ਅਰਮਿੰਦਰ ਸਿੰਘ ਹੁਸੈਨਪੁਰ ਨੂੰ ਸ਼੍ਰੋਮਣੀ ਅਕਾਲੀ ਦਲ ਹਲਕਾ ਚੱਬੇਵਾਲ ਦਾ ਅਬਜ਼ਰਵਰ ਲਗਾਉਣ ’ਤੇ ਵਰਕਰਾਂ ਵਲੋਂ ਸਵਾਗਤ
ਟਾਂਡਾ ਉੜਮੁੜ, 6 ਅਗਸਤ (ਦੀਪਕ ਬਹਿਲ)– ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਚੱਬੇਵਾਲ ਦੇ ਨਵ-ਨਿਯੁਕਤ ਅਬਜ਼ਰਵਰ ਅਤੇ ਨੌਜਵਾਨ ਆਗੂ ਅਰਮਿੰਦਰ ਸਿੰਘ ਹੁਸੈਨਪੁਰ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ’ਤੇ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ, ਸਮਰਪਣ ਅਤੇ ਦ੍ਰਿੜ੍ਹਤਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਹਲਕਾ ਚੱਬੇਵਾਲ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਵਰਗ ਦੇ ਲੋਕਾਂ ਨਾਲ ਸੰਪਰਕ ਕਰਕੇ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਅ
ਅਰਮਿੰਦਰ ਸਿੰਘ ਹੁਸੈਨਪੁਰ।
07-08-2026
ਟਾਂਡਾ ਉੜਮੁੜ, 6 ਅਗਸਤ (ਦੀਪਕ ਬਹਿਲ)– ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਚੱਬੇਵਾਲ ਦੇ ਨਵ-ਨਿਯੁਕਤ ਅਬਜ਼ਰਵਰ ਅਤੇ ਨੌਜਵਾਨ ਆਗੂ ਅਰਮਿੰਦਰ ਸਿੰਘ ਹੁਸੈਨਪੁਰ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ’ਤੇ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ, ਸਮਰਪਣ ਅਤੇ ਦ੍ਰਿੜ੍ਹਤਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਹਲਕਾ ਚੱਬੇਵਾਲ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਵਰਗ ਦੇ ਲੋਕਾਂ ਨਾਲ ਸੰਪਰਕ ਕਰਕੇ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ ਪੂਰੀ ਮਿਹਨਤ ਕਰਦੇ ਹੋਏ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਦਿਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਅਮਰਿੰਦਰ ਸੈਨਪੁਰੀ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਆਪਣੇ ਲਈ ਮਾਣ ਸਮਝਦੇ ਹਨ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਸਮੇਂ ਨਵ-ਨਿਯੁਕਤ ਅਬਜ਼ਰਵਰ ਮਿੰਦਰ ਸਿੰਘ ਹੁਸੈਨਪੁਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਸਮੇਤ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਦੀ ਇਸ ਨਿਯੁਕਤੀ ’ਤੇ ਸਾਬਕਾ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਸੰਮਤੀ ਮੈਂਬਰ ਅਮਨਦੀਪ ਹੁਸੈਨਪੁਰ, ਬਲਾਕ ਸੰਮਤੀ ਮੈਂਬਰ ਸਿਮਰਜੀਤ ਸਿੰਘ ਅਟਵਾਲ, ਸਤਨਾਮ ਸਿੰਘ ਨੈਨੋਵਾਲ, ਵੈਦ ਬਿੱਟਾ ਝਾਵਾਂ, ਕਰਨ ਧੁੱਗਾ, ਜਸ਼ਨ ਗੁਰਾਇਆ, ਹਰਮਨ ਕੰਧਾਲਾ, ਅਵਨੀਤ ਜੌਹਲ ਅੰਮ੍ਰਿਤ ਸੈਨਪੁਰ, ਜੋਬਨ ਲਿੱਤਰਾ, ਈਸ਼ਵਰ ਧੁੱਗਾ, ਜਗਦੀਪ ਕੋਟਲੀ, ਬਲਜਿੰਦਰ ਕੰਧਾਲੀ, ਸਨੀ ਨੰਗਲ, ਮਨਰਾਜ ਬੁੱਢੀ ਪਿੰਡ ਨੇ ਅਰਮਿੰਦਰ ਸਿੰਘ ਹੁਸੈਨਪੁਰ ਨੂੰ ਮੁਬਾਰਕਬਾਦ ਦਿੰਦੇ ਹੋਏ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।