14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਰੇਲਵੇ ਵਿਭਾਗ ਵਲੋਂ ਉਖਾੜੀ ਸੜਕ ਦਾ ਮੁੜ ਨਿਰਮਾਣ ਨਾ ਹੋਣ ਕਾਰਨ ਚਾਰ ਪਿੰਡਾਂ ਦੇ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 20-02-2026
ਰਾਮਗੜ੍ਹ ਸੀਕਰੀ, 19 ਫਰਵਰੀ (ਕਟੋਚ)-ਨੰਗਲ ਡੈਮ-ਤਲਵਾੜਾ ਰੇਲ ਲਾਈਨ ਦੇ ਚੱਲ ਰਹੇ ਨਿਰਮਾਣ ਅਧੀਨ ਪਿੰਡ ਬਟਵਾੜਾ, ਅਮਰੋਹ ਵਿਖੇ ਓਵਰਬਿ੍ਜ ਬਣਾਉਣ ਲਈ ਪਿੰਡ ਧਰਮਪੁਰ ਦੇਵੀ ਅਤੇ ਹੋਰਨਾਂ ਪਿੰਡਾਂ ਨੂੰ ਜਾਂਦੀ ਸੰਪਰਕ ਸੜਕ ਨੂੰ ਰੇਲ ਵਿਭਾਗ ਵਲੋਂ ਕਰੀਬ ਇਕ ਡੇਢ ਸਾਲ ਪਹਿਲਾਂ ਉਖਾੜ ਦਿੱਤਾ ਗਿਆ ਸੀ, ਜਿਸ ਨੂੰ ਅਜੇ ਤੀਕ ਮੁੜ ਨਹੀਂ ਬਣਾਇਆ ਗਿਆ ਜਿਸ ਦੇ ਨਤੀਜ਼ਨ ਇਸ ਮਹੱਤਵਪੂਰਨ ਸੰਪਰਕ ਸੜਕ 'ਤੇ ਪੈਂਦੇ ਕਰੀਬ ਚਾਰ ਪਿੰਡਾਂ ਦੇ ਲੋਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਨ | ਇੱਥੇ ਇਹ ਦੱਸਣਯੋਗ ਹੈ ਕਿ ਸਬੰਧਿਤ ਵਿਭਾਗ ਵਲੋਂ ਰੇਲਵੇ ਓਵਰ ਬਿ੍ਜ ਬਣਾਉਣ ਲਈ ਇਸ ਸੜਕ ਨੂੰ ਉਖਾੜਿਆ ਗਿਆ ਸੀ, ਜੋ ਲੰਬੇ ਸਮੇਂ ਤੋਂ ਬਣ ਕੇ ਤਿਆਰ ਹੋ ਚੁੱਕਿਆ ਹੈ, ਬਾਵਜੂਦ ਇਸ ਦੇ ਇਸ ਸੜਕ ਦਾ ਮੁੜ ਨਿਰਮਾਣ ਨਹੀਂ ਕੀਤਾ ਜਾ ਰਿਹਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸੜਕ 'ਤੇ ਪਿੰਡ ਧਰਮਪੁਰ ਦੇਵੀ, ਬਟਵਾੜਾ, ਅਲੇਰਾ ਅਤੇ ਦੇਹਰੀਆ ਪੈਂਦੇ ਹਨ ਅਤੇ ਉਕਤ ਪਿੰਡਾਂ ਦੀ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ | ਉਕਤ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਇਸ ਿਲੰਕ ਸੜਕ ਦੀ ਮੁੜ ਮੁਰੰਮਤ ਤੇ ਨਿਰਮਾਣ ਬਿਨਾ ਦੇਰੀ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ |
Ad Position 22
No active advertisement
ਪਿਛਲੀ ਖ਼ਬਰ ਵਿਕਾਸ ਮੰਚ ਨੇ ਗੜ੍ਹਸ਼ੰਕਰ ਦੀਆਂ ਭਖਦੀਆਂ ਮੰਗਾਂ ਲਈ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਅਧਿਆਪਕ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਸੰਬੰਧੀ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ
Ad Position 24