ਸਰਕਾਰ ਪ੍ਰਵਾਸੀ ਮਜ਼ਦੂਰਾਂ ਦੇ 3 ਲੱਖ ਰਾਸ਼ਨ ਕਾਰਡ ਬਣਾਏ ਜਾਣ ਦੀ ਨੀਤੀ ਨੂੰ ਰੱਦ ਕਰੇ - ਆਗੂ
ਹਰਿਆਣਾ, 17 ਅਗਸਤ (ਹਰਮੇਲ ਸਿੰਘ ਖੱਖ)- ਆਜ਼ਾਦ ਸੰਘਰਸ਼ ਕਮੇਟੀ ਲਾਚੋਵਾਲ ਦੀ ਮਹੀਨਾਵਾਰ ਮੀਟਿੰਗ ਵਿਸ਼ਵਕਰਮਾ ਮੋਟਰ ਹਰਿਆਣਾ ਵਿਖੇ ਸਰਪ੍ਰਸਤ ਗੁਰਦੀਪ ਸਿੰਘ ਖੁਣ ਖੁਣ, ਪ੍ਰਧਾਨ ਪਰਮਿੰਦਰ ਸਿੰਘ ਲਾਚੋਵਾਲ ਦੀ ਸਰਪ੍ਰਸਤੀ ਤੇ ਸਰਕਲ ਪ੍ਰਧਾਨ ਬਿੱਕਰ ਸਿੰਘ ਸ਼ੇਰਪੁਰ ਖਾਮ ਦੀ ਅਗਵਾਈ ‘ਚ ਹੋਈ, ਜਿਸ ‘ਚ ਕਈ ਅਹਿਮ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ ਗਈ, ਜਿਨ੍ਹਾਂ ‘ਚ ਪ੍ਰਵਾਸੀ ਮਜ਼ਦੂਰਾਂ ਦੇ ਰਾਸ਼ਨ ਕਾਰਡ, ਅਧਾਰ ਕਾਰਡ ਤੇ ਵੋਟਰ ਕਾਰਡ ਨਾ ਬਣਾਉਣ, ਗੰਨੇ ਦੀ ਰਹਿੰਦੀ ਅਦਾਇਗੀ ਜਾਰੀ ਕਰਨ, ਏਜੰਟਾਂ ਵਲੋਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਪੈਸੇ ਦੀ ਲੁੱਟ ਕਰਨੀ, ਸਬਸਿਡੀ ਵਾਲੇ ਯੂਰੀਏ ਦੀ ਹੋ ਰਹੀ ਬਲੈਕਮੇਲ ਸਬੰਧੀ ਸ਼ਾਮਲ ਸਨ। ਇਸ ਮੌਕੇ ਗੁਰਦੀਪ ਸਿੰਘ ਖੁਣਖੁਣ, ਪਰਮਿੰਦਰ ਸਿੰਘ ਲਾਚੋਵਾਲ, ਗੁਰਨਾਮ ਸਿੰਘ ਸਿੰਗੜੀਵਾਲ, ਹਰਜੀਤ ਸਿੰਘ ਨੰਗਲ ਨੇ ਕਿਹਾ ਕਿ ਅੱਜ ਸੂਬੇ ਅੰਦਰ ਕਿਸਾਨ ਬਹੁਤ ਸਾਰੀਆਂ ਸਮੱਸਿਆਵਾਂ ਜੂਝ ਰਿਹਾ ਹੈ ਤੇ ਸਰਕਾਰਾਂ ਵੀ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀਆਂ ਤੇ ਸਰਮਾਏਦਾਰਾਂ ਨੂੰ ਦਿਨੋਂ ਦਿਨ ਰਿਆਇਤਾਂ ਦੇ ਕੇ ਹੋਰ ਪ੍ਰਫੁੱਲਿਤ ਕਰ ਰਹੀਆਂ ਹਨ।
ਹਰਿਆਣਾ, 17 ਅਗਸਤ (ਹਰਮੇਲ ਸਿੰਘ ਖੱਖ)- ਆਜ਼ਾਦ ਸੰਘਰਸ਼ ਕਮੇਟੀ ਲਾਚੋਵਾਲ ਦੀ ਮਹੀਨਾਵਾਰ ਮੀਟਿੰਗ ਵਿਸ਼ਵਕਰਮਾ ਮੋਟਰ ਹਰਿਆਣਾ ਵਿਖੇ ਸਰਪ੍ਰਸਤ ਗੁਰਦੀਪ ਸਿੰਘ ਖੁਣ ਖੁਣ, ਪ੍ਰਧਾਨ ਪਰਮਿੰਦਰ ਸਿੰਘ ਲਾਚੋਵਾਲ ਦੀ ਸਰਪ੍ਰਸਤੀ ਤੇ ਸਰਕਲ ਪ੍ਰਧਾਨ ਬਿੱਕਰ ਸਿੰਘ ਸ਼ੇਰਪੁਰ ਖਾਮ ਦੀ ਅਗਵਾਈ ‘ਚ ਹੋਈ, ਜਿਸ ‘ਚ ਕਈ ਅਹਿਮ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ ਗਈ, ਜਿਨ੍ਹਾਂ ‘ਚ ਪ੍ਰਵਾਸੀ ਮਜ਼ਦੂਰਾਂ ਦੇ ਰਾਸ਼ਨ ਕਾਰਡ, ਅਧਾਰ ਕਾਰਡ ਤੇ ਵੋਟਰ ਕਾਰਡ ਨਾ ਬਣਾਉਣ, ਗੰਨੇ ਦੀ ਰਹਿੰਦੀ ਅਦਾਇਗੀ ਜਾਰੀ ਕਰਨ, ਏਜੰਟਾਂ ਵਲੋਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਪੈਸੇ ਦੀ ਲੁੱਟ ਕਰਨੀ, ਸਬਸਿਡੀ ਵਾਲੇ ਯੂਰੀਏ ਦੀ ਹੋ ਰਹੀ ਬਲੈਕਮੇਲ ਸਬੰਧੀ ਸ਼ਾਮਲ ਸਨ। ਇਸ ਮੌਕੇ ਗੁਰਦੀਪ ਸਿੰਘ ਖੁਣਖੁਣ, ਪਰਮਿੰਦਰ ਸਿੰਘ ਲਾਚੋਵਾਲ, ਗੁਰਨਾਮ ਸਿੰਘ ਸਿੰਗੜੀਵਾਲ, ਹਰਜੀਤ ਸਿੰਘ ਨੰਗਲ ਨੇ ਕਿਹਾ ਕਿ ਅੱਜ ਸੂਬੇ ਅੰਦਰ ਕਿਸਾਨ ਬਹੁਤ ਸਾਰੀਆਂ ਸਮੱਸਿਆਵਾਂ ਜੂਝ ਰਿਹਾ ਹੈ ਤੇ ਸਰਕਾਰਾਂ ਵੀ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀਆਂ ਤੇ ਸਰਮਾਏਦਾਰਾਂ ਨੂੰ ਦਿਨੋਂ ਦਿਨ ਰਿਆਇਤਾਂ ਦੇ ਕੇ ਹੋਰ ਪ੍ਰਫੁੱਲਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੇਂਦਰ ਦਾ ਹੱਥ ਠੋਕਾ ਬਣ ਕੇ ਪ੍ਰਵਾਸੀਆਂ ਦੇ 3 ਲੱਖ ਰਾਸ਼ਨ ਕਾਰਡ ਬਣਾਉਣ ਪਿੱਛੇ 20-25 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਅੰਦਰ ਪੱਕੇ ਤੌਰ ‘ਤੇ ਵਸਾਉਣ ਦੀ ਡੂੰਘੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਅਕਬਰ ਸਿੰਘ, ਬਿੱਕਰ ਸਿੰਘ ਸ਼ੇਰਪੁਰ ਖਾਮ, ਪ੍ਰੀਤਮ ਸਿੰਘ ਨੰਗਲ ਕਲਾਲਾ, ਨੰ: ਮਨਜੀਤ ਸਿੰਘ, ਜਸਪਾਲ ਸਿੰਘ ਖੁਣ ਖੁਣ ਖ਼ੁਰਦ, ਹਰਜੀਤ ਸਿੰਘ ਨੰਗਲ, ਗੁਰਪ੍ਰੀਤ ਸਿੰਘ ਖੁੱਡਾ, ਜਸਵੀਰ ਸਿੰਘ ਸੀਕਰੀ, ਜਗਤਾਰ ਸਿੰਘ ਖੁਣ ਖੁਣ, ਨੰ: ਜਗਤ ਸਿੰਘ ਲਾਚੋਵਾਲ, ਰਣਧੀਰ ਸਿੰਘ ਬੈਂਸਤਾਨੀ, ਚੈਂਚਲ ਸਿੰਘ ਗਿੱਲ, ਬਲਜਿੰਦਰ ਸਿੰਘ ਨੰਗਲ, ਕੁਲਦੀਪ ਸਿੰਘ ਜੰਡਾ, ਕੁਲਵੰਤ ਸਿੰਘ ਪਨੂੰ, ਮੋਹਨ ਸਿੰਘ, ਚਰਨਜੀਤ ਸਿੰਘ ਕੋਠੇ ਜੱਟਾਂ, ਕੇਹਰ ਸਿੰਘ, ਕਰਨੈਲ ਸਿੰਘ ਢੱਡੇ, ਸਿਮਰਨਜੀਤ ਸਿੰਘ, ਅਵਤਾਰ ਸਿੰਘ, ਕਮਲਜੀਤ ਸਿੰਘ, ਪਰਮਿੰਦਰ ਸਿੰਘ, ਸਤਵੰਤ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।