ਤਪ ਅਸਥਾਨ ਬਾਬਾ ਬਲਵੰਤ ਸਿੰਘ ਟਾਂ ਡਾ ਵਿਖੇ ਰੱਖੜ ਪੁੰਨਿਆ ਦਾ ਦਿਹਾੜਾ ਮਨਾਇਆ
ਐਮ.ਬੀ.ਬੀ.ਐਸ. ਦਾਖ਼ਲੇ ਲਈ ਲੱਖਾਂ ਦੇ ਬਾਂਡ ਦੀ ਸ਼ਰਤ ਤੁਰੰਤ ਵਾਪਸ ਲਈ ਜਾਵੇ- ਐਡ: ਰਣਜੀਤ ਕੁਮਾਰ
ਟਾਡਾਂ ਉੜਮੁੜ, 29 ਅਗਸਤ (ਦੀਪਕ ਬਹਿਲ)- ਡੇਰਾ ਬਾਬਾ ਬਲਵੰਤ ਸਿੰਘ ਦਾਰਾਪੁਰ ਟਾਂਡਾ ਵਿਖੇ ਰੱਖੜ ਪੁੰਨਿਆ ਦੇ ਦਿਹਾੜੇ ਮੌਕੇ ਸਮਾਗਮ ਬੜੀ ਸ਼ਰਧਾ-ਪੂਰਵਕ ਦੇ ਉਤਸ਼ਾਹ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੀ ਦੇਖ ਰੇਖ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਟਾਡਾਂ ਉੜਮੁੜ, 29 ਅਗਸਤ (ਦੀਪਕ ਬਹਿਲ)- ਡੇਰਾ ਬਾਬਾ ਬਲਵੰਤ ਸਿੰਘ ਦਾਰਾਪੁਰ ਟਾਂਡਾ ਵਿਖੇ ਰੱਖੜ ਪੁੰਨਿਆ ਦੇ ਦਿਹਾੜੇ ਮੌਕੇ ਸਮਾਗਮ ਬੜੀ ਸ਼ਰਧਾ-ਪੂਰਵਕ ਦੇ ਉਤਸ਼ਾਹ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੀ ਦੇਖ ਰੇਖ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਖੁੱਲੇ ਪੰਡਾਲ ਸਜਾਏ ਗਏ, ਜਿਸ ਵਿਚ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲਿਆਂ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਅੱਜ ਦਾ ਦਿਹਾੜਾ ਬੜਾ ਮਹੱਤਵਪੂਰਨ ਦਿਹਾੜਾ ਹੈ। ਇਹ ਦਿਹਾੜਾ ਜਿੱਥੇ ਰੱਖੜ ਪੁੰਨਿਆਂ ਦੇ ਦਿਹਾੜੇ ਵਜੋਂ ਬੜੀ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ, ਉੱਥੇ ਭੈਣ ਤੇ ਭਰਾ ਦੇ ਪਿਆਰ ਵਿਸ਼ਵਾਸ ਤੇ ਸਤਿਕਾਰ ਦਾ ਪ੍ਰਤੀਕ ਦਿਹਾੜਾ ਹੈ। ਅੱਜ ਦੇ ਦਿਨ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੇ ਬਾਬਾ ਬਕਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨੌਵੇਂ ਗੁਰੂ ਵਜੋਂ ਗੁਰੂ ਲਾਧੋ ਰੇ ਦਾ ਹੋਕਾ ਦੇ ਕੇ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਮਨੁੱਖਾ ਜਨਮ ਨੂੰ ਗੁਰਬਾਣੀ ’ਚ ਬੜਾ ਅਮੋਲਕ ਤੇ ਕੀਮਤੀ ਦੱਸਿਆ ਹੈ। ਇਸ ਅਮੋਲਕ ਤੇ ਕੀਮਤੀ ਜਨਮ ਨੂੰ ਕੌਡੀਆਂ ਦੇ ਭਾਅ ਨਹੀਂ ਗਵਾਉਣਾ ਚਾਹੀਦਾ ਹੈ। ਇਸ ਲਈ ਗੁਰੂ ਦੇ ਦਰਸਾਏ ਮਾਰਗ ’ਤੇ ਚਲਦਿਆਂ ਇਸ ਜੀਵਨ ਨੂੰ ਜਿਉਣਾ ਚਾਹੀਦਾ ਹੈ। ਇਸ ਮੌਕੇ ਜਥੇਦਾਰ ਹਰਮੇਲ ਪ੍ਰਕਾਸ਼ ਸਿੰਘ, ਬਾਬਾ ਹਰਜਿੰਦਰ ਸਿੰਘ ਬਰਾੜ, ਭਾਈ ਜੋਰਾਵਰ ਸਿੰਘ, ਭਾਈ ਅਰਜਨ ਸਿੰਘ, ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।