18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮਨੀਪੁਰ ਵਿਚ ਫ਼ੌਜ ਦੀ ਗੱਡੀ ਦਰਿਆ ਵਿਚ ਡਿੱਗੀ-ਕੈਪਟਨ ਦੀ ਮੌਤ, 3 ਜਵਾਨ ਜ਼ਖ਼ਮੀ

ਮਨੀਪੁਰ ਵਿਚ ਫ਼ੌਜ ਦੀ ਗੱਡੀ ਦਰਿਆ ਵਿਚ ਡਿੱਗੀ-ਕੈਪਟਨ ਦੀ ਮੌਤ, 3 ਜਵਾਨ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 19-11-2026

ਇੰਫਾਲ, 18 ਨਵੰਬਰ (ਯੂ. ਐਨ. ਆਈ.)-ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਵਿਚ ਅੱਜ ਲਮਲਾਈ ਚੱਲੂ ਵਿਖੇ 8ਵੀਂ ਬਿਹਾਰ ਰੈਜੀਮੈਂਟ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇਕ ਬਖਤਰਬੰਦ ਫ਼ੌਜ ਗੱਡੀ ਇਟਾਮ ਦਰਿਆ ਵਿਚ ਡਿੱਗ ਗਈ। ਇਸ ਹਾਦਸੇ ਵਿਚ ਫ਼ੌਜ ਦੇ ਇਕ ਕੈਪਟਨ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਫ਼ੌਜ ਦੇ ਚਾਰ ਜਵਾਨਾਂ ਨੂੰ ਲੈ ਕੇ ਜਾ ਰਹੀ ਗੱਡੀ ਦਰਿਆ ਵਿਚ ਜਾ ਡਿੱਗੀ। ਮ੍ਰਿਤਕ ਅਧਿਕਾਰੀ ਦੀ ਪਛਾਣ 29 ਸਾਲਾ ਕੈਪਟਨ ਹਨੂੰਮਾਨ ਰਾਮ ਵਜੋਂ ਹੋਈ ਹੈ, ਜਦੋਂਕਿ ਜ਼ਖ਼ਮੀ ਹੋਏ ਤਿੰਨ ਜਵਾਨਾਂ ਦੀ ਪਛਾਣ ਸਿਪਾਹੀ ਮਾਲੀ ਜਯੇਸ਼ ਹਿੰਮਤ, ਸਿਪਾਹੀ ਰਾਕੇਸ਼ ਸਰਪਾਟੇ ਅਤੇ ਅਖਿਲੇਸ਼ ਕੁਮਾਰ ਸ਼ਾਹ ਵਜੋਂ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਹਵਾਈ ਅੱਡੇ ’ਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਨਿੱਘਾ ਸਵਾਗਤ ਅਗਲੀ ਖ਼ਬਰ ‘ ਆਪ’ ਸੰਗਠਨ ਕਰਤਾਰਪੁਰ ਵਲੋਂ 26 ਦੀ ਰੈਲੀ ਸੰਬੰਧੀ ਮੀਟਿੰਗ
Ad Position 24