07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਹੋਣਗੇ ਅਗਲੇ ਹਵਾਈ ਫ਼ੌਜ ਮੁਖੀ

ਨਵੀਂ ਦਿੱਲੀ, 6 ਅਕਤੂਬਰ (ਪੀ. ਟੀ. ਆਈ.)-ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਮੌਜੂਦਾ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਦੀ ਥਾਂ ਲੈਣਗੇ। ਆਪਣੀ ਰਣਨੀਤਕ ਯੋਜਨਾਬੰਦੀ ....

Ad Position 21
No active advertisement
ਅਜੀਤ ਡੈਸਕ 07-10-2026

ਨਵੀਂ ਦਿੱਲੀ, 6 ਅਕਤੂਬਰ (ਪੀ. ਟੀ. ਆਈ.)-ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਮੌਜੂਦਾ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਦੀ ਥਾਂ ਲੈਣਗੇ। ਆਪਣੀ ਰਣਨੀਤਕ ਯੋਜਨਾਬੰਦੀ ਲਈ ਜਾਣੇ ਜਾਂਦੇ ਦੀਕਸ਼ਿਤ ਇਸ ਸਮੇਂ ਫੋਰਸ ਦੇ ਉਪ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਸਰਕਾਰ ਨੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ 31 ਅਕਤੂਬਰ ਦੀ ਦੁਪਹਿਰ ਤੋਂ ਏਅਰ ਚੀਫ ਮਾਰਸ਼ਲ ਦੇ ਰੈਂਕ ’ਤੇ 29ਵੇਂ ਹਵਾਈ ਸੈਨਾ ਮੁਖੀ ਵਜੋਂ ਨਿਯੁਕਤ ਕੀਤਾ ਹੈ। ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ 31 ਅਕਤੂਬਰ ਨੂੰ ਸੇਵਾਮੁਕਤ ਹੋਣਗੇ। ਇਕ ਟੈਸਟ ਪਾਇਲਟ ਤੇ ਯੋਗ ਫਲਾਇੰਗ ਇੰਸਟ੍ਰਕਟਰ, ਦੀਕਸ਼ਿਤ ਕੋਲ 3,500 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਹੈ ਤੇ ਉਸਨੇ ਮਿਰਾਜ-2000, ਮਿਗ ਵੇਰੀਐਂਟ, ਜੈਗੁਆਰ, ਐਨ-32, ਆਈ.ਐਲ.-78, ਹਾਕ ਤੇ ਤੇਜਸ ਸਮੇਤ ਕਈ ਤਰ੍ਹਾਂ ਦੇ ਜਹਾਜ਼ ਉਡਾਏ ਹਨ।

Ad Position 22
No active advertisement
ਪਿਛਲੀ ਖ਼ਬਰ ਇਮਰਾਨ ਖ਼ਾਨ ਦੀ ਰਿਹਾਈ ਲਈ ਪਾਕਿਸਤਾਨ ਦੀਆਂ ਸੜਕਾਂ ’ਤੇ ਉਤਰਿਆ ਜਨ-ਸੈਲਾਬ ਅਗਲੀ ਖ਼ਬਰ ਫ਼ਰਾਂਸਿਸ ਹੈਲਜ਼ਨ ਨੂੰ ਭੌਤਿਕ ਵਿਗਿਆਨ ’ਚ ਨੋਬਲ ਪੁਰਸਕਾਰ
Ad Position 24