26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਡੇਰਾ ਮੁਖੀ ਨੂੰ ਮੁੜ ਪੈਰੋਲ ਦੇਣ ’ਤੇ ਨਾਰਾਜ਼ ਹਨ ਪੰਜਾਬ ਵਾਸੀ - ਡਾ. ਕੁਲਵੰਤ ਸਿੰਘ

ਮੁਕੇਰੀਆਂ, 26 ਅਗਸਤ (ਰਾਮਗੜ੍ਹੀਆ)- ਪਿਛਲੇ ਦਿਨੀਂ ਸੋਰਵ ਜੈਨ ਪੁੱਤਰ ਲਲਿਤ ਜੈਨ ਵਾਸੀ ਬਾਣੀਆਂ ਮੁਹੱਲਾ ਮੁਕੇਰੀਆਂ ਨੂੰ ਕੁੱਝ ਨੌਜਵਾਨਾਂ ਨੇ ਅਗਵਾ ਕਰਕੇ ਭਾਰੀ ਕੁੱਟਮਾਰ ਕੀਤੀ ਸੀ, ਜਿਸ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰ ਨਾਲ ਵੱਖ-ਵੱਖ ਪਾਰਟੀਆਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਹਿਰ ਅੰਦਰ ਇਕ ਰੋਸ ਮਾਰਚ ਵੀ ਕੱਢਿਆ ਗਿਆ।

Ad Position 21
No active advertisement
ਡਾ. ਕੁਲਵੰਤ ਸਿੰਘ ਚੱਬੇਵਾਲ ਤੇ ਨਿਰਮਲ ਸਿੰਘ ਹਕੂਮਤਪੁਰੀ। 27-08-2026
ਮੁਕੇਰੀਆਂ, 26 ਅਗਸਤ (ਰਾਮਗੜ੍ਹੀਆ)- ਪਿਛਲੇ ਦਿਨੀਂ ਸੋਰਵ ਜੈਨ ਪੁੱਤਰ ਲਲਿਤ ਜੈਨ ਵਾਸੀ ਬਾਣੀਆਂ ਮੁਹੱਲਾ ਮੁਕੇਰੀਆਂ ਨੂੰ ਕੁੱਝ ਨੌਜਵਾਨਾਂ ਨੇ ਅਗਵਾ ਕਰਕੇ ਭਾਰੀ ਕੁੱਟਮਾਰ ਕੀਤੀ ਸੀ, ਜਿਸ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰ ਨਾਲ ਵੱਖ-ਵੱਖ ਪਾਰਟੀਆਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਹਿਰ ਅੰਦਰ ਇਕ ਰੋਸ ਮਾਰਚ ਵੀ ਕੱਢਿਆ ਗਿਆ। ਪ੍ਰੈੱਸ ਕਾਨਫ਼ਰੰਸ ਦੌਰਾਨ ਸੰਬੋਧਨ ਕਰਦਿਆਂ ਕਸ਼ਿਸ਼ ਜੈਨ ਪਤਨੀ ਸੋਰਵ ਜੈਨ ਨੇ ਦੱਸਿਆ ਕਿ ਸੋਰਵ ਜੈਨ, ਸੀਤਲਾ ਮਾਤਾ ਮੰਦਰ ਮੁਕੇਰੀਆਂ ਦੇ ਸੈਕਟਰੀ ਹਨ ਜਿੱਥੇ ਉਕਤ ਵਿਅਕਤੀਆਂ ਨਾਲ ਉਸ ਦੀ ਮਾਮੂਲੀ ਬਹਿਸ ਹੋਈ ਸੀ ਜਿਸ ਪਿੱਛੋਂ ਰੰਜਸ਼ ਦੇ ਚੱਲਦਿਆਂ ਨੌਜਵਾਨਾਂ ਵਲੋਂ ਉਨ੍ਹਾਂ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਉਕਤ ਨੌਜਵਾਨਾਂ ਵਲੋਂ ਪਰਿਵਾਰ ਨੂੰ ਅਤੇ ਉਨ੍ਹਾਂ ਦੇ ਕੈਨੇਡਾ ਰਹਿੰਦੇ ਪੁੱਤਰ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਜਿਸ ਕਰਕੇ ਪੂਰੇ ਪਰਿਵਾਰ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਘਟਨਾ ਨੂੰ ਅੱਜ 4 ਦਿਨ ਹੋ ਚੁੱਕੇ ਹਨ ਪਰ ਪੁਲਿਸ ਪ੍ਰਸ਼ਾਸਨ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਸੋਰਵ ਜੈਨ ਇਸ ਸਮੇਂ ਜਲੰਧਰ ਦੇ ਇਕ ਹਸਪਤਾਲ ਵਿਚ ਜੇਰੇ ਇਲਾਜ ਹਨ। ਪੀੜਤ ਪਰਿਵਾਰ ਨੇ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਕਿ ਅਗਵਾ ਕਰਕੇ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਕਿਹਾ ਜੇਕਰ ਦੋਸ਼ੀ ਨੌਜਵਾਨ ਕਾਬੂ ਨਾ ਕੀਤੇ ਗਏ ਤਾਂ ਉਹ ਆਉਣ ਵਾਲੇ ਸਮੇਂ ਵਿਚ ਹੋਰ ਵੀ ਤਿੱਖਾ ਸੰਘਰਸ਼ ਵਿੱਢਣਗੇ। ਇਸ ਸਬੰਧੀ ਕੁਲਵੰਤ ਸਿੰਘ ਮਾਨ ਡੀ.ਐਸ.ਪੀ. ਮੁਕੇਰੀਆਂ ਨੇ ਦੱਸਿਆ ਕਿ ਉਨ੍ਹਾਂ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਪੀੜਤ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੀੜਤ ਪਰਿਵਾਰ ਨੂੰ ਇੰਨਸਾਫ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਜੰਗੀ ਲਾਲ ਮਹਾਜਨ, ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ, ਮਾਸਟਰ ਰਮੇਸ਼, ਸੁਲੱਖਣ ਜੱਗੀ ‘ਆਪ’ ਆਗੂ, ਹਰਮਿੰਦਰ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ, ਬਰਜਿੰਦਰ ਅਗਰਵਾਲ, ਲਲਿਤ ਜੈਨ, ਗੁਰਮੀਤ ਸਿੰਘ ਪੰਜਢੇਰਾ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਇਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ। 26 ਐਮਯੂਕੇ22 ਧਰਨਾ ਪ੍ਰਦਰਸ਼ਨ ’ਤੇ ਬੈਠੇ ਪੀੜਤ ਪਰਿਵਾਰ ਨਾਲ ਵੱਖ-ਵੱਖ ਪਾਰਟੀਆਂ ਦੇ ਆਗੂ। 26 ਐਮਯੂਕੇ23 ਹੱਥਾਂ ਵਿਚ ਤਖ਼ਤੀਆਂ ਫੜ ਕੇ ਸ਼ਹਿਰ ਅੰਦਰ ਕੱਢੇ ਰੋਸ ਮਾਰਚ ਕੱਢਦੇ ਹੋਏ। ਤਸਵੀਰਾਂ : ਰਾਮਗੜ੍ਹੀਆ
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਮਹਿਲਾ ਸਮਾਨਤਾ ਦਿਵਸ ਮੌਕੇ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਵਿਦਿਆਰਥਣਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ - ਰਜਿੰਦਰ ਸਿੰਘ ਮਾਰਸ਼ਲ ਕਿਹਾ , ਬੂਟੇ ਲਗਾਉਣ ਦੇ ਨਾਲ - ਨਾਲ ਉਨ੍ਹਾਂ ਦੀ ਸੰ...
Ad Position 24