31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਨੇਤਰਦਾਨ ਪੰਦ੍ਹਰਵਾੜੇ ਨੂੰ ਸਮਰਪਿਤ ਸਮਾਗਮ

ਗੜ੍ਹਸ਼ੰਕਰ, 30 ਅਗਸਤ (ਧਾਲੀਵਾਲ)- ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਜੇ. ਬੀ.

Ad Position 21
No active advertisement
ਅਜੀਤ ਡੈਸਕ 31-08-2026
ਗੜ੍ਹਸ਼ੰਕਰ, 30 ਅਗਸਤ (ਧਾਲੀਵਾਲ)- ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਜੇ.ਬੀ. ਬਹਿਲ ਪ੍ਰਧਾਨ ਦੀ ਅਗਵਾਈ ਹੇਠ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਡਾ. ਨਿਰਮਲ ਸਿੰਘ ਸੀਨੀਅਰ ਮੈਡੀਕਲ ਅਫਸਰ ਦੇ ਸਹਿਯੋਗ ਨਾਲ ਨੇਤਰਦਾਨ ਪੰਦਰਵਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਨੇਤਰਦਾਨ, ਸਰੀਰਦਾਨ ਤੇ ਅੰਗਦਾਨ ਕਰਨ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਡਾ. ਜੇ.ਬੀ. ਬਹਿਲ ਪ੍ਰਧਾਨ, ਪ੍ਰੋ. ਦਲਜੀਤ ਸਿੰਘ ਸੈਕਟਰੀ, ਕ੍ਰਿਸ਼ਨ ਕਿਸ਼ੋਰ, ਜਸਵੀਰ ਕਨਵਰ, ਪ੍ਰੋ. ਰਾਜੀਵ ਸ਼ਰਮਾ, ਡਾ. ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ, ਡਾ. ਲਖਵਿੰਦਰ ਸਿੰਘ ਪ੍ਰਧਾਨ ਗੜ੍ਹਸ਼ੰਕਰ ਯੂਨਿਟ, ਉਂਕਾਰ ਸਿੰਘ ਚਾਹਲਪੁਰੀ ਸਕੱਤਰ, ਭੁਪਿੰਦਰ ਸਿੰਘ ਰਾਣਾ ਜਨਰਲ ਸਕੱਤਰ, ਰਾਜਨ ਮੱਲ੍ਹਣ ਕੈਸ਼ੀਅਰ, ਰਮਨ ਕੁਮਾਰ ਪ੍ਰੈੱਸ ਸਕੱਤਰ, ਦਰਸ਼ਨ ਸਿੰਘ ਮੱਟੂ, ਕੁਲਵਿੰਦਰ ਸੰਘਾ, ਡਾ. ਜੋਗਿੰਦਰ ਸਿੰਘ, ਮਾ. ਨਰੇਸ਼, ਸਟਾਫ਼ ਨਰਸ ਸੁਖਵਿੰਦਰ ਕੌਰ, ਡਾ. ਪਰਮ ਹੰਸ, ਡਾ. ਅਮਿਤ ਕੁਮਾਰ, ਡਾ. ਹਰਗੋਪਾਲ, ਅਸ਼ੋਕ ਕੁਮਾਰ, ਅਜੇ ਕੁਮਾਰ ਤੇ ਹੋਰ ਮੋਹਤਵਰਾਂ ਨੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਦੱਸਿਆ ਕਿ ਹੁਣ ਤੱਕ ਸੰਸਥਾ ਵਲੋਂ ਹੁਣ ਤੱਕ 4171 ਲੋਕਾਂ ਦੀ ਅੱਖ ਦੀ ਪੁਤਲੀ ਦਾ ਸਫ਼ਲ ਆਪ੍ਰੇਸ਼ਨ ਕਰਵਾਇਆ ਜਾ ਚੁੱਕਾ ਹੈ ਤੇ ਇਹ ਸੇਵਾ ਨਿਰੰਤਰ ਜਾਰੀ ਹੈ। ਬੁਲਾਰਿਆਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ, ਨੇਤਰਦਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਸੋਹਣ ਸਿੰਘ ਸੂੰਨੀ ਵਲੋਂ ਆਪਣਾ ਸਰੀਰ ਮਰਨ ਉਪਰੰਤ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਦਾਨ ਕਰਨ ਦੀ ਵਸੀਅਤ ਕਰਨ ’ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਸੋਹਣ ਸਿੰਘ ਸੂੰਨੀ ਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਵਲੋਂ ਨੇਤਰਦਾਨ ਕਰਨ ਦੇ ਵੀ ਫਾਰਮ ਭਰੇ ਗਏ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਨਿਰਮਲ ਕੁਮਾਰ ਨੇ ਆਪਣੇ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆ ਸਭ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਨਾਲ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨ... ਅਗਲੀ ਖ਼ਬਰ ਬਰਸਾਤਾਂ ਦੇ ਮੌਸਮ ’ਚ ਵਧਦੀ ਹੈ ਸੱਪਾਂ ਦੀ ਆਮਦ, ਬਚਾਅ ਲਈ ਜਾਗਰੂਕ ਹੋਣਾ ਜ਼ਰੂਰੀ
Ad Position 24