18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਆਜ਼ਮ ਖ਼ਾਨ ਜੇਲ੍ਹ ਤੋਂ ਰਿਹਾਅ

ਆਜ਼ਮ ਖ਼ਾਨ ਜੇਲ੍ਹ ਤੋਂ ਰਿਹਾਅ

Ad Position 21
No active advertisement
ਅਜੀਤ ਡੈਸਕ 19-11-2026

ਗਾਜ਼ੀਆਬਾਦ, 18 ਨਵੰਬਰ (ਯੂ. ਐੱਨ. ਆਈ.)-ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਮੁਹੰਮਦ ਆਜ਼ਮ ਖ਼ਾਨ ਨੂੰ ਬੁੱਧਵਾਰ ਸ਼ਾਮ ਕਰੀਬ 11 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ । ਉਨ੍ਹਾਂ ਦੇ ਦੋਵੇਂ ਪੁੱਤਰ ਅਦੀਬ ਤੇ ਅਬਦੁੱਲਾ ਉਨ੍ਹਾਂ ਨੂੰ ਲੈਣ ਲਈ ਡਾਸਨਾ ਜੇਲ੍ਹ ਦੇ ਬਾਹਰ ਪਹੁੰਚੇ । ਇਸ ਤੋਂ ਪਹਿਲਾਂ ਅੱਜ ਸ਼ਾਮ ਕਰੀਬ 4:30 ਵਜੇ ਆਜ਼ਮ ਖ਼ਾਨ ਦੀ ਰਿਹਾਈ ਦਾ ਵਾਰੰਟ ਡਾਸਨਾ ਜੇਲ੍ਹ ਪਹੁੰਚਿਆ ਸੀ । ਜੇਲ੍ਹ ਪ੍ਰਸ਼ਾਸਨ ਵਲੋਂ ਕਾਗਜ਼ੀ ਕਾਰਵਾਈ ਪੂਰੀ ਕੀਤੇ ਜਾਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ । ਆਜ਼ਮ ਖ਼ਾਨ ਦੀ ਰਿਹਾਈ ਦੀ ਖ਼ਬਰ ਮਿਲਦਿਆਂ ਹੀ ਜੇਲ੍ਹ ਦੇ ਬਾਹਰ 500 ਤੋਂ ਵੱਧ ਸਮਰਥਕ ਇਕੱਠੇ ਹੋ ਗਏ । ਉਨ੍ਹਾਂ ਦੀ ਮੂੰਹ ਬੋਲੀ ਧੀ ਏਕਤਾ ਕੌਸ਼ਿਕ ਵੀ ਜੇਲ੍ਹ ਪਹੁੰਚੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਆਜ਼ਮ ਖ਼ਾਨ ਰਾਮਪੁਰ ਜੇਲ੍ਹ ਤੋਂ ਬਾਹਰ ਆਏ ਸਨ ਪਰ ਉਸੇ ਸਮੇਂ ਈ.ਡੀ. ਨੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੂੰ ਡਾਸਨਾ ਜੇਲ੍ਹ ਵਿਚ ਰੱਖਿਆ ਗਿਆ ਸੀ ।

Ad Position 22
No active advertisement
ਪਿਛਲੀ ਖ਼ਬਰ ਗੁਜਰਾਤ ਰਾਹੀਂ ਆ ਰਹੇ ਨਸ਼ੇ ਨੂੰ ਰੋਕਣ ਲਈ ਭਾਜਪਾ ਨੇ ਕੀ ਕਦਮ ਚੁੱਕੇ-ਬਲਤੇਜ ਪੰਨੂ ਅਗਲੀ ਖ਼ਬਰ ਪਾਕਿ ’ਚ ਬਣਾਏ ਜਾਣਗੇ 14 ਸੂਬੇ, ਇਸਲਾਮਾਬਾਦ ਨੂੰ ਦਿੱਤਾ ਜਾਵੇਗਾ ਵੱਖਰੇ ਸੂਬੇ ਦਾ ਦਰਜਾ-ਯੋਜਨਾ ਮੰਤਰੀ
Ad Position 24