31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਾਬਕਾ ਸੈਨਿਕ ਗੁਰਨਾਮ ਸਿੰਘ ਨੇ ਕੀਤਾ 72ਵੀਂ ਵਾਰ ਖ਼ੂਨ ਦਾਨ

ਬੁੱਲ੍ਹੋਵਾਲ, 30 ਅਗਸਤ (ਲੁਗਾਣਾ)-ਸਾਬਕਾ ਸੈਨਿਕ ਗੁਰਨਾਮ ਸਿੰਘ ਪਿੰਡ ਭਾਗੋਵਾਲ ਜਿਸ ਨੇ ਅਪਾਹਜ ਹੁੰਦਿਆਂ ਹੋਇਆ ਵੀ 72ਵੀਂ ਵਾਰ ਖ਼ੂਨਦਾਨ ਕਰਕੇ ਸਮਾਜ ਸੇਵਾ ਵਿਚ ਹਿੱਸਾ ਪਾਇਆ ਤੇ ਨੌਜਵਾਨ ਵਰਗ ਲਈ ਪ੍ਰੇਰਨਾ ਸਰੋਤ ਬਣਦਿਆਂ ਇਕ ਮਿਸਾਲ ਕਾਇਮ ਕੀਤੀ ਹੈ। ਇਸ ਸਬੰਧੀ ਸਾਬਕਾ ਸੈਨਿਕ ਗੁਰਨਾਮ ਸਿੰਘ ਨੇ ਦੱਸਿਆ ਕਿ ਮੈਂ 15 ਸਾਲ ਦੇਸ਼ ਦੀ ਸੇਵਾ ਕੀਤੀ ਪਰ ਹੁਣ ਮੈਂ ਅਪਾਹਜ ਹਾਂ ਚੱਲਣ ਫਿਰਨ ਤੋਂ ਅਸਮਰਥ ਹਾਂ ਕਿਉਂਕਿ ਮੇਰੇ ਸਰੀਰ ਦੇ ਕਈ ਅਪ੍ਰੇਸ਼ਨ ਹੋ ਚੁੱਕੇ ਹਨ।

Ad Position 21
No active advertisement
72 ਵਾਰ ਖ਼ੂਨਦਾਨ ਕਰਕੇ ਸਮਾਜ ਸੇਵਾ ਵਿਚ ਹਿੱਸਾ ਪਾਉਣ ਵਾਲਾ ਸਾਬਕਾ ਸੈਨਿਕ ਗੁਰਨਾਮ ਸਿੰਘ ਪਿੰਡ ਭਾਗੋਵਾਲ ਆਪਣੇ ਮੈਡਲਾਂ ਨਾਲ । ਤਸਵੀਰ:ਲੁਗਾਣਾ 31-08-2026
ਬੁੱਲ੍ਹੋਵਾਲ, 30 ਅਗਸਤ (ਲੁਗਾਣਾ)-ਸਾਬਕਾ ਸੈਨਿਕ ਗੁਰਨਾਮ ਸਿੰਘ ਪਿੰਡ ਭਾਗੋਵਾਲ ਜਿਸ ਨੇ ਅਪਾਹਜ ਹੁੰਦਿਆਂ ਹੋਇਆ ਵੀ 72ਵੀਂ ਵਾਰ ਖ਼ੂਨਦਾਨ ਕਰਕੇ ਸਮਾਜ ਸੇਵਾ ਵਿਚ ਹਿੱਸਾ ਪਾਇਆ ਤੇ ਨੌਜਵਾਨ ਵਰਗ ਲਈ ਪ੍ਰੇਰਨਾ ਸਰੋਤ ਬਣਦਿਆਂ ਇਕ ਮਿਸਾਲ ਕਾਇਮ ਕੀਤੀ ਹੈ। ਇਸ ਸਬੰਧੀ ਸਾਬਕਾ ਸੈਨਿਕ ਗੁਰਨਾਮ ਸਿੰਘ ਨੇ ਦੱਸਿਆ ਕਿ ਮੈਂ 15 ਸਾਲ ਦੇਸ਼ ਦੀ ਸੇਵਾ ਕੀਤੀ ਪਰ ਹੁਣ ਮੈਂ ਅਪਾਹਜ ਹਾਂ ਚੱਲਣ ਫਿਰਨ ਤੋਂ ਅਸਮਰਥ ਹਾਂ ਕਿਉਂਕਿ ਮੇਰੇ ਸਰੀਰ ਦੇ ਕਈ ਅਪ੍ਰੇਸ਼ਨ ਹੋ ਚੁੱਕੇ ਹਨ। ਅੱਜ ਮੇਰੀ ਉਮਰ 58 ਸਾਲ ਹੋ ਚੁੱਕੀ ਹੈ ਪਰ ਫਿਰ ਵੀ ਮੈਂ ਸਾਲ 2001 ਤੋਂ 2026 ਹੁਣ ਤੱਕ 72 ਵਾਰ ਖ਼ੂਨਦਾਨ ਕਰਕੇ ਦੇਸ ਸੇਵਾ ਵਿਚ ਹਿੱਸਾ ਪਾ ਰਿਹਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਡਾ.ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ, ਮੈਡਮ ਅਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਸੰਸਦੀ ਸਕੱਤਰ ਧੁੱਗਾ ਨੇ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਮੁਲਾਜ਼ਮ ਮੰਗਾਂ ਨੂੰ ਅਣਗੌਲਿਆ ਕਰਨਾ ਸਰਕਾਰ ਨੂੰ ਮਹਿੰਗਾ ਪਵੇਗਾ-ਜੋਗਾ ਸਿੰਘ ਇਬਰਾਹੀਮਪੁਰ
Ad Position 24