23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਵਪਾਰੀਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਵਾਸਤੇ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ- ਚੀਨ

ਵਪਾਰੀਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਵਾਸਤੇ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ- ਚੀਨ

Ad Position 21
No active advertisement
ਅਜੀਤ ਡੈਸਕ 24-11-2026

ਬੀਜਿੰਗ, 23 ਨਵੰਬਰ (ਪੀ.ਟੀ.ਆਈ.)-ਚੀਨ ਨੇ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਦੇ ਵਪਾਰੀਆਂ ਲਈ ਵੀਜ਼ਾ ਪ੍ਰਬੰਧਾਂ ਨੂੰ ਸੁਖਾਲਾ ਬਣਾਉਣ ਵਾਸਤੇ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਭਾਰਤੀਆਂ ਲਈ ਵੀਜ਼ਾ ਜਾਰੀ ਕਰਨ ’ਚ ਕਮੀ ਬਾਰੇ ਸਵਾਲਾਂ ਦੇ ਲਿਖਤੀ ਜਵਾਬ ’ਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਚੀਨ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਚੀਨ ਆਉਣ ਵਾਲੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਦਾ ਹੈ। ਬੁਲਾਰੇ ਨੇ ਕਿਹਾ ਕਿ ਅਸੀਂ ਦੋਵਾਂ ਪਾਸਿਆਂ ਦੇ ਵਪਾਰੀਆਂ ਲਈ ਵੀਜ਼ਾ ਪ੍ਰਬੰਧਾਂ ਨੂੰ ਸੁਖਾਲਾ ਬਣਾਉਣ ਵਾਸਤੇ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ। ਬੁਲਾਰੇ ਦੀ ਇਹ ਟਿੱਪਣੀ ਅਜਿਹੀਆਂ ਖ਼ਬਰਾਂ ਦੇ ਵਿਚਕਾਰ ਆਈ ਹੈ ਕਿ ਚੀਨੀ ਕੂਟਨੀਤਕ ਮਿਸ਼ਨਾਂ ਨੇ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤੇ ਜਾਣ ਵਾਲੇ ਵੀਜ਼ਿਆਂ, ਜਿਨ੍ਹਾਂ ’ਚ ਵਪਾਰਕ ਵੀਜ਼ੇ ਵੀ ਸ਼ਾਮਿਲ ਹਨ, ਦੀ ਗਿਣਤੀ ਘਟਾ ਦਿੱਤੀ ਹੈ। ਇਸ ਤੋਂ ਇਲਾਵਾ ਖ਼ਬਰਾਂ ਅਨੁਸਾਰ ਸ਼ੰਘਾਈ ’ਚ ਇਸ ਮਹੀਨੇ ਹੋਏ ‘ਚਾਈਨਾ ਇੰਪੋਰਟ ਐਕਸਪੋ’ ’ਚ ਸ਼ਾਮਿਲ ਹੋਣ ਲਈ ਬਹੁਤ ਘੱਟ ਭਾਰਤੀ ਵਪਾਰੀਆਂ ਨੂੰ ਵੀਜ਼ਾ ਦਿੱਤਾ ਗਿਆ ਸੀ। ਇਸ ਸਾਲਾਨਾ ਵਪਾਰ ਮੇਲੇ ’ਚ ਦੁਨੀਆ ਭਰ ਦੇ ਵਪਾਰੀ ਆਉਂਦੇ ਹਨ। ਬੀਜਿੰਗ ਨੇ ‘ਚਾਈਨਾ ਵੀਜ਼ਾ ਐਪਲੀਕੇਸ਼ਨ ਸੈਂਟਰ’ ਨੂੰ ਅਰਜ਼ੀਆਂ ਲੈਣ ਤੋਂ ਰੋਕ ਦਿੱਤਾ ਹੈ। ਚੀਨੀ ਵੀਜ਼ਿਆਂ, ਖਾਸ ਕਰਕੇ ਵਪਾਰਕ ਵੀਜ਼ਿਆਂ ਦੀ ਵਧਦੀ ਮੰਗ ਵਿਚਕਾਰ, ਹੁਣ ਚੀਨੀ ਮਿਸ਼ਨਾਂ ਨੇ ਇਨ੍ਹਾਂ ਅਰਜ਼ੀਆਂ ਨੂੰ ਸਿੱਧੇ ਤੌਰ ’ਤੇ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਦੋਵਾਂ ਦੇਸ਼ਾਂ ਵਿਚਕਾਰ ਵੀਜ਼ਾ ਪ੍ਰਕਿਰਿਆ ’ਚ ਉਦੋਂ ਸੁਧਾਰ ਆਇਆ ਸੀ ਜਦੋਂ ਭਾਰਤ ਨੇ ਪੰਜ ਸਾਲਾਂ ਦੇ ਵਕਫ਼ੇ ਤੋਂ ਬਾਅਦ, ਪਿਛਲੇ ਸਾਲ ਜੁਲਾਈ ’ਚ ਚੀਨੀ ਨਾਗਰਿਕਾਂ ਨੂੰ ਸੈਲਾਨੀ ਵੀਜ਼ਾ (ਟੂਰਿਸਟ ਵੀਜ਼ਾ) ਦੇਣਾ ਸ਼ੁਰੂ ਕੀਤਾ ਸੀ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਦਿੱਲੀ ’ਚ ਸਿਰਫ਼ ਬੀ.ਐਸ.-6 ਗੱਡੀਆਂ ਨੂੰ ਮਨਜ਼ੂਰੀ ਦੇਣ ਦਾ ਸਮਰਥਨ ਮੰਗਿਆ 5 ਸਾਲ ਦਾ ਰੋਡ ਮੈਪ ਅਗਲੀ ਖ਼ਬਰ ਇੰਗਲੈਂਡ ਵਿਚ ਨਾਮਵਰ ਸਾਹਿਤਕਾਰਾਂ ਵਲੋਂ ਕਵਿੱਤਰੀ ਆਤਮਜੀਤ ਕੌਰ ਆਤਮ ਦੀ ਪਲੇਠੀ ਪੁਸਤਕ ‘ਕੁਦਰਤਨਾਮਾ’ ਲੋਕ ਅਰਪਣ
Ad Position 24