03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਭਾਰਤੀ ਮਹਿਲਾ ਹਾਕੀ ਟੀਮ ਨੇ 44 ਸਾਲਾਂ ਬਾਅਦ ਜਿੱਤਿਆ ਸੋਨ ਤਗਮਾ ਹਾਕੀ ’ਚ 1, ਮੁੱਕੇਬਾਜ਼ੀ ’ਚ 3, ਕੁਸ਼ਤੀ ’ਚ 1, ਤੀਰਅੰਦਾਜ਼ੀ ’ਚ 1 ਸੋਨ ਤਗਮਾ

ਕਾਕਾਮਿਗਾਹਾਰਾ (ਜਪਾਨ), 2 ਅਕਤੂਬਰ (ਪੀ. ਟੀ. ਆਈ.)-ਜਪਾਨ ਦੇ ਆਈਚੀ-ਨਾਗੋਆ ’ਚ ਚਲ ਰਹੀਆਂ 20ਵੀਆਂ ਏਸ਼ਿਆਈ ਖੇਡਾਂ ਦੌਰਾਨ ਸ਼ੁੱਕਰਵਾਰ ਨੂੰ ਭਾਰਤ ਨੇ 6 ਸੋਨ ਤਗਮੇ ਜਿੱਤੇ, ਜਿਸ ’ਚ ਹਾਕੀ ’ਚ ਇਕ, ਮੁੱਕੇਬਾਜ਼ੀ ’ਚ ਤਿੰਨ, ...

Ad Position 21
No active advertisement
ਅਜੀਤ ਡੈਸਕ 03-10-2026

ਕਾਕਾਮਿਗਾਹਾਰਾ (ਜਪਾਨ), 2 ਅਕਤੂਬਰ (ਪੀ. ਟੀ. ਆਈ.)-ਜਪਾਨ ਦੇ ਆਈਚੀ-ਨਾਗੋਆ ’ਚ ਚਲ ਰਹੀਆਂ 20ਵੀਆਂ ਏਸ਼ਿਆਈ ਖੇਡਾਂ ਦੌਰਾਨ ਸ਼ੁੱਕਰਵਾਰ ਨੂੰ ਭਾਰਤ ਨੇ 6 ਸੋਨ ਤਗਮੇ ਜਿੱਤੇ, ਜਿਸ ’ਚ ਹਾਕੀ ’ਚ ਇਕ, ਮੁੱਕੇਬਾਜ਼ੀ ’ਚ ਤਿੰਨ, ਕੁਸ਼ਤੀ ’ਚ ਇਕ ਅਤੇ ਤੀਰਅੰਦਾਜ਼ੀ ’ਚ ਇਕ ਸੋਨ ਤਗਮਾ ਸ਼ਾਮਿਲ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਮੌਜੂਦਾ ਚੈਂਪੀਅਨ ਚੀਨ ਨੂੰ 1-0 ਨਾਲ ਹਰਾ ਕੇ 44 ਸਾਲਾਂ ਬਾਅਦ ਆਪਣਾ ਪਹਿਲਾ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਟੀਮ ਨੇ 2028 ਦੀਆਂ ਲਾਸ ਏਂਜਲਸ ਉਲੰਪਿਕ ਖੇਡਾਂ ਲਈ ਕੁਆਅੀਫਾਈ ਵੀ ਕਰ ਲਿਆ। ਲਾਲਰੇਮਸਿਆਮੀ ਨੇ 10ਵੇਂ ਮਿੰਟ ਵਿਚ ਸ਼ਾਨਦਾਰ ‘ਟੋਮਾਹਾਕ’ ਸ਼ਾਟ ਨਾਲ ਮੈਚ ਦਾ ਇਕਲੌਤਾ ਜੇਤੂ ਗੋਲ ਕੀਤਾ।ਭਾਰਤੀ ਟੀਮ ਦਾ ‘ਡਿਫੈਂਸ’ ਬਹੁਤ ਮਜ਼ਬੂਤ ਰਿਹਾ।ਉਸ ਨੇ ਚੀਨ ਦੇ ਲਗਾਤਾਰ ਹਮਲਿਆਂ ਨੂੰ ਨਾਕਾਮ ਬਣਾਇਆ, ਜਿਸ ਵਿਚ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਵਲੋਂ ਪੈਨਲਟੀ ਸਟ੍ਰੋਕ ਨੂੰ ਬਚਾਉਣਾ ਵੀ ਸ਼ਾਮਿਲ ਸੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਏਸ਼ਿਆਈ ਖੇਡਾਂ ਵਿਚ ਆਪਣੇ ਦੂਜੇ ਸੋਨ ਤਗਮੇ ਲਈ 44 ਸਾਲਾਂ ਦੇ ਲੰਬੇ ਇੰਤਜ਼ਾਰ ਨੂੰ ਖਤਮ ਕੀਤਾ।ਭਾਰਤੀ ਮਹਿਲਾ ਹਾਕੀ ਟੀਮ ਨੇ ਸਿਰਫ਼ ਇਕ ਵਾਰ 1982 ’ਚ ਸੋਨ ਤਗਮਾ ਜਿੱਤਿਆ ਸੀ।ਉਸ ਤੋਂ ਬਾਅਦ ਟੀਮ ਦੋ ਵਾਰ ਖ਼ਿਤਾਬ ਜਿੱਤਣ ਦੇ ਕਰੀਬ ਪਹੁੰਚੀ ਸੀ, ਜਿਥੇ ਉਸ ਨੂੰ ਦੱਖਣੀ ਕੋਰੀਆ ਅਤੇ ਜਪਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੈਰਿਸ ਉਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਚੀਨ ਦੂਜੇ ਸਥਾਨ ‘ਤੇ ਰਿਹਾ, ਜਦਕਿ ਜਪਾਨ ਨੇ ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ ਵਿਚ ਦੱਖਣੀ ਕੋਰੀਆ ਨੂੰ ਸ਼ੂਟ-ਆਊਟ ਵਿਚ 4-2 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।

Ad Position 22
No active advertisement
ਪਿਛਲੀ ਖ਼ਬਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਵਿਖੇ ਵਿਸ਼ਾਲ ਪ੍ਰਦਰਸ਼ਨ 1000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ... ਅਗਲੀ ਖ਼ਬਰ ਐਸ.ਆਈ.ਆਰ. ਮੁਕੰਮਲ ਕਰ ਚੁੱਕੇ ਰਾਜਾਂ ’ਚ ਰਹਿ ਗਏ ਅਤੇ ਨਵੇਂ ਵੋਟਰਾਂ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਆਦੇਸ਼
Ad Position 24