04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਵੁੱਡਬਰੀ ਵਰਲਡ ਸਕੂਲ ਨੇ ਜਨਮ ਅਸ਼ਟਮੀ ਤਿਉਹਾਰ ਮਨਾਇਆ

ਮੁਕੇਰੀਆਂ, 3 ਸਤੰਬਰ (ਰਾਮਗੜ੍ਹੀਆ)-ਵੁੱਡਬਰੀ ਵਰਲਡ ਸਕੂਲ ਦੇ ਵਿਹੜੇ ਵਿਚ ਜਨਮ ਅਸ਼ਟਮੀ ਤਿਉਹਾਰ ਨਵੇਂ ਉਤਸ਼ਾਹ ਤੇ ਜੋਸ਼ ਨਾਲ ਮਨਾਇਆ। ਇਸ ਮੌਕੇ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ, ਜਿਸ ਵਿਚ ਵਿਦਿਆਰਥੀਆਂ ਨੇ ਭਗਵਾਨ ਕ੍ਰਿਸ਼ਨ ਦੇ ਜਨਮ ਦਿਨ, ਸੁਦਾਮਾ ਦੀ ਦੋਸਤੀ, ਕਾਲੀਆ ਨਾਗ ਦੀ ਕਹਾਣੀ, ਬਾਲ ਗੋਪਾਲਾਂ ਦੇ ਮਜ਼ਾਕ ਤੇ ਰਾਧਾ ਦੀ ਸੁੰਦਰਤਾ ਨੂੰ ਸਟੇਜ ’ਤੇ ਵੱਖ-ਵੱਖ ਕਲਾ ਰੂਪਾਂ ਰਾਹੀਂ ਦਰਸਾਇਆ।

Ad Position 21
repet_subhas-goyals [Copy P29]
ਵੁੱਡਬਰੀ ਵਰਲਡ ਸਕੂਲ ਵਿਖੇ ਮਨਾਏ ਜਨਮ ਅਸ਼ਟਮੀ ਤਿਉਹਾਰ ਦੀ ਤਸਵੀਰ। ਤਸਵੀਰ : ਰਾਮਗੜ੍ਹੀਆ 04-09-2026
ਮੁਕੇਰੀਆਂ, 3 ਸਤੰਬਰ (ਰਾਮਗੜ੍ਹੀਆ)-ਵੁੱਡਬਰੀ ਵਰਲਡ ਸਕੂਲ ਦੇ ਵਿਹੜੇ ਵਿਚ ਜਨਮ ਅਸ਼ਟਮੀ ਤਿਉਹਾਰ ਨਵੇਂ ਉਤਸ਼ਾਹ ਤੇ ਜੋਸ਼ ਨਾਲ ਮਨਾਇਆ। ਇਸ ਮੌਕੇ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ, ਜਿਸ ਵਿਚ ਵਿਦਿਆਰਥੀਆਂ ਨੇ ਭਗਵਾਨ ਕ੍ਰਿਸ਼ਨ ਦੇ ਜਨਮ ਦਿਨ, ਸੁਦਾਮਾ ਦੀ ਦੋਸਤੀ, ਕਾਲੀਆ ਨਾਗ ਦੀ ਕਹਾਣੀ, ਬਾਲ ਗੋਪਾਲਾਂ ਦੇ ਮਜ਼ਾਕ ਤੇ ਰਾਧਾ ਦੀ ਸੁੰਦਰਤਾ ਨੂੰ ਸਟੇਜ ’ਤੇ ਵੱਖ-ਵੱਖ ਕਲਾ ਰੂਪਾਂ ਰਾਹੀਂ ਦਰਸਾਇਆ। ਵਿਦਿਆਰਥੀਆਂ ਨੇ ਸਟੇਜ ’ਤੇ ਭਗਵਦ ਗੀਤਾ ਦੀਆਂ ਸਿੱਖਿਆਵਾਂ ਨੂੰ ਵੀ ਸਾਂਝਾ ਕੀਤਾ। ਸਭਾ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਭਜਨਾਂ ਤੇ ਪ੍ਰਾਰਥਨਾਵਾਂ ਨਾਲ ਹੋਈ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਚਾਈ, ਪਿਆਰ, ਨਿਮਰਤਾ ਅਤੇ ਸਦਭਾਵਨਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ, ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਇਆ। ਸਕੂਲ ਦੇ ਪ੍ਰਿੰਸੀਪਲ, ਮਧੂ ਡੋਗਰਾ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਅਤੇ ਸਭਿਆਚਾਰ ਨਾਲ ਜੋੜਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਠੱਕਰਵਾਲ ’ਚ ਕਲਸ਼ ਯਾਤਰਾ ਕੱਢੀ ਅਗਲੀ ਖ਼ਬਰ ਦਿਲਬਾਗ ਸਿੰਘ ਧੂੜ ਨੇ ਪਿੰਡ ਨਾਲ ਪਿਆਰ ਦੀ ਅਨੋਖੀ ਮਿਸਾਲ ਕੀਤੀ ਕਾਇਮ
Ad Position 24