14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪੰਜਾਬ ਗਰਾਮੀਣ ਬੈਂਕ ਸ਼ਾਖਾ ਐਮਾਂ ਮਾਂਗਟ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਨੂੰ ਇਨਵਰਟਰ ਸੈੱਟ ਅਤੇ ਪੱਖੇ ਭੇਟ

Ad Position 21
No active advertisement
ਅਜੀਤ ਡੈਸਕ 20-02-2026
ਐਮਾਂ ਮਾਂਗਟ, 19 ਫ਼ਰਵਰੀ (ਗੁਰਾਇਆ)-ਪੰਜਾਬ ਗਰਾਮੀਣ ਬੈਂਕ ਬਰਾਂਚ ਐਮਾਂ ਮਾਂਗਟ ਵਲੋਂ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐੱਸ.ਆਰ.) ਦੀ ਪਹਿਲਕਦਮੀ ਦੇ ਤਹਿਤ ਮੈਨੇਜਰ ਅਸ਼ਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਵਿਖੇ ਇੱਕ ਵਿੱਦਿਅਕ ਸਹਾਇਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਮੈਨੇਜਰ ਮੈਡਮ ਸਲਵਿੰਦਰ ਕੌਰ ਅਤੇ ਸੀ.ਐਸ.ਏ. ਆਸ਼ੂਤੋਸ਼ ਮਹਿਤਾ ਵੀ ਸਨ | ਇਸ ਸਮਾਗਮ ਦੌਰਾਨ, ਬੈਂਕ ਅਧਿਕਾਰੀਆਂ ਨੇ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਲਈ ਸਕੂਲ ਨੂੰ ਜ਼ਰੂਰੀ ਚੀਜ਼ਾਂ ਵੰਡੀਆਂ | ਬੈਂਕ ਨੇ ਸਕੂਲ ਨੂੰ ਇੱਕ ਇਨਵਰਟਰ ਸੈੱਟ ਅਤੇ ਦੋ ਛੱਤ ਵਾਲੇ ਪੱਖੇ ਭੇਟ ਕੀਤੇ | ਇਸ ਦੌਰਾਨ ਬੈਂਕ ਅਧਿਕਾਰੀਆਂ ਨੇ ਭਰਾਤਰੀ ਭਾਈਵਾਲੀ ਅਤੇ ਸਮਾਵੇਸ਼ੀ ਵਿਕਾਸ ਪ੍ਰਤੀ ਬੈਂਕ ਦੀ ਨਿਰੰਤਰ ਵਚਨਬੱਧਤਾ ਬਾਰੇ ਗੱਲ ਕੀਤੀ | ਸੀਨੀਅਰ ਮੈਨੇਜਰ ਪ੍ਰਵੀਨ ਯਾਦਵ ਹੋਰਾਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੀ ਸੇਵਾ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਮਨਜੀਤ ਕੌਰ ਨੇ ਆਉਣ ਵਾਲੇ ਗਰਮੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਬੈਂਕ ਵਲੋਂ ਸਕੂਲ ਨੂੰ ਭੇਟ ਵਜੋਂ ਇਨਵਰਟਰ ਅਤੇ ਪੱਖੇ ਦੇਣ ਲਈ ਬੈਂਕ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਬੈਂਕ ਅਧਿਕਾਰੀ, ਅਧਿਆਪਕ ਅਤੇ ਬੱਚੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਵਾਰਡ 34 'ਚ ਪਾਰਕ ਨਿਰਮਾਣ ਕਾਰਜ ਦੀ ਸ਼ੁਰੂਆਤ ਅਗਲੀ ਖ਼ਬਰ ਨਿਆਂ ਪ੍ਰਣਾਲੀ 'ਚ ਤੇਜ਼ੀ ਲਿਆਉਣ ਲਈ ਹੋਰ ਸਾਰਥਿਕ ਯਤਨ ਕਰਨ ਦੀ ਲੋੜ-ਜਸਟਿਸ ਮੀਨਾਕਸ਼ੀ ਆਈ. ਮਹਿਤਾ
Ad Position 24