28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਟਰੈਫ਼ਿਕ ਨਿਯਮਾਂ ਸਬੰਧੀ ਫ਼ਿਲਮ ‘ਨੋ ਚਲਾਨ ਕਰੋ ਧਿਆਨ’ ਦੀ ਸ਼ੂਟਿੰਗ ਦਾ ਮਹੂਰਤ ਹੋਇਆ

ਹੁਸ਼ਿਆਰਪੁਰ, 27 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਹੁਸ਼ਿਆਰਪੁਰ ਵਿਖੇ ਸ਼੍ਰੀ ਗ੍ਰੇਸਾ ਫਿਲਮਜ਼ ਦੀ ਪੇਸ਼ਕਸ਼ ‘ਨੋ ਚਲਾਨ ਕਰੋ ਧਿਆਨ’ ਦੀ ਸ਼ੂਟਿੰਗ ਦਾ ਮਹੂਰਤ ਕੀਤਾ ਗਿਆ, ਜਿਸ ਦੀ ਕਹਾਣੀ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵਲੋਂ ਲਿਖੀ ਗਈ ਹੈ। ਇਸ ਦੇ ਡਾਇਲਾਗ, ਥੀਮ ਸੌਂਗ ਅਤੇ ਡਾਇਰੈਕਟਰ ਅਸ਼ੋਕ ਪੁਰੀ ਵਲੋਂ ਲਿਖੇ ਗਏ ਹਨ ਤੇ ਇਹ ਸੋਨਾਲੀਕਾ ਸੋਸ਼ਲ ਡਿਵੈਲਪਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 28-08-2026
ਹੁਸ਼ਿਆਰਪੁਰ, 27 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਹੁਸ਼ਿਆਰਪੁਰ ਵਿਖੇ ਸ਼੍ਰੀ ਗ੍ਰੇਸਾ ਫਿਲਮਜ਼ ਦੀ ਪੇਸ਼ਕਸ਼ ‘ਨੋ ਚਲਾਨ ਕਰੋ ਧਿਆਨ’ ਦੀ ਸ਼ੂਟਿੰਗ ਦਾ ਮਹੂਰਤ ਕੀਤਾ ਗਿਆ, ਜਿਸ ਦੀ ਕਹਾਣੀ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵਲੋਂ ਲਿਖੀ ਗਈ ਹੈ। ਇਸ ਦੇ ਡਾਇਲਾਗ, ਥੀਮ ਸੌਂਗ ਅਤੇ ਡਾਇਰੈਕਟਰ ਅਸ਼ੋਕ ਪੁਰੀ ਵਲੋਂ ਲਿਖੇ ਗਏ ਹਨ ਤੇ ਇਹ ਸੋਨਾਲੀਕਾ ਸੋਸ਼ਲ ਡਿਵੈਲਪਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਅਤੇ ਟੈਕਸੇਸ਼ਨ ਬਾਰ ਕੌਂਸਲ ਦੇ ਐਡਵੋਕੇਟ ਐਸ.ਪੀ. ਰਾਣਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਪੁਲਿਸ ਨਾਕੇ ਦੀ ਸ਼ੂਟਿੰਗ ‘ਚ ਪੁਲਿਸ ਇੰਸਪੈਕਟਰ ਦੇ ਕਿਰਦਾਰ ‘ਚ ਪਲਵਿੰਦਰ ਸਿੰਘ ਸੈਣੀ, ਹੈੱਡ ਕਾਂਸਟੇਬਲ ਅੰਮ੍ਰਿਤ ਲਾਲ, ਲੇਡੀ ਹੈੱਡ ਕਾਂਸਟੇਬਲ ਕਮਲਜੀਤ ਕੌਰ ਅਤੇ ਡਰਾਈਵਰ ਮੋਨੂੰ ਕੁਮਾਰ ਸ਼ਾਮਿਲ ਸਨ। ਇਸ ਮੌਕੇ ਚੈਕਿੰਗ ਵਾਹਨ ‘ਚ ਦਲਜਿੰਦਰ ਸਿੰਘ ਧਾਮੀ ਦੀ ਕਾਰ ਅਤੇ ਕਹਾਣੀ ਦੇ ਮੁੱਖ ਪਾਤਰ ਜਰਨੈਲ (ਮਹੇਸ਼ ਕੁਮਾਰ) ਨੇ ਕਹਾਣੀ ਦੇ ਮੁੱਖ ਭਾਵ ਨੂੰ ਪ੍ਰਸਤੁੱਤ ਕੀਤਾ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਐਡਵੋਕੇਟ ਐਸ.ਪੀ. ਰਾਣਾ, ਡਾਇਰੈਕਟਰ ਅਸ਼ੋਕ ਪੁਰੀ, ਗੁਰਮੇਲ ਧਾਲੀਵਾਲ, ਅਜੇ ਸਹਿਦੇਵ ਦੀ ਹਾਜ਼ਰੀ ‘ਚ ਨਾਰੀਅਲ ਤੋੜਨ ਦੀ ਰਸਮ ਅਦਾ ਕੀਤੀ। ਫ਼ਿਲਮ ਦੇ ਕੈਮਰਾਮੈਨ ਰੋਹਿਤ ਕੁਮਾਰ, ਮੇਕਅਪ ਮੈਨ ਅਜੇ ਗੋਰੀ ਤੇ ਕਰੀਏਟਿਵ ਡਾਇਰੈਕਟਰ ਸ਼ਰਨਜੀਤ ਹਨ।
Ad Position 22
No active advertisement
ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਰੱਖੜੀ ਦਾ ਤਿਉਹਾਰ ਮਨਾਇਆ
Ad Position 24