸਿੰਘ ਧੂੜ ਨੇ ਆਪਣੇ ਸਵ. ਦਾਦਾ ਕਰਮ ਸਿੰਘ ਧੂੜ ਦੀ ਪਿਆਰੀ ਯਾਦ ਨੂੰ ਸਮਰਪਿਤ ਆਪਣੇ ਨਿੱਜੀ ਖਰਚੇ ’ਤੇ ਪਿੰਡ ਦੀ ਸੜਕ ਨੂੰ ਦੋਵੇਂ ਪਾਸਿਆਂ ਤੋਂ 20-20 ਫੁੱਟ ਚੌੜਾ ਕਰਵਾਇਆ। ਇਸ ਤੋਂ ਇਲਾਵਾ ਸੜਕ ਦੇ ਦੋਵੇਂ ਪਾਸਿਆਂ ਨੂੰ ਸੁੰਦਰ ਫੁੱਲਾਂ, ਹਰੇ-ਭਰੇ ਬੂਟਿਆਂ ਤੇ ਸਜਾਵਟੀ ਪੌਦਿਆਂ ਨਾਲ ਸਜਾਇਆ ਗਿਆ ਹੈ। ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਲਈ ਵੀ ਆਪਣੀ ਸਮਰੱਥਾ ਅਨੁਸਾਰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਪਿੰਡ ਦੇ ਵਿਕਾਸ ਕਾਰਜਾਂ ਵਿਚ ਹੋਰ ਯੋਗਦਾਨ ਪਾਉਂਦਿਆਂ ਉਨ੍ਹਾਂ ਨੇ ਪਿੰਡ ਦੀ ਫਿਰਨੀ ਗਲੀ ਦੀ ਮੁੜ ਉਸਾਰੀ ਤੇ ਅੰਡਰਗ੍ਰਾਊਂਡ ਸੀਵਰੇਜ ਦੇ ਕੰਮ ਲਈ 3 ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿੰਡ ਦੇ ਸ਼ਮਸ਼ਾਨਘਾਟ ਨੂੰ ਜਾਂਦੀ ਗਲੀ ਦੀ ਮੁੜ ਉਸਾਰੀ ਆਪਣੇ ਖਰਚੇ ’ਤੇ ਕਰਵਾਉਣ ਦਾ ਐਲਾਨ ਵੀ ਕੀਤਾ ਹੈ। ਦਿਲਬਾਗ ਸਿੰਘ ਧੂੜ ਦੇ ਇਨ੍ਹਾਂ ਉਪਰਾਲਿਆਂ ਦੀ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਰੰਧਾਵਾ, ਪੰਚਾਂ ਬਲਵਿੰਦਰ ਸਿੰਘ ਧੂੜ, ਸੁਰਿੰਦਰ ਸਿੰਘ ਧੂੜ, ਅਵਤਾਰ ਸਿੰਘ ਧੂੜ ਅਤੇ ਗੁਰਮੀਤ ਸਿੰਘ ਧੂੜ, ਗੁਰਪ੍ਰੀਤ ਸਿੰਘ (ਸੋਢੀ) ਧੂੜ, ਇੰਦਰਜੀਤ ਸਿੰਘ ਧੂੜ, ਹਰਪ੍ਰੀਤ ਸਿੰਘ ਧੂੜ, ਹਰਪਾਲ ਸਿੰਘ ਧੂੜ ਅਤੇ ਇਕਬਾਲ ਸਿੰਘ ਧੂੜ ਵਲੋਂ ਭਰਪੂਰ ਸ਼ਲਾਘਾ ਕੀਤੀ।