05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੰਚਾਇਤੀ ਜ਼ਮੀਨ ’ਚੋਂ ਦਰੱਖਤਾਂ ਦੀ ਚੋਰੀ ਦੇ ਸੰਬੰਧ ’ਚ ਪੰਚਾਇਤ ਵਿਭਾਗ ਨੇ ਜਾਂਚ ਕਮੇਟੀ ਬਣਾਈ- ਬੀ.ਡੀ.ਪੀ.ਓ.

ਚੱਬੇਵਾਲ, 3 ਅਗਸਤ (ਰਾਜੀਵ ਭਾਰਦਵਾਜ)- ਕਸਬਾ ਚੱਬੇਵਾਲ ਦੇ ਨਜ਼ਦੀਕੀ ਪਿੰਡ ਚੱਗਰਾਂ ਵਿਖੇ ਲੱਖਾਂ ਰੁਪਏ ਦੇ ਦਰੱਖਤਾਂ ਦੀ ਚੋਰੀ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਬਲਾਕ ਵਿਕਾਸ ਪੰਚਾਇਤ ਵਿਭਾਗ ਦੇ ਸਟਾਫ਼ ਨੇ ਚੱਗਰਾਂ ਦੀ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ ਵਿਚੋਂ ਚੋਰੀ ਹੋਏ ਦਰਜਨ ਤੋਂ ਵੱਧ ਸਫ਼ੈਦਿਆਂ ਦੇ ਮਾਮਲੇ ਵਿਚ ਦਿੱਤੀ ਸ਼ਿਕਾਇਤ ਦੀਆਂ ਕਾਪੀਆਂ ਖੰਗਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ।

Ad Position 21
No active advertisement
ਅਜੀਤ ਡੈਸਕ 04-08-2026
ਚੱਬੇਵਾਲ, 3 ਅਗਸਤ (ਰਾਜੀਵ ਭਾਰਦਵਾਜ)- ਕਸਬਾ ਚੱਬੇਵਾਲ ਦੇ ਨਜ਼ਦੀਕੀ ਪਿੰਡ ਚੱਗਰਾਂ ਵਿਖੇ ਲੱਖਾਂ ਰੁਪਏ ਦੇ ਦਰੱਖਤਾਂ ਦੀ ਚੋਰੀ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਬਲਾਕ ਵਿਕਾਸ ਪੰਚਾਇਤ ਵਿਭਾਗ ਦੇ ਸਟਾਫ਼ ਨੇ ਚੱਗਰਾਂ ਦੀ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ ਵਿਚੋਂ ਚੋਰੀ ਹੋਏ ਦਰਜਨ ਤੋਂ ਵੱਧ ਸਫ਼ੈਦਿਆਂ ਦੇ ਮਾਮਲੇ ਵਿਚ ਦਿੱਤੀ ਸ਼ਿਕਾਇਤ ਦੀਆਂ ਕਾਪੀਆਂ ਖੰਗਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇੱਥੇ ਦੱਸਣਾ ਜ਼ਰੂਰੀ ਹੈ ਕਿ ਪਿੰਡ ਚੱਗਰਾਂ ਦੇ ਸ਼ਮਸ਼ਾਨਘਾਟ ਕੋਲ ਪੰਚਾਇਤੀ ਜ਼ਮੀਨ ਵਿਚੋਂ ਲੱਖਾਂ ਰੁਪਏ ਦੇ ਦਰਜਨ ਤੋਂ ਵੱਧ ਸਫ਼ੈਦੇ ਕੱਟ ਕੇ ਵੇਚ ਦਿੱਤੇ ਗਏ ਅਤੇ ਪੰਚਾਇਤ ਜਦੋਂ ਬਾਅਦ ਵਿਚ ਪਤਾ ਲੱਗਾ ਤਾਂ ਪੰਚਾਇਤ ਨੇ ਥਾਣਾ ਪੁਲਿਸ ਚੱਬੇਵਾਲ ਨੂੰ ਅਤੇ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਕੀਤੀ ਪਰ ਥਾਣਾ ਚੱਬੇਵਾਲ ਪੁਲਿਸ ਅਤੇ ਸੰਬੰਧਿਤ ਵਿਭਾਗ ਨੇ ਇਸ ਨੂੰ ਠੰਢੇ ਬਸਤੇ ਵਿਚ ਪਾਈ ਰੱਖਿਆ। ਇਸ ਸੰਬੰਧੀ ਪਿੰਡ ਚੱਗਰਾਂ ਦੀ ਸਰਪੰਚ ਰੀਨਾ ਕੁਮਾਰੀ ਨੇ ਦੱਸਿਆ ਕਿ ਪੰਚਾਇਤ ਵੱਲੋਂ ਚੱਬੇਵਾਲ ਪੁਲਿਸ ਥਾਣੇ ਵਿਚ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿਚ ਦਰੱਖਤਾਂ ਦੀ ਚੋਰੀ ਦੇ ਦੋਸ਼ੀ ਦਾ ਨਾਮ ਲਿਖ ਕੇ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਥਾਣਾ ਚੱਬੇਵਾਲ ਦੇ ਇੰਚਾਰਜ ਨੂੰ ਮੌਕਾ ਵੀ ਦਿਖਾਇਆ ਗਿਆ ਸੀ ਅਤੇ ਸ਼ਿਕਾਇਤ ਦੇ ਨਾਲ ਫ਼ਰਦ ਦੀ ਕਾਪੀ ਵੀ ਲਗਾਈ ਗਈ ਸੀ ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸੰਬੰਧ ਵਿਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਪਲਵਿੰਦਰ ਸਿੰਘ ਦੇ ਦੱਸਿਆ ਕਿ ਵਿਭਾਗ ਵੱਲੋਂ ਕਮੇਟੀ ਬਣਾ ਦਿੱਤੀ ਗਈ ਹੈ ਜੋ ਪੰਜ ਅਗਸਤ ਨੂੰ ਮੌਕੇ ਤੇ ਜਾ ਕੇ ਇਸ ਗੱਲ ਦੀ ਜਾਂਚ ਕਰੇਗੀ ਕਿ ਕਿੰਨੇ ਦਰੱਖਤ ਕੱਟੇ ਗਏ ਹਨ ਤੇ ਉਸ ਤੋਂ ਬਾਅਦ ਜੰਗਲਾਤ ਵਿਭਾਗ ਪਾਸੋਂ ਇਹ ਜਾਣਕਾਰੀ ਲਈ ਜਾਵੇਗੀ ਕਿ ਪੰਚਾਇਤ ਵਿਭਾਗ ਦਾ ਵਿੱਤੀ ਨੁਕਸਾਨ ਕਿੰਨਾ ਹੋਇਆ ਹੈ ਅਤੇ ਫਿਰ ਉਸ ਹਿਸਾਬ ਨਾਲ ਦੋਸ਼ੀ ਤੇ ਕਾਰਵਾਈ ਕੀਤੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਬਲਾਕ ਪ੍ਰਧਾਨ ਅਮਨਦੀਪ ਸਿੰਘ ਘੁੰਮਣ ਨੂੰ ਸਦਮਾ, ਦਾਦੀ ਦਾ ਦਿਹਾਂਤ ਅਗਲੀ ਖ਼ਬਰ ਸਰ੍ਹੋਂ ਅਤੇ ਮੂੰਗਫਲੀ ਤੋਂ ਤੇਲ ਕੱਢਣ ਵਾਲੇ ਯੂਨਿਟ ਲਈ ਅਰਜ਼ੀਆਂ 8 ਤੱਕ
Ad Position 24
No active advertisement