ਭੁਬਨੇਸ਼ਵਰ, 25 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਜੰਗਾਂ ਕੇਵਲ ਰਵਾਇਤੀ ਤਰੀਕਿਆਂ ਨਾਲ ਹੀ ਨਹੀਂ ਲੜੀਆਂ ਜਾਂਦੀਆਂ, ਬਲ ਕਿ ਅਰਥਵਿਵਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਵੀ ਲੜੀਆਂ ਜਾਂਦੀਆਂ ਹਨ। ਉਨ੍ਹਾਂ ਭਾਰਤ ਦੀ ਬੈਂਕਿੰਗ ਪ੍ਰਣਾਲੀ ਨੂੰ ‘ਸਾਈਬਰ ਅੱਤਵਾਦੀਆਂ’ ਤੋਂ ਬਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਥੇ ਭਾਰਤੀ ਰਿਜ਼ਰਵ ਬੈਂਕ ਦੇ 169 ਕਰੋੜ ਰੁਪਏ ਦੇ ਡਾਟਾ ਸੈਂਟਰ ਤੇ ਸਾਈਬਰ ਸੁਰੱਖਿਆ ਸਿਖਲਾਈ ਸੰਸਥਾ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਹੂਲਤਾਂ ਨਾਲ ਓਡੀਸ਼ਾ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਲਾਭ ਮਿਲੇਗਾ। ਮੋਦੀ ਨੇ ਕਿਹਾ ਕਿ ਸਾਡੇ ਲਈ ਵਿਕਾਸ ਦਾ ਅਰਥ ਹੈ, ਭਾਰਤ ਦਾ ਸੰਤੁਲਿਤ ਵਿਕਾਸ ਅਤੇ ਪਿੰਡਾਂ ਤੇ ਛੋਟੇ ਸ਼ਹਿਰਾਂ ਲਈ ਨਵੇਂ ਮੌਕੇ ਪੈਦਾ ਕਰਨਾ। ਉਨ੍ਹਾਂ ਕਿਹਾ ਕਿ ਭਾਰਤ ਦਾ ਬੈਂਕਿੰਗ ਖੇਤਰ ਹੁਣ ਦੁਨੀਆ ਦੇ ਸਭ ਤੋਂ ਕੁਸ਼ਲ ਖੇਤਰਾਂ ’ਚੋਂ ਇਕ ਹੈ, ਜਿਥੇ ਲੋਕਾਂ ਨੂੰ 24 ਘੰਟੇ ਬੈਂਕਿੰਗ ਸੇਵਾਵਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਛੋਟੇ ਉਦਮੀਆਂ, ਰਵਾਇਤੀ ਕਾਰੀਗਰਾਂ, ਸੜਕ ਕਿਨਾਰੇ ਸਾਮਾਨ ਵੇਚਣ ਵਾਲਿਆਂ ਤੇ ਅਸੰਗਠਿਤ ਖੇਤਰ ਦੇ ਕਾਮਿਆਂ ਨੂੰ ਪਹਿਲੀ ਵਾਰ ਰਸਮੀ ਬੈਂਕਿੰਗ ਸੇਵਾਵਾਂ ਦਾ ਲਾਭ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਸ਼ਾਸਨ ਦੌਰਾਨ ਬੈਂਕਿੰਗ ਸਹੂਲਤਾਂ ਸਿਰਫ਼ ਕੁਝ ਅਮੀਰ ਅਤੇ ਪ੍ਰਭਾਵਸ਼ਾਲੀ ਲੋਕਾਂ ਤੱਕ ਹੀ ਸੀਮਤ ਸਨ ਤੇ ਉਨ੍ਹਾਂ ਨੂੰ ਆਸਾਨੀ ਨਾਲ ਕਰਜ਼ੇ ਮਿਲ ਜਾਂਦੇ ਸਨ, ਜਦੋਂ ਕਿ ਗਰੀਬਾਂ, ਮੱਧ ਵਰਗ ਅਤੇ ਔਰਤਾਂ ਨੂੰ ਅਜਿਹੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ਸੀ। ਹਾਲਾਂਕਿ, 2014 ਤੋਂ ਬਾਅਦ ਹਾਲਾਤ ਬਦਲ ਗਏ ਕਿਉਂਕਿ ਅਸੀਂ ਇਕ ਸੰਤੁਲਿਤ ਪਹੁੰਚ ਅਪਣਾਈ। ਪਹਿਲਾਂ ਆਮ ਲੋਕਾਂ ਲਈ ਡੈਬਿਟ ਅਤੇ ਕ੍ਰੈਡਿਟ ਕਾਰਡ ਇਕ ਐਸ਼ੋ-ਆਰਾਮ ਦੀ ਚੀਜ਼ ਹੁੰਦੇ ਸਨ, ਪਰ ਹੁਣ ਇਹ ਸਾਰਿਆਂ ਲਈ ਉਪਲਬਧ ਹਨ। ਉਨ੍ਹਾਂ ਕਿਹਾ ਕਿ ਪਿਛਲਾ ਦਹਾਕਾ ਬੈਂਕਿੰਗ ਸੇਵਾਵਾਂ ਨੂੰ ਉਨ੍ਹਾਂ ਲੋਕਾਂ ਤੱਕ ਪਹੁੰਚਾਉਣ ਬਾਰੇ ਸੀ ਜੋ ਇਨ੍ਹਾਂ ਤੋਂ ਵਾਂਝੇ ਸਨ ਅਤੇ ਆਉਣ ਵਾਲਾ ਦਹਾਕਾ ਬੈਂਕਿੰਗ ਨੂੰ ਹੋਰ ਵਧੇਰੇ ਕੁਸ਼ਲ ਅਤੇ ਭਰੋਸੇਮੰਦ ਬਣਾਉਣ ਬਾਰੇ ਹੈ।
ਅਰਥਵਿਵਸਥਾਵਾਂ ’ਤੇ ਹਮਲੇ ਕਰਕੇ ਜੰਗਾਂ ਲੜੀਆਂ ਜਾ ਰਹੀਆਂ ਹਨ-ਮੋਦੀ
ਕਿਹਾ, ਬੈਂਕਿੰਗ ਖੇਤਰ ਨੂੰ ‘ਸਾਈਬਰ ਅੱਤਵਾਦੀਆਂ’ ਤੋਂ ਬਚਾਉਣ ਦੀ ਲੋੜ ਭੁਬਨੇਸ਼ਵਰ, 25 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਜੰਗਾਂ ਕੇਵਲ ਰਵਾਇਤੀ ਤਰੀਕਿਆਂ ਨਾਲ ਹੀ ਨਹੀਂ ਲੜੀਆਂ ਜਾਂਦੀਆਂ, ਬਲ ਕਿ ਅਰਥਵਿਵਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਵੀ ਲੜੀਆਂ ਜਾਂਦੀਆਂ ਹਨ। ਉਨ੍ਹਾਂ ਭਾਰਤ ਦੀ ਬੈਂਕਿੰਗ ਪ੍ਰਣਾਲੀ ...
ਅਜੀਤ ਡੈਸਕ
26-10-2026