05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਰ੍ਹੋਂ ਅਤੇ ਮੂੰਗਫਲੀ ਤੋਂ ਤੇਲ ਕੱਢਣ ਵਾਲੇ ਯੂਨਿਟ ਲਈ ਅਰਜ਼ੀਆਂ 8 ਤੱਕ

ਹੁਸ਼ਿਆਰਪੁਰ, 3 ਅਗਸਤ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਮੁੱਖ ਖੇਤੀਬਾੜੀ ਅਫ਼ਸਰ ਡਾ. ਦਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਐਨ.

Ad Position 21
No active advertisement
ਅਜੀਤ ਡੈਸਕ 04-08-2026
ਹੁਸ਼ਿਆਰਪੁਰ, 3 ਅਗਸਤ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਮੁੱਖ ਖੇਤੀਬਾੜੀ ਅਫ਼ਸਰ ਡਾ. ਦਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਐਨ.ਐਮ.ਈ.ਓ-ਓ.ਐਸ ਯੋਜਨਾ ਤਹਿਤ ਸਰੋਂ ਅਤੇ ਮੂੰਗਫਲੀ ਤੋਂ ਤੇਲ ਕੱਢਣ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ਸਥਾਪਤ ਕੀਤੀਆਂ ਜਾਣੀਆਂ ਹਨ। ਇਸ ਲਈ ਯੋਗ ਸੰਸਥਾਵਾਂ ਤੋਂ 8 ਅਗਸਤ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਯੋਜਨਾ ਦੀਆਂ ਸ਼ਰਤਾਂ ਅਨੁਸਾਰ ਜ਼ਿਲ੍ਹੇ ਦੀ ਕੋਈ ਵੀ ਫਰਮ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ (ਐਫ.ਪੀ.ਓ.), ਸਹਿਕਾਰੀ ਸੰਸਥਾ, ਸਰਕਾਰੀ ਜਾਂ ਗੈਰ-ਸਰਕਾਰੀ ਉਦਯੋਗ, ਨਿਗਮ ਜਾਂ ਪਹਿਲਾਂ ਤੋਂ ਸਥਾਪਤ ਤੇਲ ਬੀਜ ਪ੍ਰੋਸੈਸਿੰਗ ਯੂਨਿਟ ਇਸ ਯੋਜਨਾ ਦਾ ਲਾਭ ਲੈਣ ਲਈ ਅਰਜ਼ੀ ਦੇ ਸਕਦੀ ਹੈ। ਚੁਣੀਆਂ ਗਈਆਂ ਇਕਾਈਆਂ ਨੂੰ ਪ੍ਰੋਜੈਕਟ ਲਾਗਤ ’ਤੇ 33 ਫੀਸਦੀ ਸਬਸਿਡੀ, ਵੱਧ ਤੋਂ ਵੱਧ 9.90 ਲੱਖ ਰੁਪਏ ਪ੍ਰਤੀ ਯੂਨਿਟ ਤੱਕ ਪ੍ਰਦਾਨ ਕੀਤੀ ਜਾਵੇਗੀ। ਡਾ. ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਰੋਂ ਤੇ ਮੂੰਗਫਲੀ ਤੋਂ ਤੇਲ ਕੱਢਣ ਲਈ ਦੋ ਆਇਲ ਐਕਸਟਰੈਕਸ਼ਨ ਯੂਨਿਟ ਸਥਾਪਤ ਕੀਤੇ ਜਾਣਗੇ। ਇੱਛੁਕ ਬਿਨੈਕਾਰ 8 ਅਗਸਤ ਤੱਕ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਦੇ ਦਫ਼ਤਰ ਵਿੱਚ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨਿਰਧਾਰਤ ਗਿਣਤੀ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ ਤਾਂ ਚੋਣ ਬਾਰੇ ਅੰਤਿਮ ਫ਼ੈਸਲਾ ਆਇਲਸੀਡਜ਼ ਮਿਸ਼ਨ ਤਹਿਤ ਗਠਿਤ ਜ਼ਿਲ੍ਹਾ ਕਾਰਜਕਾਰੀ ਕਮੇਟੀ ਵੱਲੋਂ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ 8 ਅਗਸਤ ਤੋਂ ਬਾਅਦ ਪ੍ਰਾਪਤ ਹੋਣ ਵਾਲੀ ਕਿਸੇ ਵੀ ਅਰਜ਼ੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਚਾਇਤੀ ਜ਼ਮੀਨ ’ਚੋਂ ਦਰੱਖਤਾਂ ਦੀ ਚੋਰੀ ਦੇ ਸੰਬੰਧ ’ਚ ਪੰਚਾਇਤ ਵਿਭਾਗ ਨੇ ਜਾਂਚ ਕਮੇਟੀ ਬਣਾਈ- ਬੀ.ਡੀ.ਪੀ.ਓ. ਅਗਲੀ ਖ਼ਬਰ ਸਿਟੀ ਹਸਪਤਾਲ ਹੁਸ਼ਿਆਰਪੁਰ ’ਚ ਮੁਫ਼ਤ ਜਾਂਚ ਕੈਂਪ 14 ਤੱਕ ਜਾਰੀ-ਡਾ. ਚੱਗਰ
Ad Position 24
No active advertisement