30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਨਿਤਿਨ ਨਬੀਨ ਵਲੋਂ ਭਾਜਪਾ ਦੇ ਨਵੇਂ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਨਾਲ ਪਹਿਲੀ ਮੀਟਿੰਗ ਚੋਣ ਮੁਖੀ ਰਾਜਾਂ ਦੀ ਰਣਨੀਤੀ ਸੰਬੰਧੀ ਕੀਤਾ ਧਿਆਨ ਕੇਂਦਰਿਤ

ਨਵੀਂ ਦਿੱਲੀ, 29 ਸਤੰਬਰ (ਉਪਮਾ ਡਾਗਾ ਪਾਰਥ)- ਪੰਜਾਬ ਸਮੇਤ ਹੋਰਨਾਂ ਰਾਜਾਂ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਚੁਣਾਵੀ ਮੋਡ ’ਚ ਆਉਂਦੇ ਹੋਏ ਮੰਗਲਵਾਰ ਨੂੰ ਦਿੱਲੀ ’ਚ ਅਹਿਮ ਬੈਠਕ ਕੀਤੀ, ਜਿਸ ’ਚ ...

Ad Position 21
No active advertisement
ਅਜੀਤ ਡੈਸਕ 30-09-2026

ਨਵੀਂ ਦਿੱਲੀ, 29 ਸਤੰਬਰ (ਉਪਮਾ ਡਾਗਾ ਪਾਰਥ)- ਪੰਜਾਬ ਸਮੇਤ ਹੋਰਨਾਂ ਰਾਜਾਂ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਚੁਣਾਵੀ ਮੋਡ ’ਚ ਆਉਂਦੇ ਹੋਏ ਮੰਗਲਵਾਰ ਨੂੰ ਦਿੱਲੀ ’ਚ ਅਹਿਮ ਬੈਠਕ ਕੀਤੀ, ਜਿਸ ’ਚ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਪਾਰਟੀ ਹੈੱਡਕੁਆਰਟਰ ਵਿਖੇ ਸਾਰੇ ਨਵੇਂ ਨਿਯੁਕਤ ਕੀਤੇ ਇੰਚਾਰਜਾਂ ਅਤੇ ਸਹਿ ਇੰਚਾਰਜਾਂ ਦੇ ਨਾਲ ਬੈਠਕ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਿਕ ਨਿਤਿਨ ਨਬੀਨ ਨੇ ਪ੍ਰਦੇਸ਼ ਇੰਚਾਰਜਾਂ ਅਤੇ ਸਹਿ ਇੰਚਾਰਜਾਂ ਦੇ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਿਆਸੀ ਰਣਨੀਤੀ ’ਤੇ ਤਵਸੀਲੀ ਵਿਚਾਰ ਚਰਚਾ ਕੀਤੀ। ਮੀਟਿੰਗ ਦੇ ਕੇਂਦਰ ’ਚ ਚੋਣ ਮੁਖੀ ਰਾਜਾਂ - ਉੱਤਰ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ਸਮੇਤ ਹੋਰਨਾਂ ਨੂੰ ਰੱਖਿਆ ਗਿਆ ਅਤੇ ਵਿਰੋਧੀ ਧਿਰਾਂ ਵਲੋਂ ਘੜੇ ਜਾ ਰਹੇ ਬਿਰਤਾਂਤ ਨਾਲ ਨਜਿੱਠਣ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ। ਨਿਤਿਨ ਨਬੀਨ ਨੇ ਪਾਰਟੀ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਸੰਗਠਨ ਵਲੋਂ ਦਿੱਤੀ ਜ਼ਿੰਮੇਵਾਰੀ ਠੀਕ ਢੰਗ ਨਾਲ ਪੂਰੀ ਕਰਨ ਨੂੰ ਕਿਹਾ ਅਤੇ ਇਹ ਵੀ ਚਿਤਾਵਨੀ ਦਿੱਤੀ ਕਿ ਵਾਰ-ਵਾਰ ਦਿੱਲੀ ਦੇ ਗੇੜੇ ਨਾ ਲਾਉਣ। ਉਨ੍ਹਾਂ ਕਿਹਾ ਕਿ ਕਈ ਅਹੁਦੇਦਾਰਾਂ ਵਲੋਂ ਦਿੱਲੀ ਦਰਬਾਰ ’ਚ ਜ਼ਿਆਦਾ ਚੱਕਰ ਲਗਾਉਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਹਲਕਿਆਂ ਮੁਤਾਬਿਕ ਪਾਰਟੀ ਪ੍ਰਧਾਨ ਨੇ ਉੱਤਰ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ’ਚ ਪਾਰਟੀ ਨੂੰ ਮਜ਼ਬੂਤ ਕਰਨ ਨੂੰ ਕਿਹਾ। ਇਸ ਤੋਂ ਇਲਾਵਾ ਵਿਰੋਧੀ ਧਿਰਾਂ ਵਲੋਂ ਘੜੀ ਜਾ ਰਹੀ ਰਣਨੀਤੀ ਨਾਲ ਨਜਿੱਠਣ ’ਤੇ ਵੀ ਗੰਭੀਰ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਭਾਜਪਾ ਨੇ 24 ਸਤੰਬਰ ਨੂੰ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਵੇਂ ਇੰਚਾਰਜਾਂ ਅਤੇ ਸਹਿ ਇੰਚਾਰਜਾਂ ਦਾ ਐਲਾਨ ਕੀਤਾ ਸੀ ਅਤੇ ਮੰਗਲਵਾਰ ਨੂੰ ਨਿਤਿਨ ਨਬੀਨ ਵਲੋਂ ਨਵੇਂ ਅਹੁਦੇਦਾਰਾਂ ਨਾਲ ਪਹਿਲੀ ਮੀਟਿੰਗ ਕੀਤੀ ਗਈ। ਮੀਟਿੰਗ ’ਚ ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼, ਉਪ-ਪ੍ਰਧਾਨ ਰਾਮ ਮਾਧਵ, ਬੈਜਯੰਤ ਜੈ ਪਾਂਡਾ, ਰੇਖਾ ਵਰਮਾ ਅਤੇ ਭਾਰਤੀ ਪ੍ਰਵੀਨ ਪਵਾਰ ਸ਼ਾਮਿਲ ਸਨ। ਉਨ੍ਹਾਂ ਦੇ ਇਲਾਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ ਸਮ੍ਰਿਤੀ ਈਰਾਨੀ, ਵਿਨੋਦ ਤਾਵੜੇ, ਹਰੀਸ਼ ਦਿਵੇਦੀ, ਸਤੀਸ਼ ਪੂਨੀਆ, ਬਿਪਲਬ ਕੁਮਾਰ ਦੇਬ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ, ਸੰਸਦ ਮੈਂਬਰ ਬਾਂਸੁਰੀ ਸਵਰਾਜ ਅਤੇ ਕਮਲਜੀਤ ਸਹਿਰਾਵਤ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਦੇਣ ’ਚ ਨਾਕਾਮ ਭਾਜਪਾ ਸਰਕਾਰ ਧੀਆਂ ਦੀ ਆਜ਼ਾਦੀ ’ਤੇ ਲਗਾ ਰਹੀ ਪਾਬੰਦੀ-ਕੇਜਰੀਵਾਲ ਅਗਲੀ ਖ਼ਬਰ ਭਾਜਪਾ ਦੀਆਂ ਯਾਤਰਾਵਾਂ ਨੂੰ ਮਿਲਿਆ ਭਰਵਾਂ ਹੁੰਗਾਰਾ- ਵਿਕਰਮਜੀਤ ਸਿੰਘ ਸਾਹਨੀ
Ad Position 24