ਅਕਾਲੀ-ਭਾਜਪਾ ਗੱਠਜੋੜ ਦੀ ਖੁਸ਼ੀ ’ਚ ਵਰਕਰਾਂ ਤੇ ਆਗੂਆਂ ਨੇ ਲੱਡੂ ਵੰਡੇ
ਬੀਣੇਵਾਲ, 26 ਨਵੰਬਰ (ਬੈਜ ਚੌਧਰੀ)-ਅਕਾਲੀ ਦਲ ਭਾਜਪਾ ‘ਚ ਗੱਠਜੋੜ ਦੀ ਖ਼ਬਰ ਫੈਲਦੇ ਹੀ ਹੇਠਲੇ ਪੱਧਰ ਤੇ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਬੀਤ ਇਲਾਕੇ ਦੇ ਆਗੂਆਂ/ਵਰਕਰਾਂ ਨੇ ਜਗਦੇਵ ਸਿੰਘ ਮਾਨਸੋਵਾਲ,ਅਵਤਾਰ ਸਿੰਘ ਨਾਨੋਵਾਲ ਤੇ ਭਾਜਪਾ ਆਗੂ ਪੰਮੀ ਪੰਡੋਰੀ ਦੀ ਅਗਵਾਈ ਵਿਚ ਅੱਡਾ ਝੁੰਗੀਆਂ ਵਿਚ ਖ਼ੁਸ਼ੀ ਸਾਝੀ ਕਰਦੇ ਹੋਏ ਲੱਡੂ ਵੰਡੇ।
ਬੀਣੇਵਾਲ, 26 ਨਵੰਬਰ (ਬੈਜ ਚੌਧਰੀ)-ਅਕਾਲੀ ਦਲ ਭਾਜਪਾ ‘ਚ ਗੱਠਜੋੜ ਦੀ ਖ਼ਬਰ ਫੈਲਦੇ ਹੀ ਹੇਠਲੇ ਪੱਧਰ ਤੇ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਬੀਤ ਇਲਾਕੇ ਦੇ ਆਗੂਆਂ/ਵਰਕਰਾਂ ਨੇ ਜਗਦੇਵ ਸਿੰਘ ਮਾਨਸੋਵਾਲ,ਅਵਤਾਰ ਸਿੰਘ ਨਾਨੋਵਾਲ ਤੇ ਭਾਜਪਾ ਆਗੂ ਪੰਮੀ ਪੰਡੋਰੀ ਦੀ ਅਗਵਾਈ ਵਿਚ ਅੱਡਾ ਝੁੰਗੀਆਂ ਵਿਚ ਖ਼ੁਸ਼ੀ ਸਾਝੀ ਕਰਦੇ ਹੋਏ ਲੱਡੂ ਵੰਡੇ। ਇਸ ਮੌਕੇ ਅਵਤਾਰ ਸਿੰਘ ਨਾਨੋਵਾਲ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਗੱਠਜੋੜ ਹੋਣ ਤੇ ਹੇਠਲੇ ਪੱਧਰ ਤੇ ਵਰਕਰਾਂ ਵਿਚ ਨਵੀ ਊਰਜਾ ਦਾ ਸੰਚਾਰ ਹੋਇਆ ਹੈ। ਇਸ ਮੌਕੇ ਅਵਤਾਰ ਸਿੰਘ ਸਰਪੰਚ ਨਾਨੋਵਾਲ, ਜਗਦੇਵ ਸਿੰਘ ਮਾਨਸੋਵਾਲ, ਰਾਜਵਿੰਦਰ ਸਿੰਘ ਰਾਜਾ ਸਾਬਕਾ ਸਰਪੰਚ, ਪੰਮੀ ਪੰਡੋਰੀ, ਤਰਸੇਮ ਕਸਾਣਾ, ਮਹਿੰਦਰ ਸਿੰਘ ਬਿੱਲਾ ਲੰਬੜਦਾਰ,ਪ੍ਰਦੀਪ ਰੰਗੀਲਾ, ਸਤਨਾਮ ਸਿੰਘ ਝੋਣੋਵਾਲ, ਸਤਪਾਲ ਧੰਜਲ, ਰਜਨੀਸ਼ ਜੋਸ਼ੀ, ਅਜੇ ਖੇਪੜ, ਜਗਤਾਰ ਸਿੰਘ ਭਵਾਨੀਪੁਰ ਆਦਿ ਹਾਜ਼ਰ ਸਨ।