26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਗੜ੍ਹਦੀਵਾਲਾ, 26 ਅਗਸਤ (ਚੱਗਰ)- ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਗੜ੍ਹਦੀਵਾਲਾ ਇਲਾਕੇ ਵਿਚ ਸੁਚਾਰੂ ਢੰਗ ਨਾਲ ਬਿਜਲੀ ਸਪਲਾਈ ਦੇਣ ਸਬੰਧੀ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਡਿਪਟੀ ਚੀਫ਼ ਇੰਜੀਨੀਅਰ ਹਰਮਿੰਦਰ ਸਿੰਘ ਰੱਤੂ, ਐਕਸੀਅਨ ਆਸ਼ੀਸ਼ ਸ਼ਰਮਾ, ਐਸ. ਡੀ.

Ad Position 21
No active advertisement
ਅਜੀਤ ਡੈਸਕ 27-08-2026
ਗੜ੍ਹਦੀਵਾਲਾ, 26 ਅਗਸਤ (ਚੱਗਰ)- ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਗੜ੍ਹਦੀਵਾਲਾ ਇਲਾਕੇ ਵਿਚ ਸੁਚਾਰੂ ਢੰਗ ਨਾਲ ਬਿਜਲੀ ਸਪਲਾਈ ਦੇਣ ਸਬੰਧੀ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਡਿਪਟੀ ਚੀਫ਼ ਇੰਜੀਨੀਅਰ ਹਰਮਿੰਦਰ ਸਿੰਘ ਰੱਤੂ, ਐਕਸੀਅਨ ਆਸ਼ੀਸ਼ ਸ਼ਰਮਾ, ਐਸ.ਡੀ.ਓ. ਗੜ੍ਹਦੀਵਾਲਾ ਦਰਸ਼ਵੀਰ ਸਿੰਘ, ਆਰ.ਓ. ਮਨੀਸ਼ ਕੁਮਾਰ ਸਮੇਤ ਬਿਜਲੀ ਵਿਭਾਗ ਦੇ ਜੇ.ਈ. ਤੇ ਲਾਈਨਮੈਨ ਆਦਿ ਹਾਜ਼ਰ ਸਨ। ਇਸ ਮੌਕੇ ਵਿਧਾਇਕ ਰਾਜਾ ਗਿੱਲ ਨੇ ਦੱਸਿਆ ਕਿ ਗੜ੍ਹਦੀਵਾਲਾ ਹਲਕੇ ਦੇ ਤਿੰਨ ਪਿੰਡ ਮੱਲ੍ਹੇਵਾਲ, ਭਾਣੋਵਾਲ ਤੇ ਭੰਬੋਵਾਲ ਆਦਿ ਨੂੰ ਜਿਹੜੀ ਬਿਜਲੀ ਸਪਲਾਈ ਤਾਰਾਂ ਰਾਹੀਂ ਜਾਂਦੀ ਹੈ, ਉਸ ਦੇ ਥਾਂ ਕੇਵਲ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੀਂਹ ਹਨੇਰੀ ਆਉਣ ਨਾਲ ਬਿਜਲੀ ਦੀਆਂ ਤਾਰਾਂ ‘ਤੇ ਕਈ ਦਰਖਤ ਡਿਗ ਪੈਂਦੇ ਹਨ, ਜਿਸ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਉਸ ਦੀ ਥਾਂ ਇਹਨਾਂ ਪਿੰਡਾਂ ‘ਚ ਕੇਵਲ ਰਾਹੀਂ ਬਿਜਲੀ ਸਪਲਾਈ ਦੀ ਆਰੰਭਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੜ੍ਹਦੀਵਾਲਾ ਤੋਂ ਸਰਹਾਲਾ ਰੋਡ ‘ ਤੇ ਵੀ ਜਿੱਥੇ ਦਰਖਤ ਵਗ਼ੈਰਾ ਜ਼ਿਆਦਾ ਹਨ ਉੱਥੇ ਕੇਵਲ ਪਾ ਕੇ ਅਤੇ ਬਾਕੀ ਥਾਵਾਂ ‘ਤੇ ਨਵੀਆਂ ਤਾਰਾਂ ਪਾ ਕੇ ਬਿਜਲੀ ਸਪਲਾਈ ਸੁਚਾਰੂ ਢੰਗ ਦੇ ਨਾਲ ਕੀਤੀ ਜਾਵੇਗੀ। ਉਨ੍ਹਾਂ ਖ਼ਾਸ ਕਰਕੇ ਕੰਢੀ ਖੇਤਰ ਵਿਚ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧਤਾ ਪ੍ਰਗਟਾਈ।ਇਸ ਮੌਕੇ ਬਲਾਕ ‘ਆਪ’ ਆਗੂ ਕੇਸ਼ਵ ਸੈਣੀ, ਕੌਂਸਲਰ ਬਹਿਲ, ਸ਼ੈਂਕੀ ਕਲਿਆਣ, ਐਸ.ਡੀ.ਸੀ. ਹਰਬੰਸ ਸਿੰਘ, ਜੇ.ਈ. ਰਾਮ ਲਾਲ, ਮੋਹਨ ਸਿੰਘ, ਅਵਤਾਰ ਸਿੰਘ, ਆਸ਼ੀਸ਼ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਸੇਵਾ ਦਲ ਦੇ ਸੰਸਥਾਪਕ ਡਾ. ਹਰਡੀਕਰ ਦੀ 51ਵੀਂ ਬਰਸੀ ਮੌਕੇ ਤਿਰੰਗਾ ਰੈਲੀ ਕੱਢੀ ਅਗਲੀ ਖ਼ਬਰ ਭਗਵਾਨ ਸ੍ਰੀ ਚੰਦਰ ਦੇ ਜਨਮ ਦਿਹਾੜੇ ਨੂੰ ਸਮਰਪਿਤ 200 ਅਖੰਡ ਪਾਠ ਦੀ ਲੜੀ ਸ਼ੁਰੂ - ਮਹੰਤ ਰਮਿੰਦਰ ਦਾਸ
Ad Position 24