19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅੱਜ ਡਿਬਰੂਗੜ੍ਹ ਤੋਂ ਪੁੱਜੇਗੀ ਪੁਲਿਸ

ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅੱਜ ਡਿਬਰੂਗੜ੍ਹ ਤੋਂ ਪੁੱਜੇਗੀ ਪੁਲਿਸ

Ad Position 21
No active advertisement
ਅਜੀਤ ਡੈਸਕ 20-11-2026

ਪਰਿਵਾਰ ਨੇ ਆਉਣ ਜਾਣ ਦੇ ਖਰਚੇ ਲਈ ਜਮ੍ਹਾਂ ਕਰਵਾਏ 10 ਲੱਖ ਰੁਪਏ 

ਅੰਮ੍ਰਿਤਸਰ/ ਅਜਨਾਲਾ, 19 ਨਵੰਬਰ (ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਹਵਾਈ ਜਹਾਜ਼ ਰਾਹੀਂ ਅਸਾਮ ਦੇ ਡਿਬਰੂਗਡ਼੍ਹ ਤੋਂ ਭਲਕੇ 20 ਨਵੰਬਰ ਨੂੰ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ, ਜੋ ਪਰਸੋਂ 21 ਨਵੰਬਰ ਨੂੰ ਤਿੰਨ ਘੰਟਿਆਂ ਲਈ ਮਿਲੀ ਹਿਰਾਸਤੀ ਪੈਰੋਲ ’ਤੇ ਆਪਣੀ ਦਾਦੀ ਦੇ ਅੰਤਿਮ ਸੰਸਕਾਰ ’ਚ ਸ਼ਾਮਿਲ ਹੋਣ ਲਈ ਇਥੇ ਪੁੱਜ ਰਿਹਾ ਹੈ । ਮਿਲੇ ਵੇਰਵਿਆਂ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਅੱਧੀ ਦਰਜ਼ਨ ਮੁਲਾਜ਼ਮਾਂ ਦੀ ਟੀਮ ਜਿਸ ਦੀ ਅਗਵਾਈ ਇਕ ਡੀ.ਐੱਸ.ਪੀ. ਪੱਧਰ ਦਾ ਅਧਿਕਾਰੀ ਕਰ ਰਿਹਾ ਹੈ ਅੱਜ ਹਵਾਈ ਜਹਾਜ਼ ਰਾਹੀਂ ਡਿਬਰੂਗਡ਼੍ਹ ਆਸਾਮ ਪੁੱਜ ਗਈ ਹੈ ਜੋ ਉਸਨੂੂੰ ਲੈ ਕੇ ਭਲਕੇ ਸ਼ਾਮ ਵੇਲੇ ਇਥੇ ਪੁੱਜ ਜਾਵੇਗੀ । ਇਸ ਦੇ ਨਾਲ ਹੀ ਪਿੰਡ ਜੱਲੂਪੁਰ ਖੇੜਾ ਅੰਮ੍ਰਿਤਸਰ ਜਿਥੇ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ ਵਿਖੇ ਵੀ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾ ਰਹੇ ਹਨ । ਵਕੀਲ ਕਰਨਵੀਰ ਸਿੰਘ ਪੰਨੂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨਿੱਜੀ ਖਰਚੇ ’ਤੇ ਇਥੇ ਪੁੱਜੇਗਾ, ਜਿਸ ਦੇ ਆਉਣ ਜਾਣ ਦੇ ਖਰਚੇ ਲਈ ਪਰਿਵਾਰ ਵਲੋਂ ਸਰਕਾਰੀ ਖਾਤੇ ’ਚ 10 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਹਨ । ਇਸ ਵਿਚ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਦੀਆਂ ਹਵਾਈ ਟਿਕਟਾਂ ਵੀ ਸ਼ਾਮਿਲ ਹੋਣਗੀਆਂ, ਜੋ ਉਸਨੂੰ ਲੈ ਕੇ ਇਥੇ ਪੁੱਜ ਰਹੇ ਹਨ । ਇਹ ਵੀ ਦੱਸਣਯੋਗ ਹੈ ਕਿ ਇਸਦੇ ਨਾਲ ਹੀ ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਤੇ ਭੂਆ ਦੇ ਪੁੱਤਰ ਸੁਖਮਨਜੀਤ ਸਿੰਘ ਨੂੰ ਵੀ ਸਸਕਾਰ ’ਚ ਸ਼ਾਮਿਲ ਹੋਣ ਲਈ ਪੈਰੋਲ ’ਤੇ ਲਿਆਂਦਾ ਜਾ ਰਿਹਾ ਹੈ । ਅਦਾਲਤ ਵਲੋਂ ਪਹਿਲਾਂ ਹੀ ਇਹ ਸਪੱਸ਼ਟ ਆਦੇਸ਼ ਹਨ ਕਿ ਜੇਕਰ ਅੰਮ੍ਰਿਤਪਾਲ ਸਿੰਘ ਜਾਂ ਹੋਰਾਂ ਦੇ ਅੰਤਿਮ ਸੰਸਕਾਰ ਮੌਕੇ ਸ਼ਾਮਿਲ ਹੋਣ ਨਾਲ ਕਿਸੇ ਤਰ੍ਹਾਂ ਨਾਲ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਹੋਵੇ ਤਾਂ ਪੁਲਿਸ ਬਿਨ੍ਹਾ ਕਿਸੇ ਦੇਰੀ ਤੋਂ ਊਨ੍ਹਾਂ ਨੂੰ ਅੰਤਿਮ ਸੰਸਕਾਰ ਵਾਲੀ ਥਾਂ ਤੋਂ ਵਾਪਸ ਲਿਜਾ ਸਕਦੀ ਹੈ। 

 

Ad Position 22
No active advertisement
ਪਿਛਲੀ ਖ਼ਬਰ ਪੀ.ਸੀ.ਐਸ. ਭਰਤੀ ਪ੍ਰਕਿਰਿਆ ’ਤੇ ਹਾਈ ਕੋਰਟ ਦੀ ਅੰਤਰਿਮ ਰੋਕ ਅਗਲੀ ਖ਼ਬਰ ਸੰਤ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਸਿੱਖ ਕੌਮ ਤੇ ਸਮਾਜ ਨੂੰ ਵੱਡੀ ਦੇਣ-ਸੰਤ ਸਮਾਜ
Ad Position 24