18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਰੱਖਿਆ ਮੰਤਰਾਲੇ ਵਲੋਂ 1,976 ਕਰੋੜ ਰੁਪਏ ਦਾ ਕਰਾਰ

ਰੱਖਿਆ ਮੰਤਰਾਲੇ ਵਲੋਂ 1,976 ਕਰੋੜ ਰੁਪਏ ਦਾ ਕਰਾਰ

Ad Position 21
No active advertisement
ਅਜੀਤ ਡੈਸਕ 19-11-2026

ਨਵੀਂ ਦਿੱਲੀ, 18 ਨਵੰਬਰ (ਪੀ. ਟੀ. ਆਈ.)-ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਭਾਰਤੀ ਜਲ ਸੈਨਾ ਦੀ ਬਰਾਕ ਪੁਆਇੰਟ ਡਿਫੈਂਸ ਮਿਜ਼ਾਈਲ ਪ੍ਰਣਾਲੀ ਦੇ ਅੱਪਗ੍ਰੇਡ ਅਤੇ ਪੁਰਾਣੇ ਹੋ ਚੁੱਕੇ ਉਪਕਰਨਾਂ ਨੂੰ ਬਦਲਣ ਲਈ ਇਜ਼ਰਾਈਲ ਏਅਰੋਸਪੇਸ ਇੰਡਸਟਰੀਜ਼ ਨਾਲ ਲਗਭਗ 1,976 ਕਰੋੜ ਰੁਪਏ ਦਾ ਕਰਾਰ ਕੀਤਾ ਹੈ । ਇਸ ਪ੍ਰਣਾਲੀ ਦੇ ਅੱਪਗ੍ਰੇਡ ਹੋਣ ਨਾਲ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਦੀ ਹਵਾਈ ਰੱਖਿਆ ਸਮਰੱਥਾ ਹੋਰ ਮਜ਼ਬੂਤ ਹੋਵੇਗੀ ਤੇ ਇਸ ਦੀ ਮਾਰਕ ਸਮਰਥਾ ਵਿਚ ਵੀ ਵਾਧਾ ਹੋਵੇਗਾ। ਅਧਿਕਾਰੀਆਂ ਅਨੁਸਾਰ, ਇਸ ਕਰਾਰ ਤਹਿਤ ਮਿਜ਼ਾਈਲ ਪ੍ਰਣਾਲੀ ਦੇ ਹਾਰਡਵੇਅਰ ਤੇ ਸਾਫਟਵੇਅਰ ਦਾ ਵਿਆਪਕ ਪੱਧਰ ’ਤੇ ਅੱਪਗ੍ਰੇਡ ਕੀਤਾ ਜਾਵੇਗਾ । ਰੱਖਿਆ ਮੰਤਰਾਲੇ ਤੇ ਇਜ਼ਰਾਈਲ ਏਅਰੋਸਪੇਸ ਇੰਡਸਟਰੀਜ਼ ਵਿਚਾਲੇ 1,976.40 ਕਰੋੜ ਰੁਪਏ ਦਾ ਇਹ ਕਰਾਰ ‘ਹੋਰ ਪੂੰਜੀ ਖਰੀਦ ਪ੍ਰਕਿਰਿਆ’ ਤਹਿਤ 18 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਕੀਤਾ ਗਿਆ । ਇਸ ਮੌਕੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੀ ਮੌਜੂਦ ਸਨ । 

Ad Position 22
No active advertisement
ਪਿਛਲੀ ਖ਼ਬਰ ਭਾਰਤ ਆਰਥਿਕ ਤਬਾਹੀ ਦੇ ਕੰਢੇ ’ਤੇ, ਭਾਰੀ ਬੇਰੁਜ਼ਗਾਰੀ ਦਾ ਕਰ ਰਿਹੈ ਸਾਹਮਣਾ-ਰਾਹੁਲ ਗਾਂਧੀ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਸੀ. ਜੇ. ਪੀ. , ਕਾਂਗਰਸ, ‘ਆਪ’ ਅਤੇ ਏ. ਆਈ. ਐਸ. ਏ. ਨੂੰ ਨੋਟਿਸ
Ad Position 24