26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਅੰਤਰਰਾਸ਼ਟਰੀ ਵਪਾਰ ਮੇਲੇ ’ਚ ਪੰਜਾਬ ਨੂੰ ਮਿਲਿਆ ਸੋਨ ਤਗਮਾ

ਅੰਤਰਰਾਸ਼ਟਰੀ ਵਪਾਰ ਮੇਲੇ ’ਚ ਪੰਜਾਬ ਨੂੰ ਮਿਲਿਆ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 27-11-2026

ਨਵੀਂ ਦਿੱਲੀ, 26 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਲੱਗੇ ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਇਸ ਵਾਰ ਪੰਜਾਬ ਮੰਡਪ ਨੂੰ ਵਧੀਆ ਥੀਮ ਪ੍ਰਤੀ ਸੋਨ ਤਗਮਾ ਮਿਲਿਆ ਹੈ। ਇਹ ਪੁਰਸਕਾਰ ਅਮਨਪ੍ਰੀਤ ਸਿੰਘ (ਪ੍ਰਸ਼ਾਸਕ), ਅਰਸ਼ਦੀਪ ਸਿੰਘ (ਪ੍ਰਸ਼ਾਸਕ) ਅਤੇ ਗੁਰਪ੍ਰੀਤ ਸਿੰਘ (ਡਿਪਟੀ ਪ੍ਰਸ਼ਾਸਕ) ਨੇ ਆਈ.ਟੀ.ਪੀ.ਓ. ਦੇ ਚੇਅਰਮੈਨ ਜਾਵੇਦ ਅਸ਼ਰਫ ਕੋਲੋਂ ਪ੍ਰਾਪਤ ਕੀਤਾ। ਵਰਨਣਯੋਗ ਹੈ ਕਿ ਪੰਜਾਬ ਦੇ ਮੰਡਪ ਵਿਚ ਮੇਲੇ ਦੇ ਸ਼ੁਰੂ ਵਿਚ ਹੀ ਦਰਸ਼ਕਾਂ ਦੀ ਲਗਾਤਾਰ ਆਵਾਜਾਈ ਬਣੀ ਰਹੀ ਅਤੇ ਦਰਸ਼ਕ ਇਸ ਥੀਮ ਦੀ ਪ੍ਰਸੰਸਾ ਵੀ ਕਰ ਰਹੇ ਸਨ। ਪੰਜਾਬ ਮੰਡਪ ਦੇ ਡਿਪਟੀ ਪ੍ਰਸ਼ਾਸਕ ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਪੰਜਾਬ ਦੇ ਥੀਮ ਬਾਰੇ ਇੱਥੇ ਆ ਰਹੇ ਦਰਸ਼ਕਾਂ ਨੂੰ ਰੋਜ਼ਾਨਾ ਜਾਣਕਾਰੀ ਦੇ ਰਹੇ ਸਨ। ਇਸ ਤੋਂ ਇਲਾਵਾ ਇਸ ਮੰਡਪ ਦੀ ਵਿਉਂਤਬੰਦੀ ਵੀ ਵਧੀਆ ਢੰਗ ਨਾਲ ਕੀਤੀ ਹੋਈ ਸੀ। ਖਾਸ ਕਰਕੇ ਪੰਜਾਬ ਦੀ ਖੀਰ ਦੀ ਖੂਬ ਚਰਚਾ ਰਹੀ। ਇਸ ਤੋਂ ਇਲਾਵਾ ਸਟਾਲਾਂ ’ਤੇ ਲੱਗੇ ਹੋਰ ਉਤਪਾਦਾਂ ਦੀ ਵੀ ਲੋਕ ਸ਼ਲਾਘਾ ਕਰ ਰਹੇ ਸਨ। ਵੱਖ-ਵੱਖ ਸਟਾਲਾਂ ’ਤੇ ਅਧਿਕਾਰੀ ਮੌਜੂਦ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਵਧੀਆ ਢੰਗ ਨਾਲ ਦੇ ਰਹੇ ਸਨ। ਇਸ ਮੰਡਪ ਦੇ ਮੁੱਖ ਪ੍ਰਵੇਸ਼ ਗੇਟਾਂ ’ਤੇ ਭੰਗੜੇ ਦੀ ਪੇਸ਼ਕਾਰੀ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਵਰਨਣਯੋਗ ਹੈ ਅੰਤਰਰਾਸ਼ਟਰੀ ਵਪਾਰ ਮੇਲਾ 13 ਨਵੰਬਰ ਤੋਂ ਸ਼ਰੂ ਹੋਇਆ ਸੀ ਅਤੇ 27 ਨਵੰਬਰ ਨੂੰ ਇਸ ਦੀ ਸਮਾਪਤੀ ਹੈ। ਇਸ ਦਿਨ ਪੰਜਾਬ ਦਿਵਸ ਵੀ ਮਨਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੇ ਗਾਇਕ, ਸ਼ਿਵਜੋਤ ਸਿੰਘ ਆਪਣੀ ਗਾਇਕੀ ਦੇ ਜੌਹਰ ਵਿਖਾਉਣਗੇ।

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ’ਚ ਵਿਰੋਧ ਮਾਰਚ ਅਗਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ
Ad Position 24