19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬਲੋਚਿਸਤਾਨ ’ਚ ਸੁਰੱਖਿਆ ਹਾਲਾਤ ਤਣਾਅਪੂਰਨ

ਬਲੋਚਿਸਤਾਨ ’ਚ ਸੁਰੱਖਿਆ ਹਾਲਾਤ ਤਣਾਅਪੂਰਨ

Ad Position 21
No active advertisement
ਅਜੀਤ ਡੈਸਕ 20-11-2026

ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)-ਬਲੋਚਿਸਤਾਨ ’ਚ ਸੁਰੱਖਿਆ ਸਥਿਤੀ ਲਗਾਤਾਰ ਤਣਾਅਪੂਰਨ ਬਣੀ ਹੋਈ ਹੈ । ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਿਛਲੇ ਕੁਝ ਦਿਨਾਂ ਦੌਰਾਨ 44 ਹਮਲੇ ਕਰ ਕੇ ਪਾਕਿਸਤਾਨੀ ਸੁਰੱਖਿਆ ਬਲਾਂ ਦੇ ਘੱਟੋ-ਘੱਟ 38 ਮੁਲਾਜ਼ਮਾਂ ਨੂੰ ਮਾਰ ਦਿੱਤਾ ਹੈ। ਦੂਜੇ ਪਾਸੇ, ਪਾਕਿਸਤਾਨੀ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਸੱਯਦ ਆਸਿਮ ਮੁਨੀਰ ਨੇ ਬਲੋਚਿਸਤਾਨ ਦੇ ਤੁਰਬਤ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਅਤੇ ਫ਼ੌਜੀ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੂੰ ਅੱਤਵਾਦ ਵਿਰੋਧੀ ਮੁਹਿੰਮਾਂ ਬਾਰੇ ਵੀ ਜਾਣਕਾਰੀ  ਦਿੱਤੀ ਗਈ। ਬੀ. ਐੱਲ. ਏ. ਦੇ ਬੁਲਾਰੇ ਜੀਯੰਦ ਬਲੋਚ ਅਨੁਸਾਰ, ਸੰਗਠਨ ਨੇ ਕਲਾਤ, ਮਸਤੁੰਗ, ਲਾਸਬੇਲਾ, ਤੁਰਬਤ, ਖੁਜ਼ਦਾਰ, ਕੋਇਟਾ, ਨੁਸ਼ਕੀ ਤੇ ਪੰਜਗੁਰ ਸਮੇਤ ਕਈ ਇਲਾਕਿਆਂ ’ਚ ਫ਼ੌਜੀ ਕੈਂਪਾਂ, ਕਾਫ਼ਲਿਆਂ ਅਤੇ ਸੀ. ਪੀ. ਈ. ਸੀ. ਪ੍ਰਾਜੈਕਟਾਂ ਨੂੰ ਨਿਸ਼ਾਨਾ ਬਣਾਇਆ। ਸੰਗਠਨ ਨੇ ਦਾਅਵਾ ਕੀਤਾ ਕਿ ਡਰੋਨ ਹਮਲੇ ’ਚ ਮੇਜਰ ਉਮਰ ਮਿਨਹਾਸ ਤੇ ਹੌਲਦਾਰ ਅਦਨਾਨ ਮਾਰੇ ਗਏ। ਇਸ ਤੋਂ ਇਲਾਵਾ ਤੇਜਾਬਨ ’ਚ ਇਕ ਪੁਲ ਤਬਾਹ ਕਰਨ ਅਤੇ ਕੋਇਟਾ-ਤਾਫ਼ਤਾਨ ਹਾਈਵੇਅ ’ਤੇ 9 ਵਪਾਰਕ ਵਾਹਨਾਂ ’ਤੇ ਕਬਜ਼ਾ ਕਰਨ ਦੀ ਗੱਲ ਵੀ ਕਹੀ ਗਈ ਹੈ । ਬੀ. ਐੱਲ. ਏ. ਨੇ ਆਪਣੇ ਪੰਜ ਲੜਾਕਿਆਂ ਦੀ ਮੌਤ ਦੀ ਪੁਸ਼ਟੀ ਵੀ ਕੀਤੀ ਹੈ। 

Ad Position 22
No active advertisement
ਪਿਛਲੀ ਖ਼ਬਰ ਭਾਰਤ ਹੁਣ ਇੱਕ ਖੁਸ਼ਹਾਲ ਦੇਸ਼, ਪਰ ਸਵੱਛਤਾ ’ਚ ਇਸਦਾ ਪ੍ਰਦਰਸ਼ਨ ਮਾੜਾ- ਸੁਪਰੀਮ ਕੋਰਟ ਅਗਲੀ ਖ਼ਬਰ ਬੱਲੋਪੁਰ ਵਿਖੇ ਦੋ ਸਾਲਾ ਮਾਸੂਮ ਬੱਚੇ ਦੇ ਕਤਲ ਦੀ ਗੁੱਥੀ ਸੁਲਝੀ , ਗੁਆਂਢ ’ ਚ ਰਹਿਣ ਵਾਲੀ ਮਹਿਲਾ ਗ੍ਰਿਫ਼ਤਾਰ
Ad Position 24