22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸੀ.ਜੀ.ਐਸ.ਟੀ. ਸੁਪਰਡੈਂਟ ਦੇ ਘਰੋਂ 1.86 ਕਰੋੜ ਦੀ ਨਕਦੀ ਅਤੇ ਗਹਿਣੇ ਜ਼ਬਤ

ਨਵੀਂ ਦਿੱਲੀ, 21 ਨਵੰਬਰ (ਪੀ.ਟੀ.ਆਈ.)-ਸੀ.ਬੀ.ਆਈ. ਨੇ ਹਾਲ ਹੀ ਵਿਚ ਰਿਸ਼ਵਤਖੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਕੇਂਦਰੀ ਵਸਤੂ ਅਤੇ ਸੇਵਾ ਕਰ (ਸੀ.ਜੀ.ਐਸ.ਟੀ.) ਦੇ ਇੱਕ ਸੁਪਰਡੈਂਟ ਦੇ ਘਰ ਤਲਾਸ਼ੀ ਦੌਰਾਨ ਲਗਭਗ 1.86 ਕਰੋੜ ਰੁਪਏ ਦੀ ਨਕਦੀ, ਵਿਦੇਸ਼ੀ ਮੁਦਰਾ, ਸੋਨਾ ਅਤੇ ਚਾਂਦੀ ਜ਼ਬਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੀ.ਬੀ.ਆਈ. ਨੇ ਪੰਚਕੂਲਾ ਵਿਚ ਤਾਇਨਾਤ ਇਸ ਅਧਿਕਾਰੀ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਬੀਤੇ ਦਿਨ 19 ...

Ad Position 21
No active advertisement
ਅਜੀਤ ਡੈਸਕ 22-11-2026

ਨਵੀਂ ਦਿੱਲੀ, 21 ਨਵੰਬਰ (ਪੀ.ਟੀ.ਆਈ.)-ਸੀ.ਬੀ.ਆਈ. ਨੇ ਹਾਲ ਹੀ ਵਿਚ ਰਿਸ਼ਵਤਖੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਕੇਂਦਰੀ ਵਸਤੂ ਅਤੇ ਸੇਵਾ ਕਰ (ਸੀ.ਜੀ.ਐਸ.ਟੀ.) ਦੇ ਇੱਕ ਸੁਪਰਡੈਂਟ ਦੇ ਘਰ ਤਲਾਸ਼ੀ ਦੌਰਾਨ ਲਗਭਗ 1.86 ਕਰੋੜ ਰੁਪਏ ਦੀ ਨਕਦੀ, ਵਿਦੇਸ਼ੀ ਮੁਦਰਾ, ਸੋਨਾ ਅਤੇ ਚਾਂਦੀ ਜ਼ਬਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੀ.ਬੀ.ਆਈ. ਨੇ ਪੰਚਕੂਲਾ ਵਿਚ ਤਾਇਨਾਤ ਇਸ ਅਧਿਕਾਰੀ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਬੀਤੇ  ਦਿਨ 19 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਕਾਰਵਾਈ ਵੀਰਵਾਰ ਨੂੰ ਉਸ ਵਿਰੁੱਧ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਕੀਤੀ ਗਈ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਉਸਨੇ ਇੱਕ ਨਿੱਜੀ ਫਰਮ ਦੇ ਖ਼ਿਲਾਫ਼ ਜੀ.ਐਸ.ਟੀ. ਕਾਰਵਾਈ ਦੌਰਾਨ ਗੈਰ-ਵਾਜਬ ਲਾਭ ਪਹੁੰਚਾਉਣ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ। ਸੀ.ਬੀ.ਆਈ. ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਦੇ ਟਿਕਾਣਿਆਂ ’ਤੇ ਕੀਤੀ ਗਈ ਤਲਾਸ਼ੀ ਦੌਰਾਨ 24.29 ਲੱਖ ਰੁਪਏ ਦੀ ਭਾਰਤੀ ਕਰੰਸੀ, ਲਗਭਗ 15.65 ਲੱਖ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਅਤੇ ਸੋਨੇ ਦੇ ਗਹਿਣੇ, ਸੋਨੇ ਦੀਆਂ ਇੱਟਾਂ ਤੇ ਚਾਂਦੀ ਬਰਾਮਦ ਹੋਈ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 1.46 ਕਰੋੜ ਰੁਪਏ ਹੈ। ਬਿਆਨ ਵਿਚ ਕਿਹਾ ਗਿਆ ਕਿ ਬਰਾਮਦ ਕੀਤੀਆਂ ਗਈਆਂ ਚੀਜ਼ਾਂ ਦੀ ਕੁੱਲ ਕੀਮਤ ਲਗਭਗ 1.86 ਕਰੋੜ ਰੁਪਏ ਹੈ।

Ad Position 22
No active advertisement
ਪਿਛਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ ’ਚ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਅਗਲੀ ਖ਼ਬਰ ਭਾਰਤੀ ਜਥਾ ਏਮਨਾਬਾਦ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਨਹੀਂ ਕਰ ਸਕੇਗਾ ਦਰਸ਼ਨ
Ad Position 24